Iran News: ਹੈਕਰਾਂ ਨੇ Live TV ਨੂੰ ਕੀਤਾ ਹੈਕ, ਅਮੀਨੀ ਦੀ ਤਸਵੀਰ ਦਿਖਾ ਕੇ ਕਿਹਾ, ਤੁਹਾਡੇ ਹੱਥ ਖ਼ੂਨ ਨਾਲ ਰੰਗੇ ਹੋਏ
ਈਰਾਨ ਵਿੱਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਸੜਕਾਂ 'ਤੇ ਉਤਰਨ ਵਾਲੀਆਂ ਔਰਤਾਂ ਨੂੰ ਹੁਣ ਹੈਕਰਾਂ ਦਾ ਸਹਾਰਾ ਮਿਲ ਗਿਆ ਹੈ। ਦੇਖੋ ਕਿਵੇਂ ਹੈਕਰਾਂ ਨੇ ਆਪਣਾ ਸਮਰਥਨ ਦਿਖਾਇਆ...
Iran News: ਈਰਾਨ ਵਿੱਚ ਪੁਲਿਸ ਹਿਰਾਸਤ ਵਿੱਚ ਮਹਿਸਾ ਅਮੀਨੀ (Mahsa Amini) ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ ਭਰ ਦੀਆਂ ਔਰਤਾਂ ਸੜਕਾਂ 'ਤੇ ਉਤਰ ਕੇ ਆਪਣਾ ਰੋਸ ਪ੍ਰਗਟ ਕਰ ਰਹੀਆਂ ਹਨ, ਉਥੇ ਹੀ ਹੁਣ ਔਰਤਾਂ ਨੂੰ ਵੀ ਹੈਕਰਾਂ ਦਾ ਸਮਰਥਨ ਮਿਲ ਰਿਹਾ ਹੈ। ਈਰਾਨ ਇੰਟਰਨੈਸ਼ਨਲ ਰਿਪੋਰਟ ਮੁਤਾਬਕ ਹੈਕਰਾਂ ਨੇ ਦੇਸ਼ ਦੇ ਸੁਪਰੀਮ ਲੀਡਰ ਅਯਾਤੁੱਲਾ ਖੋਮੇਨੀ (Ayatollah Khomeini) ਨੂੰ ਨਿਸ਼ਾਨਾ ਬਣਾ ਕੇ ਆਪਣਾ ਸਮਰਥਨ ਦਿਖਾਇਆ।
Iran-state TV hacked by anti-government protesters
— ANI Digital (@ani_digital) October 9, 2022
Read @ANI Story | https://t.co/cexvQ2rjMI#Iran #MahsaAmini #IranTV #Hacked pic.twitter.com/hlpT9XkFe2
ਦਰਅਸਲ, ਹੈਕਰਾਂ ਨੇ ਬਹੁਤ ਹੀ ਚਲਾਕੀ ਨਾਲ ਟੀਵੀ 'ਤੇ ਚੱਲ ਰਹੇ ਅਯਾਤੁੱਲਾ ਖੋਮੇਨੀ ਦੀ ਇਕ ਕਲਿੱਪ ਨੂੰ ਹੈਕ ਕਰ ਲਿਆ। ਕਲਿੱਪ ਨੂੰ ਹਟਾ ਕੇ, ਹੈਕਰਾਂ ਨੇ ਅੱਗ ਨਾਲ ਝੁਲਸਦੀ ਸੁਪਰੀਮ ਲੀਡਰ ਦੀ ਤਸਵੀਰ ਦਿਖਾਈ। ਇਸ ਤਸਵੀਰ ਦੇ ਨਾਲ ਹਿਜਾਬ ਵਿਵਾਦ 'ਚ ਮਾਰੀਆਂ ਗਈਆਂ ਤਿੰਨ ਕੁੜੀਆਂ ਦੀਆਂ ਤਸਵੀਰ ਵੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਅਦਲਤ-ਏ ਅਲੀ ਹੈਕਟਿਵਿਸਟ ਸਮੂਹ ਨੇ ਇਸ ਹੈਕ ਦੀ ਜ਼ਿੰਮੇਵਾਰੀ ਲਈ ਹੈ।
ਤੁਹਾਡੇ ਹੱਥ ਸਾਡੇ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ
ਦੱਸ ਦਈਏ ਕਿ ਹੈਕਰਾਂ ਨੇ ਇਸ ਦੌਰਾਨ ਖੋਮੇਨੀ ਦੀ ਤਸਵੀਰ 'ਤੇ ਨਿਸ਼ਾਨ ਵੀ ਦਿਖਾਇਆ ਅਤੇ ਕੁਝ ਸ਼ਬਦ ਫਾਰਸੀ ਭਾਸ਼ਾ 'ਚ ਵੀ ਲਿਖੇ ਹੋਏ ਸਨ। ਕਿਹਾ, ਤੁਹਾਡੇ ਹੱਥ ਸਾਡੇ ਨੌਜਵਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਦੱਸ ਦਈਏ ਕਿ 22 ਸਾਲਾ ਮਹਿਸਾ ਅਮੀਨੀ ਨੂੰ ਰਾਜਧਾਨੀ ਤਹਿਰਾਨ 'ਚ ਬਿਨਾਂ ਹਿਜਾਬ ਦੇ ਘੁੰਮਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਉਸ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ, ਉਸ ਦੇ ਕੋਮਾ ਵਿਚ ਚਲੇ ਜਾਣ ਦੀ ਖ਼ਬਰ ਆਈ, ਜਿਸ ਤੋਂ ਬਾਅਦ 3 ਦਿਨ ਬਾਅਦ ਉਸ ਦੀ ਮੌਤ ਹੋ ਗਈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।