Dominican Republic Plane Crash: ਡੋਮਿਨਿਕਨ ਰੀਪਬਲਿਕ 'ਚ ਜਹਾਜ਼ ਹਾਦਸਾ, 9 ਦੀ ਮੌਤ
Plane Crash in Dominican Republic: ਜਹਾਜ਼ ਐਮਰਜੈਂਸੀ ਲੈਂਡਿੰਗ ਦੇ ਸਮੇਂ ਡੋਮਿਨਿਕਨ ਰੀਪਬਲਿਕ ਦੇ ਲਾ ਇਜ਼ਾਬੇਲਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲੋਰੀਡਾ ਜਾ ਰਿਹਾ ਸੀ।
Dominican Republic Plane Crash: ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ, ਬੁੱਧਵਾਰ ਰਾਤ ਨੂੰ ਇੱਥੇ ਲਾਸ ਅਮਰੀਕਾ ਹਵਾਈ ਅੱਡੇ (Las Americas Airport) 'ਤੇ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਨਿੱਜੀ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਦੇ ਆਪਰੇਟਰ ਹੈਲੀਡੋਸਾ ਏਵੀਏਸ਼ਨ ਗਰੁੱਪ ਦੇ ਮੁਤਾਬਕ, ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸੱਤ ਯਾਤਰੀਆਂ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲੇ ਯਾਤਰੀਆਂ ਚੋਂ ਛੇ ਵਿਦੇਸ਼ੀ ਨਾਗਰਿਕ ਸੀ ਅਤੇ ਇੱਕ ਡੋਮਿਨਿਕਨ ਸੀ। ਹਾਲਾਂਕਿ ਅਜੇ ਤੱਕ ਮਰਨ ਵਾਲੇ ਯਾਤਰੀਆਂ ਦੇ ਨਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਫਲਾਈਟਰਾਡਰ 24 ਮੁਤਾਬਕ, ਜਹਾਜ਼ ਹਾਦਸੇ ਦੇ ਸਮੇਂ ਡੋਮਿਨਿਕਨ ਰੀਪਬਲਿਕ ਦੇ ਲਾ ਇਜ਼ਾਬੇਲਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲੋਰੀਡਾ ਜਾ ਰਿਹਾ ਸੀ ਅਤੇ ਟੇਕਆਫ ਦੇ 15 ਮਿੰਟ ਬਾਅਦ ਹੀ ਕਰੈਸ਼ ਹੋ ਗਿਆ। ਹਾਲਾਂਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Nine dead in Dominican Republic plane crash, reports AFP News Agency quoting the airline
— ANI (@ANI) December 16, 2021
ਕੰਪਨੀ ਨੇ ਇਸ ਘਟਨਾ 'ਤੇ ਇੱਕ ਬਿਆਨ ਜਾਰੀ ਕੀਤਾ
ਇਸ ਦੇ ਨਾਲ ਹੀ ਏਅਰਲਾਈਨ ਕੰਪਨੀ ਨੇ ਹਾਦਸੇ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਕਿਹਾ, "ਇਹ ਹਾਦਸਾ ਬਹੁਤ ਦੁਖਦਾਈ ਹੈ। ਸਾਨੂੰ ਅਜਿਹੇ ਸਮੇਂ ਵਿੱਚ ਪੀੜਤ ਪਰਿਵਾਰਾਂ ਨਾਲ ਇੱਕਜੁਟਤਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪ੍ਰਭਾਵਿਤ ਪਰਿਵਾਰ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਹੇ ਹਨ।"
<iframe width="790" height="444" src="https://www.youtube.com/embed/BtenRwisLFM" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>
ਇਹ ਵੀ ਪੜ੍ਹੋ: Aadhar Card Link Voter ID: ਆਧਾਰ ਕਾਰਡ ਨੂੰ ਵੋਟਰ ਆਈਡੀ ਨਾਲ ਜੋੜਨ ਦੀ ਮਿਲੀ ਮੰਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin