Punjabi Voice: ਆਜ਼ਾਦੀ ਜਾਂ ਪੰਜਾਬ ਦੀ ਵੰਡ ? ਭਾਰਤ 'ਚ ਵੱਜਦੇ ਬਾਜਿਆਂ ਨਾਲੋਂ 10 ਲੱਖ ਪੰਜਾਬੀਆਂ ਦੇ ਹੌਂਕੇ ਜ਼ਿਆਦਾ ਉੱਚੇ-ਜਥੇਦਾਰ
Punjabi Voice in India: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ, ਪੂਰੇ ਭਾਰਤ 'ਚ ਵਜਦੇ ਬਾਜੇ ਤੂਤੀਆਂ ਦੀਆਂ ਅਵਾਜਾਂ ਨਾਲੋਂ 10 ਲੱਖ ਪੰਜਾਬੀਆਂ ਦੇ ਹਾਉਂਕੇ ਦੀਆਂ ਅਵਾਜਾਂ ਕਿਤੇ ਜਿਆਦਾ ਉੱਚੀਆਂ ਸੁਣਦੀਆਂ ਹਨ।
Punjab News: ਦੇਸ਼ ਭਰ ਵਿੱਚ ਅੱਜ ਆਜ਼ਾਦੀ ਦਾ ਜਸ਼ਨ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਵਿੱਚ ਵੱਖ-ਵੱਖ ਥਾਂ ਉੱਤੇ ਜਸ਼ਨ ਮਨਾਏ ਜਾ ਰਹੇ ਹਨ ਤੇ ਭੰਗੜੇ ਪਾਏ ਜਾ ਰਹੇ ਹਨ ਪਰ ਇਸ ਵੇਲੇ ਪੰਜਾਬ ਸੁਹਿਰਦ ਲੋਕਾਂ ਵਿੱਚ ਵੰਡ ਦੇ ਦਰਦ ਦੀ ਚੀਸ ਮੁੜ ਤੋਂ ਉੱਠ ਜਾਂਦੀ ਹੈ। ਇਸ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ, ਪੂਰੇ ਭਾਰਤ 'ਚ ਵਜਦੇ ਬਾਜੇ ਤੂਤੀਆਂ ਦੀਆਂ ਅਵਾਜਾਂ ਨਾਲੋਂ 10 ਲੱਖ ਪੰਜਾਬੀਆਂ ਦੇ ਹਾਉਂਕੇ ਦੀਆਂ ਅਵਾਜਾਂ ਕਿਤੇ ਜਿਆਦਾ ਉੱਚੀਆਂ ਸੁਣਦੀਆਂ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ, ਅੱਜ ਨਨਕਾਣਾ ਸਾਹਿਬ ਦੇ ਵਿਛੋੜੇ ਦੀ ਪੀੜ ਦਾ ਦਿਨ ਹੈ। ਅੱਜ ਦੇ ਦਿਨ ਪੰਜਾ ਸਾਹਿਬ ਦੇ ਸਰੋਵਰ ਚ ਵਗਦੇ ਨਿਰਮਲ ਜਲ ਚ ਇਸ਼ਨਾਨ ਤੋਂ ਮਹਿਰੂਮ ਹੋਣ ਦਾ ਦਿਨ ਹੈ। ਅੱਜ ਦੇ ਦਿਨ, ਪੂਰੇ ਭਾਰਤ ਚ ਵਜਦੇ ਬਾਜੇ ਤੂਤੀਆਂ ਦੀਆਂ ਅਵਾਜਾਂ ਨਾਲੋਂ 10 ਲੱਖ ਪੰਜਾਬੀਆਂ ਦੇ ਹਾਉਂਕੇ ਦੀਆਂ ਅਵਾਜਾਂ ਕਿਤੇ ਜਿਆਦਾ ਉੱਚੀਆਂ ਸੁਣਦੀਆਂ ਹਨ। ਸਿਰਫ ਉਨਾਂ ਨੂੰ ਜਿਨ੍ਹਾਂ ਨੂੰ ਗੁਰਧਾਮਾਂ ਤੋਂ ਵਿਛੋੜੇ ਦੀ ਪੀੜ ਦਾ ਅਹਿਸਾਸ ਹੈ ਤੇ ਜਿਨ੍ਹਾਂ ਚ ਪੰਜਾਬੀ ਲਹੂ ਦਾ ਕਣ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਲਈ ਅੱਜ ਅਸੀ ਅਰਦਾਸ ਕਰਦੇ ਹਾਂ ਉਨ੍ਹਾਂ ਲੱਖਾਂ ਪੰਜਾਬੀਆਂ ਲਈ ਜਿਹੜੇ ਸਿਆਸਤਦਾਨਾਂ ਵਲੌਂ ਬਾਲੀ ਨਫਰਤ ਦੀ ਅੱਗ ਵਿਚ ਝੂਲਸ ਕੇ ਜਾਨਾਂ ਗਵਾ ਬੈਠੇ ਤੇ ਅਰਦਾਸ ਹੈ ਕਿ ਹੇ ਅਕਾਲ ਪੁਰਖ ! ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।