Punjab Coronavirus Case: ਇਕ ਦਿਨ 'ਚ 4,000 ਤੋਂ ਵੱਧ ਪੌਜ਼ੇਟਿਵ ਕੇਸ ਦਰਜ, 200 ਦੇ ਕਰੀਬ ਲੋਕਾਂ ਦੀ ਮੌਤ
Punjab Coronavirus Case: ਪੰਜਾਬ 'ਚ ਸਖਤੀ ਅਜੇ ਵੀ ਲਾਗੂ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਪੌਜ਼ੇਟਿਵ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਤੇ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ।
ਚੰਡੀਗੜ੍ਹ: ਪੰਜਾਬ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਨਵੇਂ ਕੇਸਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਸੂਬੇ 'ਚ 4,124 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਜਦਕਿ 186 ਮਰੀਜ਼ਾਂ ਦੀ ਮੌਤ ਹੋ ਗਈ।
ਇਸ ਦੌਰਾਨ 6,397 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਸੂਬੇ 'ਚ ਸਭ ਤੋਂ ਜ਼ਿਆਦਾ ਪੌਜ਼ੇਟਿਵ ਕੇਸ ਲੁਧਿਆਣੇ 'ਚ 438 ਦਰਜ ਕੀਤੇ ਗਏ। ਬਠਿੰਡੇ 'ਚ 385, ਜਲੰਧਰ 'ਚ 337, ਮਾਨਸਾ 'ਚ 297, ਮੋਹਾਲੀ 'ਚ 268, ਪਟਿਆਲੇ 'ਚ 259, ਫਾਜ਼ਿਲਕਾ 'ਚ 251, ਪਠਾਨਕੋਟ 'ਚ 192, ਸੰਗਰੂਰ 'ਚ 180, ਫਿਰੋਜ਼ਪੁਰ 'ਚ 178, ਹੁਸ਼ਿਆਰਪੁਰ 'ਚ 167, ਗੁਰਦਾਸਪੁਰ 'ਚ 161, ਰੋਪੜ 'ਚ 146, ਮੁਕਤਸਰ 'ਚ 121, ਫ਼ਰੀਦਕੋਟ 'ਚ 104, ਫ਼ਤਹਿਗੜ੍ਹ ਸਾਹਿਬ 'ਚ 83, ਕਪੂਰਥਲਾ 'ਚ 70, ਨਵਾਂਸ਼ਹਿਰ 'ਚ 62, ਮੋਗਾ 'ਚ 48, ਤਰਨਤਾਰਨ 'ਚ 31 ਤੇ ਬਰਨਾਲਾ 'ਚ 28 ਪਾਜ਼ੇਟਿਵ ਕੇਸ ਦਰਜ ਕੀਤੇ ਗਏ।
Punjab reports 4,124 fresh COVID cases, 6,397 patient discharges, and 186 deaths in the past 24 hours
— ANI (@ANI) May 26, 2021
Active cases: 50,549
Total discharges: 4,87,859
Death toll: 13,827 pic.twitter.com/51hp2SADjg
ਜੇਕਰ ਮੌਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪਟਿਆਲਾ ਤੇ ਲੁਧਿਆਣਾ 'ਚ 20-20 ਲੋਕਾਂ ਦੀ ਮੌਤ ਹੋਈ। ਸੰਗਰੂਰ 'ਚ 15, ਅੰਮਿ੍ਤਸਰ, ਫਾਜ਼ਿਲਕਾ ਤੇ ਬਠਿੰਡੇ 'ਚ 14-14, ਜਲੰਧਰ 'ਚ 11, ਮੁਕਤਸਰ ਤੇ ਪਠਾਨਕੋਟ 'ਚ 10-10, ਗੁਰਦਾਸਪੁਰ ਤੇ ਬਰਨਾਲੇ 'ਚ 8-8, ਮੋਹਾਲੀ 'ਚ 7, ਮਾਨਸਾ ਤਤੇ ਹੁਸ਼ਿਆਰਪੁਰ 'ਚ 6, ਤਰਨਤਾਰਨ, ਫਿਰੋਜ਼ਪੁਰ ਤੇ ਕਪੂਰਥਲਾ 'ਚ 5, ਮੋਗੇ 'ਚ 4, ਫ਼ਤਹਿਗੜ੍ਹ ਸਾਹਿਬ 'ਚ 3 ਤੇ ਰੋਪੜ 'ਚ ਇਕ ਵਿਅਕਤੀ ਨੂੰ ਕੋਰੋਨਾ ਨੇ ਨਿਗਲ ਲਿਆ।
ਪੰਜਾਬ 'ਚ ਸਖਤੀ ਅਜੇ ਵੀ ਲਾਗੂ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਪੌਜ਼ੇਟਿਵ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਤੇ ਮੌਤਾਂ ਦਾ ਸਿਲਸਿਲਾ ਵੀ ਜਾਰੀ ਹੈ।
ਇਹ ਵੀ ਪੜ੍ਹੋ: Chhatrasal Stadium murder case: ਭਲਵਾਨ ਸਾਗਰ ਧਨਖੜ ਦੀ ਮੌਤ ਕਿਵੇਂ ਹੋਈ ? ਪੋਸਟਮਾਰਟ ਰਿਪੋਰਟ ‘ਚ ਇਹ ਖੁਲਾਸਾ
ਇਹ ਵੀ ਪੜ੍ਹੋ: Facebook, Twitter ਦੇ ਬੰਦ ਹੋਣ ਦੀਆਂ ਖ਼ਬਰਾਂ ਦੌਰਾਨ ਲੋਕਾਂ ਨੂੰ ਯਾਦ ਆਇਆ Orkut, ਜਾਣੋ ਟਵਿੱਟਰ ‘ਤੇ ਕਿਉਂ ਕਰ ਰਿਹਾ ਟ੍ਰੈਂਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin