India Independence Day: ਫਰੀਦਕੋਟ 'ਚ ਅੱਜ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ: CM ਮਾਨ ਝੰਡਾ ਲਹਿਰਾਉਣਗੇ, ਕਈ ਸਖਸ਼ੀਅਤਾਂ ਨੂੰ ਕੀਤਾ ਜਾਏਗਾ ਸਨਮਾਨਿਤ, ਚੱਪੇ-ਚੱਪੇ 'ਤੇ ਪੁਲਿਸ
ਅੱਜ ਪੂਰਾ ਦੇਸ਼ ਪੂਰੇ ਜੋਸ਼ ਤੇ ਉਲਾਸ ਦੇ ਨਾਲ ਆਜ਼ਾਦੀ ਦਾ ਦਿਹਾੜਾ ਸੈਲੀਬ੍ਰੇਟ ਕਰੇਗਾ। ਪੰਜਾਬ ਦੇ ਸੀਐੱਮ ਮਾਨ, ਸੁਤੰਤਰਤਾ ਦਿਵਸ ਸਮਾਗਮ ਇਸ ਵਾਰ ਫਰੀਦਕੋਟ ਵਿੱਚ ਮਨਾ ਰਹੇ ਹਨ। ਜਿੱਥੇ ਉਹ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਵਧੀਆ ਕੰਮ ਕਰਨ

ਪੰਜਾਬ ਸਰਕਾਰ ਵੱਲੋਂ ਇਸ ਵਾਰ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਫਰੀਦਕੋਟ ਵਿੱਚ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨਹਿਰੂ ਸਟੇਡੀਅਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ। ਪੁਲਿਸ ਵੱਲੋਂ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਗਏ ਹਨ ਅਤੇ ਲਗਭਗ 2,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਇਲਾਵਾ, ਪੂਰੇ ਸਮਾਗਮ ਸਥਾਨ ਦੀ ਸੀਸੀਟੀਵੀ ਅਤੇ ਡਰੋਨ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਏਗੀ। ਪੁਲਿਸ ਇਸ ਵਾਰ ਇਸ ਲਈ ਵੀ ਅਲਰਟ ਹੈ ਕਿਉਂਕਿ ਖਾਲਿਸਤਾਨੀ ਸੰਗਠਨ ਸਿੱਖ ਫ਼ਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਭਗਵੰਤ ਮਾਨ ਨੂੰ ਕਤਲ ਦੀ ਧਮਕੀ ਦਿੱਤੀ ਹੈ।
ਇਸ ਕਾਰਨ ਪੁਲਿਸ ਕਿਸੇ ਵੀ ਤਰ੍ਹਾਂ ਦਾ ਜੋਖਿਮ ਲੈਣ ਦੇ ਮੂਡ ਵਿੱਚ ਨਹੀਂ ਹੈ। ਪੀਟੀਆਈ ਬੇਰੋਜ਼ਗਾਰ ਅਧਿਆਪਕ ਯੂਨੀਅਨ, ਪਨਬਸ ਕਰਮਚਾਰੀ ਮੁਲਾਜ਼ਮ ਸਮੇਤ ਕਈ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਨਜ਼ਰਬੰਦ ਕੀਤਾ ਹੈ।
ਟਿੱਲਾ ਬਾਬਾ ਫਰੀਦ ਵਿੱਚ ਹੋਣਗੇ ਨਤਮਸਤਕ
ਸੀਐਮ ਰਾਜ ਪੱਧਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਯਾਨੀਕਿ 14 ਅਗਸਤ ਦੀ ਸ਼ਾਮ ਫਰੀਦਕੋਟ ਪਹੁੰਚੇ ਸਨ। ਫਰੀਦਕੋਟ ਪਹੁੰਚਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਰਾਤ ਨੂੰ ਦਰਬਾਰਗੰਜ ਰੈਸਟ ਹਾਊਸ ਵਿੱਚ ਰੁੱਕੇ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਉਹ ਸਭ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿੱਚ ਨਤਮਸਤਕ ਹੋਣਗੇ। ਉਸ ਤੋਂ ਬਾਅਦ ਉਹ ਰਾਜ ਪੱਧਰੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਫਿਰ ਉਹ ਰਾਸ਼ਟਰੀ ਝੰਡਾ ਲਹਿਰਾਉਣਗੇ। ਇਸ ਤੋਂ ਬਾਅਦ ਮਾਰਚ ਪਾਸਟ ਦੀ ਸਲਾਮੀ ਲਈ ਜਾਏਗੀ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਆਖੀਰ ਵਿੱਚ, ਸੀਐਮ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 26 ਹਸਤੀਆਂ, ਪੁਲਿਸ ਮੁਲਾਜ਼ਮਾਂ ਅਤੇ ਆਜ਼ਾਦੀ ਸੈਨਾਨੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
26 ਸਨਮਾਨਿਤ ਹੋਣ ਵਾਲੀਆਂ ਹਸਤੀਆਂ
ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਹਸਤੀਆਂ ਵਿੱਚ ਅੰਮ੍ਰਿਤਸਰ ਤੋਂ ਡਾ. ਅਨੁਪਮਾ ਗੁਪਤਾ, ਰੂਪਨਗਰ ਤੋਂ ਮਾਸਟਰ ਤੇਗਬੀਰ ਸਿੰਘ, ਪਟਿਆਲਾ ਤੋਂ ਸਰੂਪਇੰਦਰ ਸਿੰਘ, ਹੁਸ਼ਿਆਰਪੁਰ ਤੋਂ ਰਤਨ ਲਾਲ ਸੋਨੀ, ਫਤਿਹਗੜ੍ਹ ਸਾਹਿਬ ਤੋਂ ਡਾ. ਹਿਤੇਂਦਰ ਸੂਰੀ, ਅੰਮ੍ਰਿਤਸਰ ਤੋਂ ਗੁਲਸ਼ਨ ਭਾਟੀਆ ਅਤੇ ਮਲੇਰਕੋਟਲਾ ਤੋਂ ਰਿਫ਼ਤ ਵਹਾਬ ਸ਼ਾਮਲ ਹਨ।
ਲੁਧਿਆਣਾ ਤੋਂ ਰਾਮਾ ਮੁੰਜਾਲ, ਹੁਸ਼ਿਆਰਪੁਰ ਤੋਂ ਬਲਦੇਵ ਕੁਮਾਰ, ਬਠਿੰਡਾ ਤੋਂ ਅਪੇਕਸ਼, ਪਟਿਆਲਾ ਤੋਂ ਗੁਲਜ਼ਾਰ ਸਿੰਘ ਪਟਿਆਲਵੀ, ਪਟਿਆਲਾ ਤੋਂ ਡਾ. ਬਲਦੇਵ ਸਿੰਘ, ਹੁਸ਼ਿਆਰਪੁਰ ਤੋਂ ਸ਼੍ਰੀ ਬਲਰਾਜ ਸਿੰਘ ਚੌਹਾਨ, ਜਲੰਧਰ ਤੋਂ ਡਾ. ਪਰਮਜੀਤ ਸਿੰਘ, ਲੁਧਿਆਣਾ ਤੋਂ ਮਾਸਟਰ ਯੁਵਰਾਜ ਸਿੰਘ ਚੌਹਾਨ, ਬਠਿੰਡਾ ਤੋਂ ਕ੍ਰਿਸ਼ਣ ਕੁਮਾਰ ਪਾਸਵਾਨ,
ਅੰਮ੍ਰਿਤਸਰ ਤੋਂ ਰਾਜੀਵ ਮਦਾਨ, ਬਠਿੰਡਾ ਤੋਂ ਜਸਕਰਨ ਸਿੰਘ, ਹੁਸ਼ਿਆਰਪੁਰ ਤੋਂ ਡਾ. ਪਵਨ ਕੁਮਾਰ, ਹੁਸ਼ਿਆਰਪੁਰ ਤੋਂ ਡਾ. ਹਰਬੰਸ ਕੌਰ, ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ, ਹੁਸ਼ਿਆਰਪੁਰ ਤੋਂ ਡਾ. ਮਹਿਮਾ ਮਿਨਹਾਸ, ਹੁਸ਼ਿਆਰਪੁਰ ਤੋਂ ਕੁਮਾਰੀ ਨਿਸ਼ਾ ਰਾਣੀ, ਕੋਟਕਪੂਰਾ ਤੋਂ ਡਾ. ਪੀ.ਐਸ. ਬਰਾੜ, ਕੋਟਕਪੂਰਾ ਤੋਂ ਡਾ. ਰਵੀ ਬਾਂਸਲ ਅਤੇ ਜਲੰਧਰ ਤੋਂ ਅਭਿਨਵ ਸ਼ੂਰ ਸ਼ਾਮਲ ਹਨ।






















