Punjab News: ਗੈਂਗਸਟਰਾਂ ਨੇ ਉਡਾਏ ਭਾਰਤੀ ਖੁਫੀਆ ਏਜੰਸੀਆਂ ਦੇ ਹੋਸ਼, ਕੈਨੇਡਾ, ਯੂਰਪ, ਮੱਧ ਪੂਰਬ, ਥਾਈਲੈਂਡ, ਦੁਬਈ ਤੇ ਫਿਲਪੀਨਜ਼ ਤੱਕ ਫੈਲਿਆ ਨੈੱਟਵਰਕ
Gangster in Punjab: ਗੈਂਗਸਟਰਾਂ ਨੇ ਭਾਰਤੀ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ। ਇਨ੍ਹਾਂ ਗੈਂਗਸਟਰਾਂ ਦਾ ਨੈੱਟਵਰਕ ਪੂਰੇ ਦੇ ਦੇਸ਼ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਨੇ ਕੈਨੇਡਾ, ਯੂਰਪ...
Gangster in Punjab: ਗੈਂਗਸਟਰਾਂ ਨੇ ਭਾਰਤੀ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਹਨ। ਇਨ੍ਹਾਂ ਗੈਂਗਸਟਰਾਂ ਦਾ ਨੈੱਟਵਰਕ ਪੂਰੇ ਦੇ ਦੇਸ਼ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਨੇ ਕੈਨੇਡਾ, ਯੂਰਪ, ਮੱਧ ਪੂਰਬ, ਥਾਈਲੈਂਡ, ਦੁਬਈ ਤੇ ਫਿਲਪੀਨਜ਼ ਤੱਕ ਆਪਣਾ ਤਾਣਬਾਣਾ ਬਣਾ ਲਿਆ ਹੈ। ਅਹਿਮ ਗੱਲ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਵਿਦੇਸ਼ੀ ਖੁਫੀਆ ਏਜੰਸੀਆਂ ਨਾਲ ਵੀ ਸਬੰਧ ਹਨ ਤੇ ਇਨ੍ਹਾਂ ਨੂੰ ਅੱਤਵਾਦੀ ਕਾਰਵਾਈਆਂ ਲਈ ਵੀ ਵਰਤਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਗੈਂਗਸਟਰ ਲਾਰੈਂਸ਼ ਬਿਸ਼ਨੋਈ ਤੇ ਦਵਿੰਦਰ ਬੰਬੀਹਾ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਖਾਲਿਸਤਾਨੀ ਵੱਖਵਾਦੀਆਂ ਨਾਲ ਸਬੰਧਾਂ ਬਾਰੇ ਖੁਲਾਸਾ ਕਰਨ ਮਗਰੋਂ ਕੌਮੀ ਜਾਂਚ ਏਜੰਸੀ ਨੇ ਹੁਣ ਹਰਿਆਣਾ ਖਾਸ ਕਰਕੇ ਗੁਰੂਗ੍ਰਾਮ ਵਿੱਚ ਸਰਗਰਮ ਕੌਸ਼ਲ ਚੌਧਰੀ ਗਰੋਹ ਤੇ ਲੋੜੀਂਦੇ ਖਾਲਿਸਤਾਨੀ ਹਮਾਇਤੀ ਤੇ ਦਹਿਸ਼ਤਗਰਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਵਿਚਾਲੇ ਰਿਸ਼ਤਿਆਂ ਤੋਂ ਪਰਦਾ ਚੁੱਕਿਆ ਹੈ। ਡੱਲਾ ਬੰਬੀਹਾ ਗਰੋਹ ਨਾਲ ਜੁੜਿਆ ਰਿਹਾ ਹੈ ਤੇ ਉਹ ਖਾਲਿਸਤਾਨ ਟਾਈਗਰ ਫੋਰਸ ਦਾ ਮੈਂਬਰ ਹੈ।
ਦੂਜੇ ਪਾਸੇ ਲਾਰੈਂਸ ਬਿਸ਼ਨੋਈ ਤੇ ਕੌਸ਼ਲ ਚੌਧਰੀ ਗਰੋਹ ਇੱਕ-ਦੂਜੇ ਦੇ ਰਵਾਇਤੀ ਵਿਰੋਧੀ ਰਹੇ ਹਨ। ਐਨਆਈਏ ਨੇ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਬਿਸ਼ਨੋਈ ਦੇ ਦਹਿਸ਼ਤਗਰਦ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਤੇ ਚੌਧਰੀ ਦੇ ਡੱਲਾ ਨਾਲ ਸਬੰਧਾਂ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਰਿਸ਼ਤਿਆਂ ਦੀ ਇਸ ਗੁੰਝਲਦਾਰ ਤਾਣੀ ਪਿੱਛੇ ਪਾਕਿਸਤਾਨ ਆਈਐੱਸਆਈ ਤੇ ਖਾਲਿਸਤਾਨੀ ਹਮਾਇਤੀਆਂ ਦਾ ਹੱਥ ਹੈ ਤੇ ਇਨ੍ਹਾਂ ਦੇ ਅਪਰੇਸ਼ਨ ਕੌਮੀ ਸਰਹੱਦਾਂ ਨੂੰ ਪਾਰ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Paddy Procurement: ਸੀਐਮ ਭਗਵੰਤ ਮਾਨ ਦਾ ਐਲਾਨ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ
ਬਿਸ਼ਨੋਈ ਤੇ ਚੌਧਰੀ, ਦੋਵੇਂ ਇਸ ਵੇਲੇ ਸਲਾਖਾਂ ਪਿੱਛੇ ਤੇ ਨਿਆਂਇਕ ਹਿਰਾਸਤ ਹੇਠ ਹਨ। ਕੌਸ਼ਲ ਚੌਧਰੀ ਨੇ 2016 ਵਿੱਚ ਗੁਰੂਗ੍ਰਾਮ ਵਿੱਚ ਬਦਨਾਮ ਗੈਂਗਸਟਰ ਦਵਿੰਦਰ ਬੰਬੀਹਾ ਨੂੰ ਪਨਾਹ ਦਿੱਤੀ ਸੀ। ਉਸ ਮਗਰੋਂ ਬੰਬੀਹਾ ਦੀ ਚੌਧਰੀ ਗਰੋਹ ਨਾਲ ਨੇੜਤਾ ਵਧੀ ਤੇ ਦੋਵੇਂ ਮਿਲ ਕੇ ਕੰਮ ਕਰਨ ਲੱਗੇ। ਚਾਰਜਸ਼ੀਟ ਮੁਤਾਬਕ ਇਨ੍ਹਾਂ ਦਾ ਨੈੱਟਵਰਕ ਕੈਨੇਡਾ, ਯੂਰਪ, ਮੱਧ ਪੂਰਬ, ਥਾਈਲੈਂਡ, ਦੁਬਈ, ਫਿਲਪੀਨਜ਼ ਆਦਿ ਦੇਸ਼ਾਂ ਵਿੱਚ ਹੈ।
ਇਹ ਵੀ ਪੜ੍ਹੋ: Weather Update: ਉੜੀਸਾ-ਝਾਰਖੰਡ ਅਤੇ ਛੱਤੀਸਗੜ੍ਹ 'ਚ ਯੈਲੋ ਅਲਰਟ, ਬਿਹਾਰ 'ਚ ਹੋਵੇਗੀ ਭਾਰੀ ਬਾਰਿਸ਼, ਜਾਣੋ ਬਾਕੀ ਸੂਬਿਆਂ ਦਾ ਮੌਸਮ