ਦਿੱਲੀ 'ਚ ਬਿਕ ਰਹੀ ਥੁੱਕ ਵਾਲੀ ਰੋਟੀ, ਵੀਡੀਓ ਹੋ ਰਹੀ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ
ਰਾਜਧਾਨੀ ਦਿੱਲੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਇਕ ਵਿਅਕਤੀ ਤੰਦੂਰੀ ਰੋਟੀ ਬਣਾ ਰਿਹਾ ਹੈ। ਇਕ ਹੈਲਪਰ ਵੀ ਇਸ ਦੇ ਨੇੜੇ ਖੜ੍ਹਾ ਹੈ। ਇਸ ਵੀਡੀਓ 'ਚ ਦੇਖਿਆ ਜਿਸ ਸਕਦਾ ਹੈ ਕਿ ਇਹ ਵਿਅਕਤੀ ਰੋਟੀ ਨੂੰ ਬੇਲਦਾ ਹੈ ਅਤੇ ਫਿਰ ਰੋਟੀ 'ਤੇ ਥੁੱਕਦਾ ਹੈ ਅਤੇ ਇਸ ਨੂੰ ਭਠੀ 'ਚ ਪਾ ਦਿੰਦਾ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਇਕ ਵਿਅਕਤੀ ਤੰਦੂਰੀ ਰੋਟੀ ਬਣਾ ਰਿਹਾ ਹੈ। ਇਕ ਹੈਲਪਰ ਵੀ ਇਸ ਦੇ ਨੇੜੇ ਖੜ੍ਹਾ ਹੈ। ਇਸ ਵੀਡੀਓ 'ਚ ਦੇਖਿਆ ਜਿਸ ਸਕਦਾ ਹੈ ਕਿ ਇਹ ਵਿਅਕਤੀ ਰੋਟੀ ਨੂੰ ਬੇਲਦਾ ਹੈ ਅਤੇ ਫਿਰ ਰੋਟੀ 'ਤੇ ਥੁੱਕਦਾ ਹੈ ਅਤੇ ਇਸ ਨੂੰ ਭਠੀ 'ਚ ਪਾ ਦਿੰਦਾ ਹੈ। ਅਤੇ ਮਸਾਲੇਦਾਰ ਤੰਦੂਰੀ ਰੋਟੀ ਤਿਆਰ ਹੈ। ਕਿਸੇ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਦੇ ਟਵਿੱਟਰ ਹੈਂਡਲ 'ਤੇ ਕੀਤੀ। ਅਤੇ ਇਸ ਵਾਇਰਲ ਵੀਡੀਓ 'ਚ ਪੁਲਿਸ ਨੂੰ ਵੀ ਟੈਗ ਕੀਤਾ ਹੈ।
ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਵੀਡੀਓ ਖਿਆਲਾ ਖੇਤਰ ਦੇ ਇੱਕ ਹੋਟਲ ਚਾਂਦ ਦੀ ਹੈ। ਪੁਲਿਸ ਨੇ ਕਾਰਵਾਈ ਕਰਨ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਅਨੁਸਾਰ ਆਮਿਰ ਨਾਮ ਦਾ ਇੱਕ ਵਿਅਕਤੀ ਇਹ ਹੋਟਲ ਚਲਾਉਂਦਾ ਸੀ। ਵੀਡੀਓ ਵਿੱਚ ਨੀਲੀ ਟੀ-ਸ਼ਰਟ ਵਿੱਚ ਵੇਖੇ ਗਏ ਮੁਲਜ਼ਮ ਦਾ ਨਾਮ ਸਾਬੀ ਅਨਵਰ ਹੈ ਅਤੇ ਦੂਜੇ ਮੁਲਜ਼ਮ ਦਾ ਨਾਮ ਇਬਰਾਹਿਮ ਹੈ। ਦੋਵੇਂ ਢਾਬੇ 'ਤੇ ਹੀ ਕੰਮ ਕਰਦੇ ਸੀ। ਹਾਲਾਂਕਿ ਏਬੀਪੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
ਇਹ ਵੀ ਪੜ੍ਹੋ: Uttarakhand CM on Ripped Jeans: ਔਰਤਾਂ ਨੇ ਟ੍ਰੈਂਡ ਕਰਵਾਇਆ #RippedJeans, ਪਾਟੀਆਂ ਜੀਨਜ਼ ਨਾਲ ਤਸਵੀਰਾਂ ਸ਼ੇਅਰ ਕੀਤੀਆਂ
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 269/270/ 272/273/34 ਤਹਿਤ ਗ੍ਰਿਫਤਾਰ ਕੀਤਾ ਹੈ। ਨਾਲ ਹੀ ਪੁਲਿਸ ਨੇ ਹੋਟਲ ਮਾਲਕ ਦੇ ਖਿਲਾਫ ਡੀਪੀ ਐਕਟ ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਅਨੁਸਾਰ ਜ਼ਮਾਨਤ ਦੀਆਂ ਧਾਰਾਵਾਂ ਦੇ ਚਲਦੇ ਦੋਵੇਂ ਮੁਲਜ਼ਮਾਂ ਨੂੰ ਥਾਣੇ ਤੋਂ ਜ਼ਮਾਨਤ ਮਿਲ ਗਈ ਹੈ।
ਇਹ ਵੀ ਪੜ੍ਹੋ: Arun Govil Joins BJP: ਟੀਵੀ ਦੇ ਰਾਮ ਬੀਜੇਪੀ 'ਚ ਹੋਏ ਸ਼ਾਮਿਲ, ਚੋਣਾਂ ਜਿਤਾਉਣ ਲਈ ਕਰਨਗੇ ਪ੍ਰਚਾਰ
https://play.google.com/store/
https://apps.apple.com/in/app/