ਸਬਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਲਗਾਉਣ ਦੇ ਮਾਮਲੇ 'ਚ ਛੇਵੀਂ ਗ੍ਰਿਫਤਾਰੀ
ਪੰਜਾਬ ਪੁਲਿਸ ਦੇ ਸਬਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਲਗਾਉਣ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਛੇਵੀਂ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਹੈ।
ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਬਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਲਗਾਉਣ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਛੇਵੀਂ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਹੈ। ਪੰਜਾਬ 'ਚ ਕਈ ਵੱਡੀਆਂ ਬੈਂਕ ਡਕੈਤੀਆਂ 'ਚ ਸ਼ਾਮਲ ਰਿਹਾ ਵਰਿੰਦਰ ਸਿੰਘ, ਜੋ ਕੈਨੇਡਾ ਬੇਸਡ ਗੈਂਗਸਟਰ ਲਖਬੀਰ ਸਿੰਘ ਲੰਢੇ ਦਾ ਸਾਥੀ ਹੈ, ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ।
ਵਰਿੰਦਰ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਜੇਲ੍ਹ 'ਚ ਨਜ਼ਰਬੰਦ ਹੈ ਤੇ ਕਈ ਬੈਂਕ ਡਕੈਤੀਆਂ ਸਮੇਤ ਵੱਡੀਆਂ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ। ਵਰਿੰਦਰ ਦੇ ਨਾਲ ਹੀ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਅੰਮ੍ਰਿਤਸਰ ਪੁਲਿਸ ਨੇ ਅੱਜ ਹੀ ਨਾਮਜ਼ਦ ਕੀਤਾ ਸੀ। ਗੁਰਪ੍ਰੀਤ ਸਿੰਘ ਗੋਪੀ ਨੂੰ ਖੁਸ਼ਹਾਲ ਦੇ ਬਿਆਨਾਂ ਤੋਂ ਬਾਅਦ ਨਾਮਜ਼ਦ ਕੀਤਾ ਗਿਆ।
ਇਸ ਦੇ ਨਾਲ ਹੀ ਜਾਂਚ 'ਚ ਵਰਿੰਦਰ ਸਿੰਘ ਦਾ ਨਾਮ ਸਾਹਮਣੇ ਆਉਣ ਤੋੰ ਬਾਦ ਅੰਮ੍ਰਿਤਸਰ ਪੁਲਸ ਨੇ ਵਰਿੰਦਰ ਨੂੰ ਨਾਮਜਦ ਕਰ ਲਿਆ। ਗੁਰਪ੍ਰੀਤ ਸਿੰਘ ਤੇ ਵਰਿੰਦਰ ਸਿੰਘ ਲਗਾਤਾਰ ਲਖਬੀਰ ਸਿੰਘ ਲੰਢੇ ਦੇ ਸੰਪਰਕ 'ਚ ਸਨ ਤੇ ਆਈਈਡੀ ਤਕ ਬਾਕੀ ਮੁਲਜ਼ਮਾਂ ਨੂੰ ਪੁੱਜਦਾ ਕਰਨ 'ਚ ਦੋਵਾਂ ਨੇ ਜੇਲ੍ਹ 'ਚੋਂ ਬੈਠੇ ਹੀ ਫੋਨ ਰਾਹੀਂ ਵੱਡੀ ਭੂਮਿਕਾ ਅਦਾ ਕੀਤੀ।
ਦੋਵਾਂ ਮੁਲਜਮਾਂ ਨੂੰ ਅੱਜ ਅੰਮ੍ਰਿਤਸਰ 'ਚ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਵਰਿੰਦਰ/ਗੁਰਪ੍ਰੀਤ ਸਿੰਘ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੋਵਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਤਾਂ ਕੀਤੀ ਪਰ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦਾ ਕਹਿਣਾ ਹੈ ਕਿ ਛੇਤੀ ਹੀ ਪੁਲਿਸ ਇਸ ਮਾਮਲੇ 'ਚ ਵੱਡਾ ਖੁਲਾਸਾ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :