ਅਮਰੁੱਲਾਹ ਸਾਲੇਹ ਦਾ ਵੱਡਾ ਖੁਲਾਸਾ: ਅਮਰੀਕਾ ਨੂੰ ਦਿੱਤਾ ਧੋਖਾ, ਗੁਪਤ ਤੌਰ 'ਤੇ ਬਣਾਏ ਪਰਮਾਣੂ ਹਥਿਆਰ! ਇਸ ਦਾਅਵੇ ਨਾਲ ਦੁਨੀਆ 'ਚ ਮੱਚਿਆ ਹੜਕੰਪ
ਪਰਮਾਣੂ ਹਥਿਆਰਾਂ 'ਤੇ ਅਮਰੀਕਾ ਨਾਲ ਧੋਖਾ! ਅਮਰੁੱਲਾਹ ਸਾਲੇਹ ਦੇ ਦਾਅਵੇ ਨਾਲ ਦੁਨੀਆ 'ਚ ਮੱਚਿਆ ਹੜਕੰਪ। ਉਨ੍ਹਾਂ ਨੇ ਐਕਸ ਉੱਤੇ ਲੰਬੀ ਚੌੜੀ ਪੋਸਟ ਪਾ ਕੇ ਲਿਖਿਆ ਹੈ- 'ਡੂ ਯੂ ਨੋ ਹੁ ਆਈ ਐਮ'...

Afghanistan Former Vice President Amrullah Saleh: ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ, ਜੋ ਕਿ ਹਮੇਸ਼ਾ ਤਾਲਿਬਾਨ ਦੇ ਸਖ਼ਤ ਆਲੋਚਕ ਰਹੇ ਹਨ, ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਹ ਅਫਗਾਨਿਸਤਾਨ ਦੇ ਜਾਸੂਸੀ ਅਧਿਕਾਰੀ ਅਤੇ ਗ੍ਰਹਿ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ।
ਸੋਸ਼ਲ ਮੀਡੀਆ ਪਲੇਟਫ਼ਾਰਮ X (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੇ ਗੁਪਤ ਤੌਰ 'ਤੇ ਪਰਮਾਣੂ ਹਥਿਆਰ ਵਿਕਸਤ ਕੀਤੇ ਅਤੇ ਅਮਰੀਕੀ ਕਾਂਗਰਸ ਦੇ ਕਾਨੂੰਨਾਂ ਤੋਂ ਬਚ ਨਿਕਲੇ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਪਰਮਾਣੂ ਬਾਜ਼ਾਰ ਦਾ ਵਿਸਥਾਰ ਕੀਤਾ ਅਤੇ ਸੰਭਾਵੀ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਦੋਹਰੇ ਉਪਯੋਗ ਵਾਲੀ ਤਕਨਾਲੋਜੀ ਦੀ ਸੂਚੀ ਤਿਆਰ ਕੀਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਉਨ੍ਹਾਂ ਨੇ ਆਪਣੇ ਮੁੱਖ ਪਰਮਾਣੂ ਵਿਗਿਆਨੀ ਨੂੰ “ਬਲੀ ਦਾ ਬਕਰਾ” ਬਣਾ ਦਿੱਤਾ। ਉਨ੍ਹਾਂ ਨੇ ਆਪਣੇ ਕੰਮ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਇਕ ਵਿਅਕਤੀਗਤ ਰੋਮਾਂਚਕ ਯਾਤਰਾ ਵਜੋਂ ਦਰਸਾਇਆ। ਅਮਰੁੱਲਾਹ ਸਾਲੇਹ ਨੇ ਲਿਖਿਆ, “ਮੈਂ ਕਈ ਵਾਰੀ ਅਤੇ ਵੱਖ-ਵੱਖ ਉਦੇਸ਼ਾਂ ਲਈ ਅਮਰੀਕਾ ਨੂੰ ਧੋਖਾ ਦਿੱਤਾ।”
ਸਾਲ 2020 ਵਿੱਚ ਅਫਗਾਨਿਸਤਾਨ ਵਿੱਚ ਅਮਰੁੱਲਾਹ ਸਾਲੇਹ ਰਾਸ਼ਟਰਪਤੀ ਅਸ਼ਰਫ ਗਨੀ ਦੇ ਅਧੀਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਬਣੇ ਸਨ। ਹਾਲਾਂਕਿ, 2021 ਵਿੱਚ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ, ਤਾਂ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਇਸ ਦੇ ਬਾਵਜੂਦ ਵੀ ਉਹ ਕਿਸੇ ਹੋਰ ਦੇਸ਼ ਨਹੀਂ ਭੱਜੇ ਅਤੇ ਪੰਜਸ਼ਿਰ ਘਾਟੀ 'ਚ ਰਹਿ ਕੇ ਤਾਲਿਬਾਨ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹੇ।
ਸਿਤੰਬਰ 2021 ਦੀ ਸ਼ੁਰੂਆਤ ਵਿੱਚ ਤਾਲਿਬਾਨ ਨੇ ਪੰਜਸ਼ਿਰ 'ਤੇ ਵੀ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੂੰ ਤਾਜਿਕਿਸਤਾਨ ਭੱਜਣਾ ਪਿਆ।
"ਮੈਂ ਇੱਕ ਮਾਸਟਰ ਸਰਵਾਈਵਰ ਹਾਂ" – ਅਮਰੁੱਲਾਹ ਸਾਲੇਹ
ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਆਪਣੀ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ, "ਮੈਂ ਆਪਣੀ ਧਰਤੀ 'ਤੇ ਮੋਸਟ ਵਾਂਟਡ ਅੱਤਵਾਦੀਆਂ ਨੂੰ ਪਨਾਹ ਦਿੱਤੀ। ਮੈਂ ਆਪਣੇ ਗੁਆਂਢੀ ਦੇਸ਼ ਵਿੱਚ ਨਾਗਰਿਕਾਂ ਦੇ ਕਤਲੇਆਮ ਨੂੰ ਪ੍ਰਾਯੋਜਿਤ ਕੀਤਾ। ਮੇਰੇ ਸਿਸਟਮ ਵਿੱਚ ਫੌਜ ਦਰਜਾਬੰਦੀ ਦੇ ਸਭ ਤੋਂ ਉੱਪਰ ਹੈ, ਅਤੇ ਲੋਕਤੰਤਰ ਉਸ ਦੇ ਹੇਠਾਂ ਆਉਂਦਾ ਹੈ। ਮੈਂ ਇੱਕ ਮਾਸਟਰ ਸਰਵਾਈਵਰ ਹਾਂ। ਮੈਂ ਆਪਣੀ ਲੋੜ ਬਣਾਉਂਦਾ ਹਾਂ, ਭਾਵੇਂ ਉਸਦੇ ਨਤੀਜੇ ਜੋ ਮਰਜ਼ੀ ਹੋਣ। ਇਹ ਦੁਨੀਆ ਬਹੁਤ ਵੱਡੀ ਹੈ ਅਤੇ ਇਸ ਵਿੱਚ ਮੇਰੇ ਲਈ ਹਮੇਸ਼ਾ ਕੋਈ ਨਾ ਕੋਈ ਕੰਮ ਹੁੰਦਾ ਹੀ ਹੈ।"

ਉਹ ਅਕਸਰ ਭਾਰਤ ਦੇ ਹੱਕ ਵਿੱਚ ਬੋਲਦੇ ਰਹੇ ਹਨ। ਪਹਿਲਗਾਮ ਹਮਲੇ ਮਾਮਲੇ 'ਚ ਵੀ ਉਨ੍ਹਾਂ ਨੇ ਖੁੱਲ ਕੇ ਪਾਕਿਸਤਾਨ ਦੀ ਨਿੰਦਾ ਕੀਤੀ ਸੀ।






















