Voter List: ਪੰਜਾਬ ਦੀ ਵੋਟਰ ਸੂਚੀ 'ਚ ਗੜਬੜੀ ! ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਰਵਾਏ ਸਰਵੇ 'ਚ ਹੋਇਆ ਵੱਡਾ ਖੁਲਾਸਾ
Voter List Punjab: ਚੋਣ ਕਮਿਸ਼ਨ ਤਹਿਤ ਕੰਮ ਕਰਦੇ ਬਲਾਕ ਲੈਵਲ ਅਫ਼ਸਰਾਂ ਵੱਲੋਂ ਪੰਜਾਬ 'ਚ ਲੋਕ ਸਭਾ ਚੋਣਾਂ ਵਾਲੇ ਦਿਨ ਪਹਿਲੀ ਜੂਨ ਤੋਂ ਐਨ ਪਹਿਲਾਂ ਸਰਵੇ ਕੀਤਾ ਗਿਆ ਸੀ ਜਿਸ 'ਚ ਇਹ ਖ਼ੁਲਾਸਾ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਜੋ ਵੋਟਰ ਸੂਚੀ
Voter List Punjab: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਵਿੱਚ ਵੋਟਰ ਸੂਚੀ ਦਾ ਇੱਕ ਸਰਵੇ ਕਰਵਾਇਆ ਗਿਆ ਸੀ ਜਿਸ ਦੇ ਅੰਕੜਿਆਂ ਨੇ ਹੁਣ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਅੰਕੜ ਹੁਣ ਜਾਰੀ ਕੀਤੇ ਗਏ ਹਨ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਵਿੱਚ ਕਰਵਾਏ ਸਰਵੇ ਮੁਤਾਬਕ ਪੰਜਾਬ ਵਿੱਚ ਕਰੀਬ ਦੋ ਲੱਖ ਵੋਟਰ 'ਗ਼ੈਰਹਾਜ਼ਰ' ਅਤੇ ਲਾਪਤਾ' ਪਾਏ ਗਏ ਜਦਕਿ ਕਰੀਬ ਦੋ ਲੱਖ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਹੀ ਜਹਾਨ ਕੂਚ ਕਰ ਚੁੱਕੇ ਸਨ।
ਚੋਣ ਕਮਿਸ਼ਨ ਤਹਿਤ ਕੰਮ ਕਰਦੇ ਬਲਾਕ ਲੈਵਲ ਅਫ਼ਸਰਾਂ ਵੱਲੋਂ ਪੰਜਾਬ 'ਚ ਲੋਕ ਸਭਾ ਚੋਣਾਂ ਵਾਲੇ ਦਿਨ ਪਹਿਲੀ ਜੂਨ ਤੋਂ ਐਨ ਪਹਿਲਾਂ ਸਰਵੇ ਕੀਤਾ ਗਿਆ ਸੀ ਜਿਸ 'ਚ ਇਹ ਖ਼ੁਲਾਸਾ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਜੋ ਵੋਟਰ ਸੂਚੀ ਦੀ ਆਖ਼ਰੀ ਪ੍ਰਕਾਸ਼ਨਾ ਕੀਤੀ ਗਈ ਸੀ, ਉਸ ਵਿਚ ਇਨ੍ਹਾਂ ਮ੍ਰਿਤਕ ਤੇ ਗੈਰਹਾਜ਼ਰ ਵੋਟਰਾਂ ਕੋਲ ਵੋਟ ਦਾ ਹੱਕ ਸੀ।
ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਇਨ੍ਹਾਂ ਗ਼ੈਰਹਾਜ਼ਰ ਅਤੇ ਮ੍ਰਿਤਕ ਵੋਟਰਾਂ ਦੀ ਵੋਟ ਦਾ ਭੁਗਤਾਨ ਹੋਇਆ ਹੈ ਜਾਂ ਨਹੀਂ, ਇਸ ਬਾਰੇ ਸਰਵੇ ਖ਼ਾਮੋਸ਼ ਹੈ। ਹੁਣ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਹੋ ਰਹੀ ਹੈ ਜਿੱਥੇ ਲੋਕ ਸਭਾ ਚੋਣਾਂ ਵਿੱਚ 3824 ਅਜਿਹੇ ਵੋਟਰ ਸ਼ਨਾਖ਼ਤ ਹੋਏ ਹਨ ਜਿਨ੍ਹਾਂ 'ਚੋਂ 1493 ਵੋਟਰਾਂ ਦੀ ਮੌਤ ਹੋ ਚੁੱਕੀ ਹੈ, 1009 ਵੋਟਰ ਗੈਰਹਾਜ਼ਰ ਪਾਏ ਗਏ ਅਤੇ 1322 ਸ਼ਿਫ਼ਟ ਹੋ ਚੁੱਕੇ ਹਨ। ਹੁਣ ਜਦੋਂ ਵੋਟਰ ਸੂਚੀ ਦੀ ਸੁਧਾਈ ਹੋਵੇਗੀ ਤਾਂ ਇਨ੍ਹਾਂ ਉਪਰੋਕਤ ਵੋਟਰਾਂ ਨੂੰ ਡਿਲੀਟ ਕੀਤਾ ਜਾਵੇਗਾ।
ਚੋਣਾਂ ਤੋਂ ਪਹਿਲਾਂ ਵਾਲੇ ਚਾਰ ਮਹੀਨਿਆਂ ਦੌਰਾਨ ਇਨ੍ਹਾਂ ਵੋਟਰਾਂ ਦੇ ਗ਼ੈਰਹਾਜ਼ਰ, ਸ਼ਿਫ਼ਟ ਅਤੇ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਸੀ। ਚੋਣ ਕਮਿਸ਼ਨ ਅਨੁਸਾਰ ਵੋਟਾਂ ਵਾਲੇ ਦਿਨ ਤੋਂ ਐਨ ਪਹਿਲਾਂ 1.13 ਲੱਖ ਵੋਟਰ ਗ਼ੈਰਹਾਜ਼ਰ ਮਿਲੇ ਜਦਕਿ 1.96 ਲੱਖ ਵੋਟਰ ਮ੍ਰਿਤਕ ਪਾਏ ਗਏ। ਇਸੇ ਤਰ੍ਹਾਂ 83,854 ਵੋਟਰ ਆਪਣੇ ਟਿਕਾਣਿਆਂ ਤੋਂ ਸ਼ਿਫ਼ਟ ਹੋ ਚੁੱਕੇ ਸਨ। ਪੰਜਾਬ ਦੇ ਕੁੱਲ ਵੋਟਰਾਂ ਦੀ ਗਿਣਤੀ ਦਾ 1.92 ਫੀਸਦ ਜੋ ਕਿ 4.11 ਲੱਖ ਬਣਦੀ 'ਤੇ ਉਂਗਲ ਉੱਠੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial