ਪੜਚੋਲ ਕਰੋ
Advertisement
ਪੰਜਾਬ 'ਚ ਰਿਲਾਇੰਸ ਦੇ ਕਾਰੋਬਾਰ ਠੱਪ ਹੋਣੇ ਸ਼ੁਰੂ, ਸ਼ਾਪਿੰਗ ਮਾਲ ਤੇ ਪੈਟਰੋਲ ਪੰਪਾਂ ਨੂੰ ਕਿਸਾਨਾਂ ਨੇ ਘੇਰਿਆ
ਜ਼ਿਲ੍ਹਾ ਬਰਨਾਲਾ ਵਿੱਚ ਨੌਜਵਾਨ ਕਿਸਾਨਾਂ ਨੇ ਦੋ ਰਿਲਾਇੰਸ ਪੈਟਰੋਲ ਪੰਪਾਂ, 3 ਐਸਸਾਰ ਪੈਟਰੋਲ ਪੰਪਾਂ, ਇੱਕ ਰਿਲਾਇੰਸ ਸ਼ਾਪਿੰਗ ਮਾਲ, ਡੀ ਮਾਰਟ ਸ਼ਾਪਿੰਗ ਮਾਲ ਦੇ ਸਾਹਮਣੇ ਧਰਨੇ ਦੀ ਸ਼ੁਰੂਆਤ ਕੀਤੀ।
ਬਰਨਾਲਾ: ਪੰਜਾਬ ‘ਚ ਜਾਰੀ 31 ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਅੱਜ 5ਵੇਂ ਦਿਨ ਵੀ ਜਾਰੀ ਰਿਹਾ ਜਿਸ ਕਾਰਨ ਜ਼ਿਲ੍ਹਾ ਬਰਨਾਲਾ ਦੇ ਨੌਜਵਾਨ ਕਿਸਾਨਾਂ ਨੇ ਰਿਲਾਇੰਸ ਸ਼ਾਪਿੰਗ ਮਾਲ ਤੇ ਪੈਟਰੋਲ ਪੰਪਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਇਹ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।
ਇਸ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਮਿਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ ਜਾਂ ਕਾਂਗਰਸ ਪਾਰਟੀ ਦੀ ਰਾਜਨੀਤੀ ਹੈ। ਕਾਂਗਰਸ ਵਲੋਂ ਕੀਤੀ ਰਾਹੁਲ ਗਾਂਧੀ ਟਰੈਕਟਰ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਦਾ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਜਿਸ ਟਰੈਕਟਰ 'ਤੇ ਰਾਹੁਲ ਗਾਂਧੀ ਸਟੰਟ ਕਰ ਰਹੇ ਹਨ ਉਹ ਟਰੈਕਟਰ ਨਹੀਂ ਸਗੋਂ ਰਥ ਹੈ ਤੇ ਇਹ ਰੈਲੀ ਨਹੀਂ ਇਹ ਇੱਕ ਸ਼ਾਹੀ ਰਥ ਯਾਤਰਾ ਹੈ। ਜਿਸ ਨੂੰ ਇੱਕ ਖਾਸ ਸੋਫਾ-ਗੱਦਾ ਪਾ ਕੇ ਟਰੈਕਟਰ ਤਿਆਰ ਕੀਤਾ ਹੈ ਜਿਸ 'ਤੇ ਇਹ ਆਗੂ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਨੌਜਵਾਨ ਕਿਸਾਨਾਂ ਨੇ ਅੱਗੇ ਕਿਹਾ ਕਿ ਇਹ ਜੋ ਰਾਜਨੀਤਕ ਪਾਰਟੀਆਂ ਇਸ ਖੇਤੀਬਾੜੀ ਕਨੂੰਨ ਵਿਰੁੱਧ ਲੜ ਰਹੀਆਂ ਹਨ, ਕਿਸਾਨੀ ਦੇ ਝੰਡੇ ਹੇਠ ਆਉਂਦੀਆਂ ਹਨ, ਉਹ ਸਿਰਫ 2022 ਦੀਆਂ ਵਿਧਾਨ ਸਭਾ ਦੀਆਂ ਆਪਣੀਆਂ ਤਿਆਰੀਆਂ ਕਰ ਰਹੀਆਂ ਹਨ।
ਕਿਸਾਨ ਅੰਦਲੋਨ ਨੇ ਲਿਆ ਨਵਾਂ ਮੋੜ, ਪਿੰਡ ਗੁਰੂਸਰ ਦਾ ਵੱਡਾ ਫੈਸਲਾ, ਪੰਜਾਬ ਦੇ ਦੂਜੇ ਪਿੰਡਾਂ ਨੂੰ ਵੀ ਸੱਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਕਾਰੋਬਾਰ
ਮਨੋਰੰਜਨ
ਆਟੋ
Advertisement