(Source: ECI/ABP News)
summer vacation : ਮੁੱਕ ਗਈਆਂ ਗਰਮੀਆਂ ਦੀਆਂ ਛੁੱਟੀਆਂ, ਸਕੂਲ ਵੀ ਖੁੱਲ੍ਹੇ ਤੇ ਸੁਪਰੀਮ ਕੋਰਟ ਵੀ, ਅਦਾਲਤ 'ਚ ਅੱਜ ਇਹਨਾਂ ਵੱਡੇ ਕੇਸਾਂ ਦੀ ਸੁਣਵਾਈ
summer vacation end : ਪੰਜਾਬ ਦੇ ਸਰਕਾਰੀ ਤੇ ਏਡਿਡ ਸਕੂਲਾਂ 'ਚ ਐਤਵਾਰ ਨੂੰ ਗਰਮੀਆਂ ਦਾ ਦੀਆਂ ਛੁੱਟੀਆਂ ਸਮਾਪਤ ਹੋ ਗਈਆਂ ਹਨ। ਸਕੂਲਾਂ ਤੋਂ ਇਲਾਵਾ ਅੱਜ ਤੋਂ ਅਦਾਲਤਾਂ ਵਿੱਚ ਖੁੱਲ੍ਹਣ ਜਾ ਰਹੀਆਂ ਹਨ। ਸੁਪਰੀਮ ਕੋਰਟ 42 ਦਿਨਾਂ ਦੀਆਂ ਗਰਮੀਆਂ
![summer vacation : ਮੁੱਕ ਗਈਆਂ ਗਰਮੀਆਂ ਦੀਆਂ ਛੁੱਟੀਆਂ, ਸਕੂਲ ਵੀ ਖੁੱਲ੍ਹੇ ਤੇ ਸੁਪਰੀਮ ਕੋਰਟ ਵੀ, ਅਦਾਲਤ 'ਚ ਅੱਜ ਇਹਨਾਂ ਵੱਡੇ ਕੇਸਾਂ ਦੀ ਸੁਣਵਾਈ Supreme Court and schools have opened after the summer vacation summer vacation : ਮੁੱਕ ਗਈਆਂ ਗਰਮੀਆਂ ਦੀਆਂ ਛੁੱਟੀਆਂ, ਸਕੂਲ ਵੀ ਖੁੱਲ੍ਹੇ ਤੇ ਸੁਪਰੀਮ ਕੋਰਟ ਵੀ, ਅਦਾਲਤ 'ਚ ਅੱਜ ਇਹਨਾਂ ਵੱਡੇ ਕੇਸਾਂ ਦੀ ਸੁਣਵਾਈ](https://feeds.abplive.com/onecms/images/uploaded-images/2023/07/03/7c9a19826e005a3b36f3324187f5bbc61688352859827785_original.jpg?impolicy=abp_cdn&imwidth=1200&height=675)
ਪੰਜਾਬ ਦੇ ਸਰਕਾਰੀ ਤੇ ਏਡਿਡ ਸਕੂਲਾਂ 'ਚ ਐਤਵਾਰ ਨੂੰ ਗਰਮੀਆਂ ਦਾ ਦੀਆਂ ਛੁੱਟੀਆਂ ਸਮਾਪਤ ਹੋ ਗਈਆਂ ਹਨ। ਜਿਸ ਤੋਂ ਬਾਅਦ ਅੱਜ ਪੰਜਾਬ ਦੇ ਸਰਕਾਰੀ ਸਕੂਲ ਖੁੱਲ੍ਹ ਗਏ ਹਨ। ਅਤੇ ਇਸੇ ਦਿਨ ਤੋਂ ਹੀ ਗਰਮੀਆਂ ਦੇ ਕੈਂਪ ਵੀ ਆਰੰਭ ਹੋ ਜਾਣਗੇ, ਜੋ ਕਿ 15 ਜੁਲਾਈ ਨੂੰ ਮੁਕੰਮਲ ਹੋਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਕੈਂਪਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਪੰਜ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਨ੍ਹਾਂ ਕੈਂਪਾਂ ਦੌਰਾਨ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਸਿੱਖਣ-ਸਿਖਾਉਣ ਦੀਆਂ ਗੁਣਾਤਮਿਕ ਵਿਧੀਆਂ ਤੇ ਪੜ੍ਹਾਈ ਦੀਆਂ ਨਵਨੀਤਮ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨਗੇ।
ਸਕੂਲਾਂ ਤੋਂ ਇਲਾਵਾ ਅੱਜ ਤੋਂ ਅਦਾਲਤਾਂ ਵਿੱਚ ਖੁੱਲ੍ਹਣ ਜਾ ਰਹੀਆਂ ਹਨ। ਸੁਪਰੀਮ ਕੋਰਟ 42 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਮੁੜ ਤੋਂ ਪੂਰਨ ਰੂਪ 'ਚ ਕੰਮਕਾਜ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਹੀ ਉਹ ਮਣੀਪੁਰ ਹਿੰਸਾ, ਮਾਰੇ ਗਏ ਗੈਂਗਸਟਰ ਅਤੀਕ ਅਹਿਮਦ ਤੇ ਅਸ਼ਰਫ਼ ਦੀ ਭੈਣ ਦੀਆਂ ਪਟੀਸ਼ਨਾਂ 'ਤੇ ਛੇਤੀ ਸੁਣਵਾਈ ਕਰ ਸਕਦਾ ਹੈ।। ਸੋਮਵਾਰ ਨੂੰ ਚੀਫ ਜਸਟਿਸ ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਮਣੀਪੁਰ ਹਿੰਸਾ, ਕੁਕੀ ਆਦਿਵਾਸੀਆਂ ਨੂੰ ਫ਼ੌਜੀ ਸਿਖਲਾਈ ਤੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਫ਼ਿਰਕੂ ਸਮੂਹਾਂ ’ਤੇ ਕੇਸ ਚਲਾਉਣ ਸਬੰਧੀ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ। ਇਸ ਤੋਂ ਇਲਾਵਾ ਘਰੇਲੂ ਹਿੰਸਾ, ਦੇ ਸ਼ਿਕਾਰ ਵਿਆਹੁਤਾ ਮਰਦਾਂ ਦੇ ਖ਼ੁਦਕੁਸ਼ੀ ਕਰਨ ਦੇ ਮਾਮਲਿਆਂ 'ਤੇ ਦਾਖ਼ਲ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਸ ਮਾਮਲੇ 'ਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਸਮਲਿੰਗੀ ਵਿਆਹ ਦੇ ਮੁੱਦੇ 'ਤੇ ਫ਼ੈਸਲਾ ਸੁਣਾਇਆ ਜਾਵੇਗਾ।
ਇਹ ਵੀ ਪੜ੍ਹੋ :
Chandigarh ਦੇ ਵੇਟਲਿਫਟਰ ਪਰਮਵੀਰ ਸਿੰਘ ਦੀ ਭਾਰਤੀ ਟੀਮ 'ਚ ਹੋਈ ਚੋਣ, ਟਰਾਇਲ ਦੌਰਾਨ ਆਪਣਾ ਹੀ ਤੋੜ ਦਿੱਤਾ ਸੀ ਰਿਕਾਰਡ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)