ਕੈਨੇਡਾ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, ਬਹੁ-ਗਿਣਤੀ ਪੰਜਾਬੀ ਗ੍ਰਿਫ਼ਤਾਰ
ਪੁਲਿਸ ਨੇ ਇਨ੍ਹਾਂ ਕੋਲੋਂ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮਿਥ, 427 ਕਿੱਲੋ ਭੰਗ, 9,66,020 ਕੈਨੇਡੀਅਨ ਡਾਲਰ, ਇੱਕ ਗਨ, 21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ। ਪੁਲਿਸ ਨੇ ਕੁਲ 182 ਚਾਰਜ ਲਾਏ ਹਨ।
ਟਰਾਂਟੋ: ਇੱਥੋਂ ਦੀ ਪੁਲਿਸ ਵੱਲੋਂ ਆਪਣੇ 6 ਮਹੀਨੇ ਚੱਲੇ 'Project Brisa' ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਜਣਿਆਂ ਨੂੰ 1,000 ਕਿੱਲੋ ਤੋਂ ਵੱਧ ਦੇ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਹਨ।
ਪੁਲਿਸ ਨੇ ਇਨ੍ਹਾਂ ਕੋਲੋਂ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮਿਥ, 427 ਕਿੱਲੋ ਭੰਗ, 9,66,020 ਕੈਨੇਡੀਅਨ ਡਾਲਰ, ਇੱਕ ਗਨ, 21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ। ਪੁਲਿਸ ਨੇ ਕੁਲ 182 ਚਾਰਜ ਲਾਏ ਹਨ।
ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ(37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ, ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25), ਕੈਲੇਡਨ ਤੋਂ ਹਰਬਿੰਦਰ ਭੁੱਲਰ (43, ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ(37), ਕਿਚਨਰ ਤੋਂ ਹਰਬੀਰ ਧਾਲੀਵਾਲ(26), ਕਿਚਨਰ ਤੋਂ ਗੁਰਮਨਰਪ੍ਰੀਤ ਗਰੇਵਾਲ(26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ(33), ਸਰੀ ਤੋਂ ਜੈਸਨ ਹਿਲ(43), ਟੋਰਾਂਟੋ ਤੋਂ ਰਿਆਨ(28), ਟੋਰਾਂਟੋ ਤੋਂ ਜਾ ਮਿਨ (23), ਟੋਰਾਂਟੋ ਤੋਂ ਡੈਮੋ ਸਰਚਵਿਲ(24), ਵਾੱਨ ਤੋਂ ਸੈਮੇਤ ਹਾਈਸਾ(28), ਟੋਰਾਂਟੋ ਤੋਂ ਹਨੀਫ ਜਮਾਲ(43), ਟੋਰਾਂਟੋ ਤੋਂ ਵੀ ਜੀ ਹੁੰਗ(28), ਟੋਰਾਂਟੋ ਤੋਂ ਨਦੀਮ ਲੀਲਾ(35), ਟੋਰਾਂਟੋ ਤੋਂ ਯੂਸਫ ਲੀਲਾ(65), ਟੋਰਾਂਟੋ ਤੋ ਐਂਡਰੇ ਵਿਲਿਅਮ(35) ਸ਼ਾਮਿਲ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋ ਜਣੇ ਅਜੇ ਵੀ ਫਰਾਰ ਹਨ ।
Project Brisa, largest, international drug takedown in Toronto Police's history.
— Toronto Police (@TorontoPolice) June 22, 2021ਇਹ ਆਪ੍ਰੇਸ਼ਨ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀ, ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋਂ ਲਿਆਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭੇਜੇ ਜਾਂਦੇ ਸਨ। ਪੁਲਿਸ ਵੱਲੋਂ ਕੈਨੇਡੀਅਨ ਬਾਰਡਰ 'ਤੇ ਨਸ਼ਿਆ ਨਾਲ ਭਰਿਆ ਟਰੱਕ ਟਰੇਲਰ ਫੜਨ ਮਗਰੋਂ ਇਹ ਆਪ੍ਰੇਸ਼ਨ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਗਿਆ ਸੀ।
Street value: $61 million.
1 tonne of drugs moved between Mexico, US & Canada in trucks with secret compartments.
More info: https://t.co/v4eGl0YWFv
Full-length video: https://t.co/RjTZXKF4JS
^vk pic.twitter.com/BTtsIgd4AV
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦੀ ਲੜਾਈ ਜਾਰੀ, ਰਾਵਤ ਨੇ ਸਿੱਧੂ ਦੀ ਬਿਆਨਬਾਜ਼ੀ ਬਾਰੇ ਮੰਗੀ ਰਿਪੋਰਟ
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
https://play.google.com/store/apps/details?id=com.winit.starnews.hin