(Source: ECI/ABP News)
Punjab News: ਮਿੰਨੀ ਸਕੱਤਰੇਤ 'ਚ ਹੋਮ ਗਾਰਡ ਦੇ ਜਵਾਨ ਨੇ ਗੋਲੀ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ, ਸਦਮੇ 'ਚ ਪਰਿਵਾਰ
ਹੁਸ਼ਿਆਰਪੁਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ਤੋਂ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਨਾਰੂ ਨੰਗਲ ਦਾ ਕਮਲਜੀਤ ਸਿੰਘ ਜਿਸ ਨੇ ਕਿ ਗੋਲੀ ਮਾਰ ਕੇ...

Hoshiarpur News: ਹੁਸ਼ਿਆਰਪੁਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ਤੋਂ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਨਾਰੂ ਨੰਗਲ ਦਾ ਕਮਲਜੀਤ ਸਿੰਘ ਜਿਸ ਨੇ ਕਿ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਮਲਜੀਤ ਦੀ ਡਿਊਟੀ ਮਿੰਨੀ ਸੈਕਟਰੀਏਟ ਵਿਖੇ ਲੱਗੀ ਹੋਈ ਸੀ।
ਹੋਰ ਪੜ੍ਹੋ : ਕੁੜੀ ਨੂੰ ਪਸੰਦ ਨਾ ਆਇਆ ਲਹਿੰਗਾ ਤਾਂ ਬੇਰੰਗ ਮੋੜ ਦਿੱਤੀ ਬਾਰਾਤ! ਮੈਰਿਜ ਪੈਲਿਸ 'ਚ ਖੂਬ ਹੰਗਾਮਾ
ਖੁਦ ਦੀ ਸਰਕਾਰੀ ਗੰਨ ਨਾਲ ਗੋਲੀ ਮਾਰ ਸਮਾਪਤ ਕੀਤੀ ਜੀਵਨ ਲੀਲਾ
ਜਿਸ ਨੇ ਅੱਜ ਸਵੇਰੇ 7.15 ਬਜੇ ਦੇ ਕਰੀਬ ਕਮਲਜੀਤ ਨੇ ਆਪਣੀ ਸਰਕਾਰੀ ਗੰਨ ਨਾਲ ਗੋਲੀ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰਨ ਲਈ ਇਸ ਸਬੰਧੀ ਕਮਲਜੀਤ ਦੇ ਨਾਲ ਡਿਊਟੀ ਦੇ ਰਹੇ ਮੁਲਾਜ਼ਮ ਨੇ ਦੱਸਿਆ ਕਿ ਉਹ ਬਾਥਰੂਮ ਗਿਆ ਸੀ ਤੇ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਕਮਲਜੀਤ ਦੀ ਮ੍ਰਿਤਕ ਦੇ ਉੱਥੇ ਪਈ ਸੀ । ਕਮਲਜੀਤ ਦੇ ਪੁੱਤਰ ਨੇ ਦੱਸਿਆ ਕਿ ਕਮਲਜੀਤ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਇਸ ਕਾਰਨ ਉਸਨੇ ਇਨਾ ਵੱਡਾ ਕਦਮ ਚੁੱਕਿਆ ਹੈ। ਖੁਦਕੁਸ਼ੀ ਦੀ ਖਬਰ ਆਉਣ ਨਾਲ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਛਾਈ ਪਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
