ਚੀਨ ਦੀ ਨਵੀਂ ਯੋਜਨਾ- ਹਰ 10 ਮਿੰਟ 'ਚ ਧਰਤੀ ਦੇ ਹਰ ਕੋਨੇ 'ਤੇ ਇੰਝ ਰੱਖੇਗਾ ਨਜ਼ਰ
ਸਤਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9:45 ਤੇ ਜਿਲਿਨ-1 ਸਪੈਕਟ੍ਰਮ 01 ਉਪਗ੍ਰਹਿ 'ਤੇ ਜਿਲਿਨ-1 ਵੀਡੀਓ 07 ਉਪਗ੍ਰਹਿ ਯੂਨੀਵਰਸਿਟੀ ਦੇ ਮੈਦਾਨਾਂ 'ਚੋਂ ਲੰਘਿਆਂ, ਕਲਾਸ ਦੀ ਪਾਸਿੰਗ ਆਊਟ ਫੋਟੋ ਕਲਿੱਕ ਕੀਤਾ।

ਜੁਲਾਈ 2021 ਵਿੱਚ ਕਾਲਜ ਦੇ ਇਕ ਬੈਚ ਨੇ ਆਪਣੀ ਗ੍ਰੈਜੂਏਸ਼ਨ ਫੋਟੋ ਲਈ ਇੱਕ ਵਿਲੱਖਣ ਤਰੀਕਾ ਸੋਚਿਆ। ਉਨ੍ਹਾਂ ਨੇ ਫੈਸਲਾ ਕੀਤਾ ਕਿ ਉਨ੍ਹਾਂ ਦੀ ਫੋਟੋ ਪੁਲਾੜ ਤੋਂ ਕਲਿੱਕ ਕੀਤੀ ਜਾਣੀ ਚਾਹੀਦੀ ਹੈ। ਕੈਮਰਾ ਉਨ੍ਹਾਂ ਤੋਂ ਸਿੱਧਾ 650 ਕਿਲੋਮੀਟਰ ਦੀ ਉਚਾਈ 'ਤੇ ਹੋਣਾ ਚਾਹੀਦਾ ਹੈ। ਗਲੋਬਲ ਟਾਇਮਜ਼ ਅਖ਼ਬਾਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ।
ਚੀਨ ਦੇ ਉੱਤਰ-ਪੂਰਬੀ ਜਿਲਿਨ ਸੂਬੇ 'ਚ ਚਾਂਗਚੂਨ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਤੋਂ ਗ੍ਰੈਜੂਏਟ ਹੋਏ ਸੌ ਵਿਦਿਆਰਥੀਆਂ ਨੇ ਕਾਲਜ ਦੇ ਮੈਦਾਨ 'ਚ ਆਪਣੇ ਸਿਰਾਂ ਤੇ ਲਾਲ ਤੇ ਪੀਲੇ ਕਾਰਡ ਫੜ੍ਹੇ ਹੋਏ ਸਨ। ਕਾਰਡਾਂ 'ਤੇ ਉਨ੍ਹਾਂ ਦੇ ਕਾਲਜ ਦਾ ਨਾਂਅ ਅੰਗਰੇਜ਼ੀ 'ਚ ਸੀ- CUST IT, ਉਹ ਇਕ ਵਿਲੱਖਣ ਤਸਵੀਰ ਦੇ ਇੰਤਜ਼ਾਰ 'ਚ ਸਨ।
ਸਤਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9:45 ਤੇ ਜਿਲਿਨ-1 ਸਪੈਕਟ੍ਰਮ 01 ਉਪਗ੍ਰਹਿ 'ਤੇ ਜਿਲਿਨ-1 ਵੀਡੀਓ 07 ਉਪਗ੍ਰਹਿ ਯੂਨੀਵਰਸਿਟੀ ਦੇ ਮੈਦਾਨਾਂ 'ਚੋਂ ਲੰਘਿਆਂ, ਕਲਾਸ ਦੀ ਪਾਸਿੰਗ ਆਊਟ ਫੋਟੋ ਕਲਿੱਕ ਕੀਤਾ।
ਚਾਂਗ ਗੁਆਂਗ ਸੈਟੈਲਾਈਟ ਟੈਕਨਾਲੋਜੀ ਕੰਪਨੀ (CGST) ਨੇ ਦੱਸਿਆ ਕਿ ਤਸਵੀਰ ਦੇਖਣ ਤੋਂ ਬਾਅਦ ਚੀਨ ਦੀਆਂ ਕਰੀਬ ਇਕ ਦਰਜਨ ਯੂਨੀਵਰਸਿਟੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੀ ਗ੍ਰੈਜੂਏਸ਼ਨ ਦੀਆਂ ਤਸਵੀਰਾਂ ਵੀ ਸੈਟੇਲਾਈਟ ਤੋਂ ਲਈਆਂ ਜਾਣ।
ਸੀਜੀਐਸਟੀ ਲਈ ਕੋਈ ਸਮੱਸਿਆ ਨਹੀਂ ਹੈ। ਕਿਉਂਕਿ ਉਨ੍ਹਾਂ ਦੀ ਯੋਜਨਾ ਉਨ੍ਹਾਂ ਦੇ ਸੈਟੇਲਾਇਟਸ ਨੂੰ ਦਿਨ ਤੇ ਰਾਤ ਕਿਸੇ ਵੀ ਸਮੇਂ ਵਿਸ਼ਵ ਦੇ ਕਿਸੇ ਵੀ ਕਾਲਜ ਗ੍ਰੈਜੂਏਸ਼ਨ ਸਮਾਰੋਹ ਦੀਆਂ ਤਸਵੀਰਾਂ ਕਲਿੱਕ ਕਰਨ ਦੀ ਇਜਾਜ਼ਤ ਦੇਵੇਗੀ।
ਸੀਜੀਐਸਟੀ ਚੀਨ ਦੇ ਪਹਿਲੇ ਵਪਾਰਕ ਤਾਰਾਮੰਡਲ ਨੂੰ ਅਸਮਾਨ 'ਚ ਸਥਾਪਿਤ ਕਰ ਰਿਹਾ ਹੈ। ਚਾਂਗ ਗੁਆਂਗ ਸੈਟੇਲਾਇਟ ਕੰਪਨੀ ਲਿਮਿਟਡ ਚੀਨੀ ਸਰਕਾਰ ਦੀ ਮਲਕੀਅਤ ਵਾਲੀ ਚਾਂਗਚੂਨ ਇੰਸਟੀਟਿਊਟ ਆਫ ਆਪਟਿਕਸ, ਫਾਈਨ ਮਕੈਨਿਕਸ ਤੇ ਫਿਜ਼ਿਕਸ ਦੀ ਬਰਾਂਚ ਹੈ ਜੋ ਕਿ ਚੀਨੀ ਅਕੈਡਮੀ ਆਫ ਸਾਇੰਸਜ਼ ਦੇ ਅਧੀਨ ਆਉਂਦੀ ਹੈ ਤੇ ਇਸ ਦੀ ਸਾਲ 2030 ਤਕ ਆਪਟੀਕਲ ਧਰਤੀ ਨਿਰੀਖਣ ਉਪਗ੍ਰਹਿਾਂ ਦੇ ਤਾਰਾਮੰਡਲ ਨੂੰ ਸਥਾਪਿਤ ਕਰਨ ਦਾ ਯੋਜਨਾ ਹੈ। ਜਿਲਿਨ-12 ਤਾਰਾਮੰਡਲ, ਜਿਸ ਦਾ ਨਾਂਅ ਜਿਲਿਨ ਸੂਬੇ ਦੇ ਨਾਂਅ ਤੇ ਰੱਖਿਆ ਗਿਆ ਹੈ।






















