Punjab News: ਦਿੱਲੀ ਦੇ ਹਾਕਮਾਂ ਦੀ ਕਠਪੁਤਲੀ ਬਣੇ ਭਗਵੰਤ ਮਾਨ 'ਬੇਕਾਰ' ਮੁਹੱਲਾ ਕਲੀਨਿਕਾਂ ਦੇ ਪ੍ਰਚਾਰ 'ਤੇ 30 ਕਰੋੜ ਰੁਪਏ ਬਰਬਾਦ ਕਰਨ 'ਤੇ ਤੁਲਿਆ: ਸੁਖਬੀਰ ਬਾਦਲ
ਸਰਕਾਰੀ ਹਸਪਤਾਲਾਂ 'ਚ ਮਰੀਜ਼ ਟੀਕੇ ਲਵਾਉਣ ਲਈ ਆਪ ਸਰਿੰਜਾਂ ਤੱਕ ਲਿਆਉਣ ਲਈ ਮਜਬੂਰ ਹਨ, ਪਰ ਦਿੱਲੀ ਦੇ ਹਾਕਮਾਂ ਦੀ ਕਠਪੁਤਲੀ ਬਣੇ ਭਗਵੰਤ ਮਾਨ 'ਬੇਕਾਰ' ਮੁਹੱਲਾ ਕਲੀਨਿਕਾਂ ਦੇ ਪ੍ਰਚਾਰ 'ਤੇ 30 ਕਰੋੜ ਰੁਪਏ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹੱਲਾ ਕਲੀਨਿਕ ਖੋਲ੍ਹਣ ਦੇ ਮਾਮਲੇ ਉੱਪਰ ਘੇਰਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਦਾ ਇੰਨਾ ਬੁਰਾ ਹਾਲ ਹੈ ਕਿ ਮਰੀਜ਼ ਟੀਕੇ ਲਵਾਉਣ ਲਈ ਆਪ ਸਰਿੰਜਾਂ ਲਿਆ ਰਹੇ ਹਨ।
ਸੁਖਬੀਰ ਬਾਦਲ ਨੇ ਆਪਣੇ ਬੇਸਬੁੱਕ ਉੱਪਰ ਪੋਸਟ ਸੇਅਰ ਕਰਦਿਆਂ ਲਿਖਿਆ ਹੈ ਕਿ ਸਰਕਾਰੀ ਹਸਪਤਾਲਾਂ 'ਚ ਮਰੀਜ਼ ਟੀਕੇ ਲਵਾਉਣ ਲਈ ਆਪ ਸਰਿੰਜਾਂ ਤੱਕ ਲਿਆਉਣ ਲਈ ਮਜਬੂਰ ਹਨ, ਪਰ ਦਿੱਲੀ ਦੇ ਹਾਕਮਾਂ ਦੀ ਕਠਪੁਤਲੀ ਬਣੇ ਭਗਵੰਤ ਮਾਨ 'ਬੇਕਾਰ' ਮੁਹੱਲਾ ਕਲੀਨਿਕਾਂ ਦੇ ਪ੍ਰਚਾਰ 'ਤੇ 30 ਕਰੋੜ ਰੁਪਏ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ। ਜੇਕਰ ਕੋਈ ਅਧਿਕਾਰੀ ਇਸ ਬਰਬਾਦੀ 'ਤੇ ਇਤਰਾਜ਼ ਕਰਦਾ ਹੈ, ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਬੇਹੱਦ ਸ਼ਰਮਨਾਕ!
ਇਹ ਵੀ ਪੜ੍ਹੋ:ਪ੍ਰਵਾਸੀ ਪੰਜਾਬੀਆਂ 'ਤੇ ਨਿਰਭਰ ਹੋਈ ਪੰਜਾਬ ਸਰਕਾਰ ! ਪਿੰਡਾਂ ਦੇ ਵਿਕਾਸ ਲਈ ਫੰਡ ਲੈਣ ਦੀ ਬਣਾਈ ਨੀਤੀ
ਦੱਸ ਦਈਏ ਕਿ ਪੰਜਾਬ ਸਰਕਾਰ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਦਿਆਂ 27 ਜਨਵਰੀ ਨੂੰ 500 ਹੋਰ ਮੁਹੱਲਾ ਕਲੀਨਿਕ ਸ਼ੁਰੂ ਕਰਨ ਜਾ ਰਹੀ ਹੈ। ਇਸ ਦੀ ਸ਼ੁਰੂਆਤ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਤੋਂ ਕਰਨਗੇ। ਇਸ ਦੇ ਲਈ ਸਥਾਨਕ ਵਿਧਾਇਕਾਂ ਸਮੇਤ ਹੋਰ ਆਗੂਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਹਿਲੇ ਪੜਾਅ ਵਿੱਚ, ਸਿਹਤ ਵਿਭਾਗ ਨੇ 521 ਪੀਐਚਸੀ ਦੀ ਸੂਚੀ ਤਿਆਰ ਕੀਤੀ ਸੀ, ਜਿਨ੍ਹਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਅਪਗ੍ਰੇਡ ਕੀਤਾ ਜਾਣਾ ਸੀ। ਮੁੱਖ ਮੰਤਰੀ ਨੇ ਪਹਿਲਾਂ ਇਸ ਕਲੀਨਿਕ ਨੂੰ 26 ਜਨਵਰੀ 2023 ਨੂੰ ਸ਼ੁਰੂ ਕਰਨ ਦੀ ਗੱਲ ਕਹੀ ਸੀ ਪਰ ਗਣਤੰਤਰ ਦਿਵਸ ਕਾਰਨ ਹੁਣ ਇਸ ਨੂੰ 27 ਜਨਵਰੀ ਨੂੰ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab Government: 27 ਜਨਵਰੀ ਨੂੰ ਪੰਜਾਬ ਸਰਕਾਰ ਦੇਵੇਗੀ ਤੋਹਫਾ ! ਖੋਲ੍ਹੇ ਜਾਣਗੇ 500 ਹੋਰ ਮੁਹੱਲਾ ਕਲੀਨਿਕ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।