ਮਿਆਂਮਾਰ ਦੀ ਫੌਜ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਿਆਂ 'ਤੇ ਕੈਨੇਡਾ ਨੇ ਲਗਾਈ ਪਾਬੰਦੀ, ਕਿਹਾ- ਅਸੀਂ ਚੁੱਪ ਨਹੀਂ ਰਹਿ ਸਕਦੇ
ਗਲੋਬਲ ਅਫੇਅਰਜ਼ ਕੈਨੇਡਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਕੈਨੇਡਾ ਮਿਆਂਮਾਰ ਵਿਚ ਫੌਜੀ ਅਧਿਕਾਰੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾ ਰਿਹਾ ਹੈ।
Canada imposes sanctions against responsible for supplying arms to Myanmar military regime
ਗਲੋਬਲ ਅਫੇਅਰਜ਼ ਕੈਨੇਡਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਕੈਨੇਡਾ ਮਿਆਂਮਾਰ ਵਿਚ ਫੌਜੀ ਅਧਿਕਾਰੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ, "ਕੈਨੇਡਾ ਮਿਆਂਮਾਰ ਵਿੱਚ ਫੌਜੀ ਸ਼ਾਸਨ ਨੂੰ ਹਥਿਆਰਾਂ ਅਤੇ ਫੌਜੀ ਉਪਕਰਣਾਂ ਦੀ ਖਰੀਦ ਅਤੇ ਸਪਲਾਈ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ਦੇ ਵਿਰੁੱਧ ਵਿਸ਼ੇਸ਼ ਆਰਥਿਕ ਉਪਾਅ (ਬਰਮਾ) ਨਿਯਮਾਂ ਦੇ ਤਹਿਤ ਨਿਸ਼ਾਨਾ ਪਾਬੰਦੀਆਂ ਨੂੰ ਲਾਗੂ ਕਰ ਰਿਹਾ ਹੈ।"
ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਅਤੇ ਯੂਕੇ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਕੇ ਵਾਧੂ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ‘ਕੈਨੇਡਾ ਮਿਆਂਮਾਰ ਦੇ ਲੋਕਾਂ ਨਾਲ ਖੜ੍ਹਾ ਹੈ। ਜਿੰਨਾ ਚਿਰ ਇਹ ਸ਼ਾਸਨ ਮਨੁੱਖੀ ਜੀਵਨ 'ਤੇ ਆਪਣੀ ਬੇਰਹਿਮੀ ਨੂੰ ਜਾਰੀ ਰੱਖੇਗਾ, ਅਸੀਂ ਚੁੱਪ ਨਹੀਂ ਰਹਿ ਸਕਦੇ ਅਤੇ ਨਾ ਹੀ ਰਹਾਂਗੇ। ਜੌਲੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਆਂਮਾਰ ਦੀ ਫੌਜ 'ਤੇ ਆਪਣੇ ਹੀ ਲੋਕਾਂ 'ਤੇ ਜਾਨਲੇਵਾ ਹਮਲਿਆਂ ਨੂੰ ਰੋਕਣ ਲਈ ਹੋਰ ਦਬਾਅ ਬਣਾਉਣ ਲਈ ਕਿਹਾ।
ਫੌਜ ਨੇ ਕੀਤਾ ਸਸਤਾ 'ਤੇ ਕਬਜ਼ਾ, ਅਫਸਰਾਂ ਨੂੰ ਜੇਲਾਂ ਵਿਚ ਕੀਤਾ ਕੈਦ
ਮਿਆਂਮਾਰ ਦੀ ਫੌਜ ਨੇ ਐਮਰਜੈਂਸੀ ਸਥਿਤੀ ਵਿੱਚ ਸੱਤਾ ਦੇ ਤਬਾਦਲੇ ਦੀ ਸੰਵਿਧਾਨਕ ਵਿਧੀ ਦੀ ਵਰਤੋਂ ਕਰਦਿਆਂ ਪਿਛਲੇ ਸਾਲ ਫਰਵਰੀ ਵਿੱਚ ਸੱਤਾ 'ਤੇ ਕਬਜ਼ਾ ਕਰ ਲਿਆ। ਫੌਜ ਨੇ ਮੁੱਖ ਸਰਕਾਰੀ ਅਧਿਕਾਰੀਆਂ ਨੂੰ ਆਮ ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਅਤੇ ਬਾਅਦ ਵਿੱਚ ਨਵਾਂ ਪ੍ਰਸ਼ਾਸਨ ਨਿਯੁਕਤ ਕੀਤਾ।
ਤਖਤਾ ਪਲਟ ਤੋਂ ਬਾਅਦ ਫੌਜ ਨੇ ਸੈਂਕੜੇ ਨਾਗਰਿਕਾਂ ਦਾ ਕੀਤਾ ਕਤਲ
ਤਖਤਾਪਲਟ ਤੋਂ ਬਾਅਦ ਮਿਆਂਮਾਰ ਦੀ ਫੌਜ ਨੇ ਆਪਣੇ ਹੀ ਸੈਂਕੜੇ ਨਾਗਰਿਕਾਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚ ਦਰਜਨਾਂ ਬੱਚੇ ਵੀ ਸ਼ਾਮਲ ਹਨ। ਜਦੋਂ ਉਥੋਂ ਦੇ ਲੋਕ ਤਖ਼ਤਾ ਪਲਟ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਨਿਕਲੇ ਤਾਂ ਫੌਜ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ। ਅਸਿਸਟੈਂਸ ਐਸੋਸੀਏਸ਼ਨ ਫਾਰ ਪੋਲੀਟਿਕਲ ਪ੍ਰਿਜ਼ਨਰਜ਼ (ਬਰਮਾ) ਮੁਤਾਬਕ, ਫਰਵਰੀ 2021 ਵਿੱਚ ਤਖਤਾਪਲਟ ਤੋਂ ਬਾਅਦ ਫੌਜ ਨੇ 1,500 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ: IPL 2022: ਭਲਕੇ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ KKR ਨਾਲ, ਇੱਥੇ ਜਾਣੋ CSK ਦਾ ਪੂਰਾ ਸ਼ਡਿਊਲ