Punjab Weather Today: ਪੰਜਾਬ 'ਚ ਪ੍ਰਦੂਸ਼ਣ ਦਾ ਖ਼ਤਰਾ! ਥਰਮਲ ਇਨਵਰਜਨ ਕਾਰਨ AQI ਵਧਿਆ, ਜਾਣੋ ਆਪਣੇ ਸ਼ਹਿਰ ਦਾ ਹਾਲ!
ਪੰਜਾਬ ਦੇ ਵਿੱਚ ਭਾਵੇਂ ਮੌਸਮ ਸਾਫ ਹੈ ਅਤੇ ਦੂਰ-ਦੂਰ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਅਜਿਹੇ ਦੇ ਵਿੱਚ ਪੰਜਾਬੀਆਂ ਉੱਤੇ ਸਿਹਤ ਸੰਕਟ ਦੇ ਬੱਦਲ ਛਾ ਗਏ ਹਨ। ਜੀ ਹਾਂ ਇਸ ਦੇ ਪਿੱਛੇ ਹੈ AQI ਦੇ ਪੱਧਰ ਦਾ ਵੱਧਣਾ। ਜੋ ਕਿ ਡਰਾ ਰਿਹਾ ਹੈ।

ਪੰਜਾਬ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ। ਇਸ ਸਮੇਂ ਤਾਪਮਾਨ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਵੇਖਿਆ ਜਾ ਰਿਹਾ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਆਉਂਦੇ ਦਿਨਾਂ ਵਿੱਚ ਵੀ ਮੌਸਮ ਲਗਭਗ ਇਸੇ ਤਰ੍ਹਾਂ ਰਹੇਗਾ। ਦਿਵਾਲੀ ਦੇ ਆਸ-ਪਾਸ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਸਕਦਾ ਹੈ, ਪਰ ਇਸ ਦਾ ਪ੍ਰਭਾਵ ਪੰਜਾਬ ਵਿੱਚ ਨਹੀਂ ਵੇਖਿਆ ਜਾਵੇਗਾ ਅਤੇ ਨਾ ਹੀ ਤਾਪਮਾਨ ਵਿੱਚ ਕੋਈ ਵਿਸ਼ੇਸ਼ ਘਟਾਅ ਹੋਵੇਗਾ।
ਇਸ ਸਥਿਰ ਮੌਸਮ ਦੇ ਵਿਚਾਲੇ ਲੋਕਾਂ ਉੱਤੇ ਸਿਹਤ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਰਾਜ ਦੇ ਵੱਧਤਰ ਸ਼ਹਿਰਾਂ ਵਿੱਚ ਵਾਯੂ ਗੁਣਵੱਤਾ ਸੂਚਕਾਂਕ (AQI) 100 ਤੋਂ ਉਪਰ ਪਹੁੰਚ ਗਿਆ ਹੈ, ਜਿਸ ਕਾਰਨ ਕਈ ਜਗ੍ਹਾਂ 'ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸਿਰਫ਼ ਅੰਮ੍ਰਿਤਸਰ ਇੱਕ ਅਜਿਹਾ ਸ਼ਹਿਰ ਹੈ, ਜਿੱਥੇ ਦਾ AQI 100 ਤੋਂ ਹੇਠਾਂ ਬਣਿਆ ਹੋਇਆ ਹੈ। ਪ੍ਰਦੂਸ਼ਣ ਵੱਧਣ ਦੇ ਇਸ ਹਾਲਤ ਦੇ ਪਿੱਛੇ ਮੁੱਖ ਕਾਰਨ “ਥਰਮਲ ਇਨਵਰਜਨ” ਮੰਨਿਆ ਜਾ ਰਿਹਾ ਹੈ।
ਥਰਮਲ ਇਨਵਰਜਨ ਕੀ ਹੈ? (What is thermal inversion)
ਸਧਾਰਣ ਹਾਲਾਤਾਂ ਵਿੱਚ, ਜਦੋਂ ਉਚਾਈ ਵਧਦੀ ਹੈ ਤਾਂ ਹਵਾ ਦਾ ਤਾਪਮਾਨ ਘਟਦਾ ਹੈ। ਇਸਦਾ ਮਤਲਬ ਹੈ ਕਿ ਸਰਫੇਸ ਦੀ ਗਰਮ ਹਵਾ ਉੱਪਰ ਵੱਲ ਚੜ੍ਹਦੀ ਹੈ ਅਤੇ ਆਪਣੇ ਨਾਲ ਪ੍ਰਦੂਸ਼ਣ ਦੇ ਕਣਾਂ ਨੂੰ ਵੀ ਉੱਪਰ ਲੈ ਜਾਂਦੀ ਹੈ, ਜਿਸ ਨਾਲ ਵਾਤਾਵਰਣ ਸਾਫ਼ ਰਹਿੰਦਾ ਹੈ।
ਪਰ ਥਰਮਲ ਇਨਵਰਜਨ (thermal inversion) ਦੇ ਦੌਰਾਨ ਇਹ ਪ੍ਰਕਿਰਿਆ ਉਲਟ ਹੋ ਜਾਂਦੀ ਹੈ। ਇਸ ਸਮੇਂ ਸਰਫੇਸ ਦੇ ਨੇੜੇ ਹਵਾ ਠੰਢੀ ਹੁੰਦੀ ਹੈ ਅਤੇ ਉੱਪਰ ਵਾਲੀ ਹਵਾ ਤੁਲਨਾਤਮਕ ਤੌਰ ‘ਤੇ ਗਰਮ ਹੋ ਜਾਂਦੀ ਹੈ।
ਉੱਪਰੀ ਗਰਮ ਪਰਤ ਇੱਕ ਕਿਸਮ ਦੇ ਢੱਕਣ ਵਾਂਗ ਕੰਮ ਕਰਦੀ ਹੈ, ਜਿਸ ਦੇ ਹੇਠਾਂ ਠੰਢੀ ਹਵਾ ਫਸ ਜਾਂਦੀ ਹੈ। ਇਸ ਕਾਰਨ ਹੇਠਾਂ ਦੀ ਪਰਤ ਵਿੱਚ ਮੌਜੂਦ ਧੂੜ, ਧੂੰਆਂ ਅਤੇ ਗੈਸ ਉੱਪਰ ਨਹੀਂ ਚੜ੍ਹ ਪਾਉਂਦੀਆਂ। ਨਤੀਜੇ ਵੱਜੋਂ ਵਾਤਾਵਰਣ ਦਾ ਨਿੱਚਲਾ ਹਿੱਸਾ ਪ੍ਰਦੂਸ਼ਕਾਂ ਨਾਲ ਭਰ ਜਾਂਦਾ ਹੈ ਅਤੇ ਧੂੰਏਂ ਅਤੇ ਧੂੜ ਦੇ ਮਿਲਣ ਨਾਲ “ਸਮੌਗ” ਬਣਦਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਕੁਝ ਦਿਨਾਂ ਤੱਕ ਇਹ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਲਈ ਵਿਸ਼ੇਸ਼ਗਿਆਨਾਂ ਨੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰੀ ਗਤੀਵਿਧੀਆਂ ਸੀਮਿਤ ਕਰਨ ਅਤੇ ਪ੍ਰਦੂਸ਼ਣ ਤੋਂ ਬਚਾਅ ਦੇ ਉਪਾਯ ਅਪਣਾਉਣ ਦੀ ਸਲਾਹ ਦਿੱਤੀ ਹੈ।
ਪ੍ਰਦੇਸ਼ ਦੇ 5 ਮੁੱਖ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ – ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੇਗੀ। ਤਾਪਮਾਨ 19 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਜਲੰਧਰ – ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੇਗੀ। ਤਾਪਮਾਨ 19 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ।
ਲੁਧਿਆਣਾ – ਮੌਸਮ ਸਾਫ਼ ਰਹੇਗਾ ਅਤੇ ਧੁੱਪ ਨਿਕਲੇਗੀ। ਤਾਪਮਾਨ 20 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਪਟਿਆਲਾ – ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੇਗੀ। ਤਾਪਮਾਨ 20 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਮੋਹਾਲੀ – ਮੌਸਮ ਸਾਫ਼ ਰਹੇਗਾ ਅਤੇ ਧੁੱਪ ਨਿਕਲੇਗੀ। ਤਾਪਮਾਨ 22 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ।






















