ਕੋਰੋਨਾ ਦੀ ਮਾਰ ! ਜੇਲ੍ਹ ਮੰਤਰੀ ਤੋਂ ਬਾਅਦ ਹੁਣ ਡਿਪਟੀ ਸਪੀਕਰ ਤੇ ਸੈਰ ਸਪਾਟਾ ਮੰਤਰੀ ਵੀ ਕੋਰੋਨਾ ਪੌਜ਼ੀਟਿਵ
Punjab News: ਪੰਜਾਬ 'ਚ ਕੋਰੋਨਾ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਅਤੇ ਹੁਣ ਇਸ ਦੀ ਮਾਰ ਪੰਜਾਬ ਸਰਕਾਰ ਦੇ ਮੰਤਰੀਆਂ 'ਤੇ ਪੈਂਦੀ ਨਜ਼ਰ ਆ ਰਹੀ ਹੈ।
Punjab News: ਪੰਜਾਬ 'ਚ ਕੋਰੋਨਾ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਅਤੇ ਹੁਣ ਇਸ ਦੀ ਮਾਰ ਪੰਜਾਬ ਸਰਕਾਰ ਦੇ ਮੰਤਰੀਆਂ 'ਤੇ ਪੈਂਦੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆਂ 'ਚ ਜਿੱਥੇ 500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋਡੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਇਸ ਬਾਰੇ ਦੋਵਾਂ ਮੰਤਰੀਆਂ ਵੱਲੋਂ ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਦਿੱਤੀ ਗਈ ਹੈ।
I've tested positive for COVID-19 and have quarantined myself at home.
— Anmol Gagan Maan (@AnmolGaganMann) July 29, 2022
I would request those who came in contact with me in the last few days to get themselves tested at the earliest.
This is to inform all that I have been tested positive for COVID-19
— Jai Krishan Singh Rouri (@RouriJai) July 30, 2022
Requesting all those who gets in contact with me recently to get themselves tested for COVID-19 if they feel any symptom.
ਦਸ ਦਈਏ ਕਿ ਇਸ ਤੋਂ ਪਹਿਲਾਂ ਜੇਲ੍ਹ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਸੀ ਜਿਹਨਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ ।
ਜਿਕਰਯੋਗ ਹੈ ਕਿ ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 526 ਮਾਮਲੇ ਸਾਹਮਣੇ ਆਏ ਹਨ ਅਤੇ 3 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸਭ ਤੋਂ ਵੱਧ ਮਰੀਜ਼ ਮੋਹਾਲੀ 'ਚ ਹਨ ਜਿੱਥੇ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਜਲੰਧਰ 'ਚ 74, ਲੁਧਿਆਣਾ 'ਚ 58 ਮਰੀਜ਼ ਮਿਲੇ ਹਨ। ਉੱਥੇ ਹੀ ਪੌਜ਼ੀਟੀਵਿਟੀ ਰੇਟ ਵੀ ਵੱਧ ਕੇ 4.49% ਹੋ ਗਈ ਹੈ। ਪੰਜਾਬ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 2,992 ਹੋ ਗਈ ਹੈ। ਇਸ ਸਮੇਂ ਰਾਜ ਵਿੱਚ 95 ਮਰੀਜ਼ ਆਕਸੀਜਨ ਅਤੇ ਆਈਸੀਯੂ ਵਿੱਚ ਯਾਨੀ ਜੀਵਨ ਬਚਾਓ ਸਹਾਇਤਾ 'ਤੇ ਪਹੁੰਚ ਚੁੱਕੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕੋਈ ਪਾਬੰਦੀ ਨਹੀਂ ਲਗਾਈ ਹੈ।