New York Diwali: ਨਿਊਯਾਰਕ 'ਚ ਦੀਵਾਲੀ ਮੌਕੇ ਹੋਵੇਗੀ ਸਕੂਲਾਂ 'ਚ ਛੁੱਟੀ, ਭਾਰਤੀਆਂ ਲਈ ਲਿਆ ਵੱਡਾ ਫੈਸਲਾ
New York City public school: ਨਿਊਯਾਰਕ ਸਿਟੀ ਡਿਪਾਰਟਮੈਂਟ ਆਫ਼ ਐਜੂਕੇਸ਼ਨ ਦੀ ਰਿਪੋਰਟ ਦੇ ਅਨੁਸਾਰ, ਸਾਲ 2022-23 ਵਿੱਚ NYC ਸਕੂਲ ਪ੍ਰਣਾਲੀ ਵਿੱਚ 1 ਮਿਲੀਅਨ ਤੋਂ ਵੱਧ ਵਿਦਿਆਰਥੀ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ 16.5%
New York City public school holiday - ਵਿਦੇਸ਼ਾਂ ਵਿੱਚ ਬੈਠੇ ਭਾਰਤੀ ਆਪੋ ਆਪਣੇ ਤਿਉਹਾਰ ਹੁਣ ਉਸੇ ਧਰਤੀ 'ਤੇ ਮਨਾਉਂਦੇ ਹਨ। ਦੀਵਾਲੀ ਦੀਆਂ ਰੌਣਕਾਂ ਵੀ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਕਈ ਦੇਸ਼ਾਂ 'ਚ ਦੇਖਣ ਨੂੰ ਮਿਲੀਆ ਸਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਊਯਾਰਕ ਵੱਲੋਂ ਦੀਵਾਲੀ ਮੌਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ।
ਨਿਊਯਾਰਕ ਦੇ ਸਕੂਲਾਂ 'ਚ ਹੁਣ ਦੀਵਾਲੀ ਮੌਕੇ ਛੁੱਟੀ ਐਲਾਨ ਦਿੱਤੀ ਗਈ ਹੈ। ਹਰ ਦੀਵਾਲੀ ਨੂੰ ਨਿਊਯਾਰਕ ਦੇ ਸਕੂਲ ਬੰਦ ਰਹਿਣਗੇ। ਇਸ ਦਾ ਐਲਾਨ ਗਵਰਨਰ ਕੈਥੀ ਹੋਚੁਲ ਨੇ ਕੀਤਾ ਹੈ। ਰਾਜਪਾਲ ਕੈਥੀ ਹੋਚੁਲ ਨੇ ਪਬਲਿਕ ਸਕੂਲਾਂ ਲਈ ਦੀਵਾਲੀ ਦੀ ਛੁੱਟੀ ਵਾਲੇ ਕਾਨੂੰਨ 'ਤੇ ਦਸਤਖਤ ਕੀਤੇ ਹਨ। ਹੋਚੁਲ ਨੇ ਕਿਹਾ ਕਿ ਇਹ ਕਾਨੂੰਨ ਸਾਡੇ ਬੱਚਿਆਂ ਲਈ ਦੁਨੀਆ ਭਰ ਦੀਆਂ ਪਰੰਪਰਾਵਾਂ ਬਾਰੇ ਸਿੱਖਣ ਅਤੇ ਮਨਾਉਣ ਦਾ ਮੌਕਾ ਹੈ।
ਨਿਊਯਾਰਕ ਸਿਟੀ ਡਿਪਾਰਟਮੈਂਟ ਆਫ਼ ਐਜੂਕੇਸ਼ਨ ਦੀ ਰਿਪੋਰਟ ਦੇ ਅਨੁਸਾਰ, ਸਾਲ 2022-23 ਵਿੱਚ NYC ਸਕੂਲ ਪ੍ਰਣਾਲੀ ਵਿੱਚ 1 ਮਿਲੀਅਨ ਤੋਂ ਵੱਧ ਵਿਦਿਆਰਥੀ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ 16.5 ਫੀਸਦੀ ਏਸ਼ੀਆਈ ਸਨ। 2022 ਤੱਕ, ਸਿੱਖਿਆ ਵਿਭਾਗ ਦੇ ਅਧੀਨ 1,867 ਸਕੂਲ ਹਨ, ਜਿਨ੍ਹਾਂ ਵਿੱਚ 275 ਚਾਰਟਰ ਸਕੂਲ ਹਨ।
ਗਵਰਨਰ ਕੈਥੀ ਹੋਚੁਲ ਨੇ ਉੱਤਰੀ ਅਮਰੀਕਾ ਦੀ ਹਿੰਦੂ ਟੈਂਪਲ ਸੁਸਾਇਟੀ ਵਿੱਚ ਦੀਵਾਲੀ ਦੇ ਜਸ਼ਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਰਿਸੈਪਸ਼ਨ ਵਿੱਚ ਕਾਨੂੰਨ ਉੱਤੇ ਹਸਤਾਖਰ ਕੀਤੇ। ਐਕਸ 'ਤੇ ਇਕ ਪੋਸਟ ਵਿਚ, ਉਸ ਨੇ ਕਿਹਾ ਕਿ ਉਹ ਮੰਨਦੀ ਹੈ ਕਿ ਰੌਸ਼ਨੀ ਦਾ ਜਸ਼ਨ ਹਨੇਰੇ ਵਿਚ ਨਹੀਂ ਮਨਾਇਆ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਮੈਨੂੰ ਇਸ ਕਾਨੂੰਨ 'ਤੇ ਦਸਤਖਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।
ਗਵਰਨਰ ਕੈਥੀ ਹੋਚੁਲ ਦੇ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਅਨੁਸਾਰ, ਨਿਊਯਾਰਕ ਸਿਟੀ ਦੇ ਸਾਰੇ ਸਕੂਲ ਹਰ ਸਾਲ ਭਾਰਤੀ ਕੈਲੰਡਰ ਦੇ ਅੱਠਵੇਂ ਮਹੀਨੇ ਦੀ 15 ਤਾਰੀਕ ਨੂੰ ਬੰਦ ਰਹਿਣਗੇ, ਜਿਸ ਨੂੰ ਦੀਵਾਲੀ ਵਜੋਂ ਜਾਣਿਆ ਜਾਂਦਾ ਹੈ।