ਪੜਚੋਲ ਕਰੋ
Advertisement
ਰੈਸਟੋਰੈਂਟ ਦੀ ਨੌਕਰੀ ਛੱਡ 5 ਸਾਲਾਂ 'ਚ ਖੜ੍ਹਾ ਕੀਤਾ 96 ਅਰਬ ਡਾਲਰ ਦਾ ਕਾਰੋਬਾਰ, ਇੰਝ ਚਮਕੀ ਕਿਸਮਤ
ਕ੍ਰਿਪਟੋਕਰੰਸੀ (cryptocurrency) ਨੇ ਬਹੁਤ ਸਾਰੇ ਲੋਕਾਂ ਦੀ ਕਿਸਮਤ ਬਦਲ ਦਿੱਤੀ ਹੈ ਤੇ ਉਨ੍ਹਾਂ ਨੂੰ ਜ਼ੀਰੋ ਤੋਂ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਹੀ ਕਾਰਨ ਹੈ ਕਿ ਹੁਣ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ 'ਚ ਇਸ 'ਚ ਨਿਵੇਸ਼ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ।
Crypto Success: ਕ੍ਰਿਪਟੋਕਰੰਸੀ (cryptocurrency) ਨੇ ਬਹੁਤ ਸਾਰੇ ਲੋਕਾਂ ਦੀ ਕਿਸਮਤ ਬਦਲ ਦਿੱਤੀ ਹੈ ਤੇ ਉਨ੍ਹਾਂ ਨੂੰ ਜ਼ੀਰੋ ਤੋਂ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਹੀ ਕਾਰਨ ਹੈ ਕਿ ਹੁਣ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ 'ਚ ਇਸ 'ਚ ਨਿਵੇਸ਼ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਕ੍ਰਿਪਟੋਕੁਰੰਸੀ ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚ ਚੁੱਕੀ ਹੈ ਤੇ ਅੱਜ ਉਸ ਵਿਅਕਤੀ ਕੋਲ ਭਾਰਤ ਦੇ ਸਭ ਤੋਂ ਅਮੀਰ ਆਦਮੀ (India Richest man) ਮੁਕੇਸ਼ ਅੰਬਾਨੀ (Mukesh Ambani) ਤੋਂ ਵੀ ਜ਼ਿਆਦਾ ਪੈਸਾ ਹੈ। ਆਓ ਇਸ ਵਿਅਕਤੀ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
2017 ਵਿੱਚ ਸ਼ੁਰੂ ਹੋਈ ਸੀ ਕੰਪਨੀ
ਖ਼ਬਰਾਂ ਅਨੁਸਾਰ 2017 'ਚ ਚਾਂਗਪੇਂਗ ਝਾਓ (Changpeng Zhao) ਨੇ ਮੈਕਡੋਨਲਡ ਦੀ ਨੌਕਰੀ ਛੱਡ ਕੇ ਇਕ ਕੰਪਨੀ ਸ਼ੁਰੂ ਕੀਤੀ ਸੀ। ਕੰਪਨੀ ਦਾ ਨਾਮ Binance ਸੀ ਅਤੇ ਇਸਦਾ ਕੰਮ ਕ੍ਰਿਪਟੋਕਰੰਸੀ ਦੇ ਵਟਾਂਦਰੇ ਵਜੋਂ ਕੰਮ ਕਰਨਾ ਸੀ। ਸ਼ੁਰੂਆਤ 'ਚ ਕੰਪਨੀ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੌਲੀ-ਹੌਲੀ ਕੰਪਨੀ ਨੇ ਰਫਤਾਰ ਫੜੀ। ਅੱਜ ਚੇਂਗਪੇਂਗ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 5 ਸਾਲ ਪਹਿਲਾਂ ਸ਼ੁਰੂ ਹੋਈ ਇਸ ਕੰਪਨੀ ਦੀ ਮਦਦ ਨਾਲ ਅੱਜ ਉਸ ਨੇ ਕਈ ਅਜਿਹੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ ,ਜੋ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਰੋਬਾਰ ਕਰ ਰਹੇ ਹਨ।
ਅੰਬਾਨੀ ਤੇ ਅਡਾਨੀ ਨੂੰ ਛੱਡਿਆ ਪਿੱਛੇ
ਰਿਪੋਰਟ ਦੇ ਅਨੁਸਾਰ Binance ਦੇ ਸੀਈਓ ਚਾਂਗਪੇਂਗ ਝਾਓ (Changpeng Zhao ) ਦੀ ਕੁੱਲ ਜਾਇਦਾਦ ਇਸ ਸਮੇਂ 96 ਬਿਲੀਅਨ ਡਾਲਰ ਹੈ। ਉਸ ਨੇ ਕੁੱਲ ਜਾਇਦਾਦ ਦੇ ਮਾਮਲੇ ਵਿੱਚ ਭਾਰਤ ਦੇ ਮੁਕੇਸ਼ ਅੰਬਾਨੀ ਨੂੰ ਪਛਾੜ ਦਿੱਤਾ ਹੈ। 9 ਜਨਵਰੀ 2022 ਦੇ ਅੰਕੜਿਆਂ ਦੇ ਅਨੁਸਾਰ ਜਿੱਥੇ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਲਗਪਗ 92.9 ਬਿਲੀਅਨ ਡਾਲਰ ਸੀ, ਉੱਥੇ ਝਾਓ ਦੀ ਕੁੱਲ ਜਾਇਦਾਦ ਲਗਪਗ 96 ਬਿਲੀਅਨ ਡਾਲਰ ਸੀ। ਉਸ ਨੇ ਅਡਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 2017 ਤੋਂ 2022 ਤੱਕ ਸਿਰਫ 5 ਸਾਲਾਂ 'ਚ ਇੰਨੀ ਸਫਲਤਾ ਸਭ ਨੂੰ ਹੈਰਾਨ ਕਰ ਰਹੀ ਹੈ।
96 ਬਿਲੀਅਨ ਡਾਲਰ ਤੋਂ ਵੱਧ ਦਾ ਨੈੱਟਵਰਕ
ਦੱਸਿਆ ਜਾ ਰਿਹਾ ਹੈ ਕਿ ਜੇਕਰ ਝਾਓ (Zhao) ਦੀ ਪਰਸਨਲ ਹੋਲਡਿੰਗਜ਼ ਨੂੰ ਵੀ ਕ੍ਰਿਪਟੋਕਰੰਸੀ 'ਚ ਸ਼ਾਮਲ ਕੀਤਾ ਜਾਵੇ ਤਾਂ ਕੁੱਲ ਸੰਪਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਇਸ ਨੂੰ ਮਿਲਾ ਕੇ ਉਹ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਬਿਲ ਗੇਟਸ ਦੀ ਬਰਾਬਰੀ ਕਰ ਸਕਦਾ ਹੈ। ਬਿਲ ਗੇਟਸ ਦੀ ਇਸ ਸਮੇਂ 134 ਬਿਲੀਅਨ ਡਾਲਰ ਦੀ ਜਾਇਦਾਦ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਇਹ ਕ੍ਰਿਕੇਟਰ ਖੇਡ ਚੁੱਕੇ ਹਨ IPL , ਲਿਸਟ 'ਚ ਸ਼ਾਹਿਦ ਅਫਰੀਦੀ ਦਾ ਨਾਂਅ ਵੀ ਸ਼ਾਮਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਕ੍ਰਿਕਟ
Advertisement