ਅੰਡਮਾਨ-ਨਿਕੋਬਾਰ 'ਚ ਕੱਲ੍ਹ ਰਾਤ ਭੂਚਾਲ ਨਾਲ ਫਿਰ ਹਿੱਲੀ ਧਰਤੀ
ਭੂਚਾਲ ਨੂੰ ਲੈਕੇ ਅੰਡੇਮਾਨ ਨਿਕੋਬਾਰ ਇਕ ਬੇਹੱਦ ਹੀ ਸੰਵੇਦਨਸ਼ੀਲ ਖੇਤਰ ਹੈ ਤੇ ਇੱਥੇ ਲਗਾਤਾਰ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ।
Earthquake: ਅੰਡੇਮਾਨ ਐਂਡ ਨਿਕੋਬਾਰ 'ਚ ਕੱਲ੍ਹ ਰਾਤ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫਾਰ ਸਿਸਮੌਲੋਜੀ (NCS) ਦੇ ਮੁਤਾਬਕ ਕੱਲ ਰਾਤ ਇੱਥੇ ਕੈਂਪੇਬੇਲ ਬੇ (Campbell Bay) ਖੇਤਰ ਚ ਰਾਤ ਕਰੀਬ ਸਾਢੇ ਅੱਠ ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਨੂੰ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
NCS ਨੇ ਆਪਣੇ ਟਵੀਟ 'ਚ ਇਸ ਭੂਚਾਲ ਨੂੰ ਲੈਕੇ ਜਾਣਕਾਰੀ ਦਿੱਤੀ। ਆਪਣੇ ਟਵੀਟ 'ਚ NCS ਨੇ ਲਿਖਿਆ, 'ਅੰਡੇਮਾਨ ਐਂਡ ਨਿਕੋਬਾਰ 'ਚ ਕੈਂਪਬੇਲ ਬੇ ਖੇਤਰ ਦੇ ਉੱਤਰ 'ਚ ਕੱਲ੍ਹ ਰਾਤ 8 ਵੱਜ ਕੇ 35 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ। ਭੂਚਾਲ 63 ਕਿਲੋਮੀਟਰ ਦੀ ਗਹਿਰਾਈ 'ਤੇ ਆਇਆ।
ਅੰਡੇਮਾਨ ਐਂਡ ਨਿਕੋਬਾਰ 'ਚ ਲਗਾਤਾਰ ਆਉਂਦੇ ਰਹਿੰਦੇ ਹਨ ਭੂਚਾਲ ਦੇ ਝਟਕੇ
ਦੱਸ ਦੇਈਏ ਕਿ ਭੂਚਾਲ ਨੂੰ ਲੈਕੇ ਅੰਡੇਮਾਨ ਨਿਕੋਬਾਰ ਇਕ ਬੇਹੱਦ ਹੀ ਸੰਵੇਦਨਸ਼ੀਲ ਖੇਤਰ ਹੈ ਤੇ ਇੱਥੇ ਲਗਾਤਾਰ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਵੀ ਅੰਡੇਮਾਨ ਐਂਡ ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਸਕੇਲ 'ਤੇ ਉਸ ਭੂਚਾਲ ਦੀ ਤੀਬਰਤਾ 3.9 ਮਾਪੀ ਗਈ ਸੀ। ਉੱਥੇ ਹੀ 15 ਸਤੰਬਰ ਨੂੰ ਇੱਥੇ 5.0 ਤਾਂ 11 ਸਤੰਬਰ ਨੂੰ 4.5 ਦੀ ਤੀਬਰਤਾ ਦਾ ਭੂਚਾਲ ਆਇਆ ਸੀ।
ਇਹ ਵੀ ਪੜ੍ਹੋ: Crop Damage: ਹਰਿਆਣਾ 'ਚ ਮੀਂਹ ਕਾਰਨ ਫਸਲਾਂ ਤਬਾਹ, 55 ਹਜ਼ਾਰ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਇਹ ਵੀ ਪੜ੍ਹੋ: Dengue in Punjab: ਕੋਰੋਨਾ ਮਗਰੋਂ ਹੁਣ ਪੰਜਾਬ 'ਤੇ ਡੇਂਗੂ ਦਾ ਕਹਿਰ, ਛੇ ਜ਼ਿਲ੍ਹਿਆਂ 'ਚ ਮਿਲੇ ਵੱਧ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904