Drone Attack: ਇਜ਼ਰਾਇਲ ਦੇ ਵਪਾਰਕ ਜਹਾਜ਼ 'ਤੇ ਡਰੋਨ ਨਾਲ ਹਮਲਾ, ਹਿੰਦ ਮਹਾਂਸਾਗਰ ‘ਚ ਘਟਨਾ ਨੂੰ ਦਿੱਤਾ ਅੰਜਾਮ, ਅਲਰਟ ਜਾਰੀ
Israel Hamas War Update: ਹਮਾਸ ਨਾਲ ਚੱਲ ਰਹੀ ਜੰਗ ਦੇ ਦੌਰਾਨ ਹਿੰਦ ਮਹਾਸਾਗਰ 'ਚ ਇਜ਼ਰਾਈਲ ਦੇ ਇਕ ਜਹਾਜ਼ 'ਤੇ ਸ਼ੱਕੀ ਡਰੋਨ ਨਾਲ ਹਮਲਾ ਕੀਤਾ ਗਿਆ ਹੈ, ਜਿਸ ਕਾਰਨ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ।
Israel Hamas War: ਹਮਾਸ ਨਾਲ ਚੱਲ ਰਹੀ ਜੰਗ ਦੇ ਦੌਰਾਨ ਹਿੰਦ ਮਹਾਸਾਗਰ ਵਿੱਚ ਇੱਕ ਇਜ਼ਰਾਇਲੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਇਹ ਹਮਲਾ ਇੱਕ ਸ਼ੱਕੀ ਡਰੋਨ ਦੁਆਰਾ ਕੀਤਾ ਗਿਆ, ਜਿਸ ਕਾਰਨ ਇੱਕ ਇਜ਼ਰਾਇਲੀ ਵਪਾਰਕ ਜਹਾਜ਼ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਸਮੁੰਦਰੀ ਵਪਾਰ ਸੰਚਾਲਨ ਅਤੇ ਸਮੁੰਦਰੀ ਸੁਰੱਖਿਆ ਫਰਮ ਐਂਬਰੇ ਨੇ ਕਿਹਾ ਕਿ ਭਾਰਤ ਦੇ ਵੇਰਵਲ ਨੇੜੇ ਇਕ ਇਜ਼ਰਾਈਲੀ ਵਪਾਰੀ ਜਹਾਜ਼ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਰਿਪੋਰਟਾਂ ਮੁਤਾਬਕ ਹਮਲੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਹਿੰਦ ਮਹਾਸਾਗਰ 'ਚ ਇਜ਼ਰਾਇਲੀ ਜਹਾਜ਼ 'ਤੇ ਡਰੋਨ ਹਮਲਾ ਹੋਇਆ ਸੀ। ਉਦੋਂ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਹਮਲਾ ਈਰਾਨੀ ਡਰੋਨ ਦੁਆਰਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Hijab Ban in Karnatka : ਕਰਨਾਟਕ ਵਿੱਚ ਹਿਜਾਬ ‘ਤੇ ਪਾਬੰਦੀ ਹਟਾਉਣ ਦੇ ਬਿਆਨ ਤੋਂ ਮੁਕਰੇ ਸਿੱਧਰਮਈਆ ਕਿਹਾ- ‘ਹਾਲੇ ਨਹੀਂ ਕੀਤਾ...’
ਯਮਨ ਦੇ ਹੂਤੀ ਬਾਗੀਆਂ 'ਤੇ ਸ਼ੱਕ
ਪਿਛਲੇ ਮਹੀਨੇ ਹੀ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਸ਼ਿਪਿੰਗ ਰੂਟ 'ਤੇ ਭਾਰਤ ਆ ਰਹੇ ਇਜ਼ਰਾਈਲ ਨਾਲ ਜੁੜੇ ਇਕ ਕਾਰਗੋ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ। ਬਾਗੀਆਂ ਨੇ ਜਹਾਜ਼ ਦੇ ਚਾਲਕ ਦਲ ਦੇ 25 ਮੈਂਬਰਾਂ ਨੂੰ ਵੀ ਬੰਧਕ ਬਣਾ ਲਿਆ ਹੈ। ਅਜਿਹੇ 'ਚ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਜ਼ਰਾਈਲੀ ਅਧਿਕਾਰੀ ਵੀ ਇਸ ਘਟਨਾ ਨੂੰ ਹੂਤੀ ਬਾਗੀਆਂ ਨਾਲ ਜੋੜ ਰਹੇ ਹਨ।
ਹਮਾਸ ਦੇ ਸਮਰਥਨ ਵਿੱਚ ਖੜ੍ਹੇ ਹਨ ਹੂਤੀ ਬਾਗੀ
ਦੱਸ ਦੇਈਏ ਕਿ ਯਮਨ ਦੇ ਜ਼ਿਆਦਾਤਰ ਖੇਤਰ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਕੰਟਰੋਲ 'ਚ ਹਨ ਅਤੇ ਉਨ੍ਹਾਂ ਨੇ ਹਮਾਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਹੂਤੀ ਬਾਗੀਆਂ ਨੇ ਕਿਹਾ ਕਿ ਉਹ ਲਾਲ ਸਾਗਰ ਤੋਂ ਲੰਘਣ ਵਾਲੇ ਕਾਰਗੋ ਜਹਾਜ਼ਾਂ 'ਤੇ ਡਰੋਨ ਅਤੇ ਰਾਕੇਟ ਨਾਲ ਹਮਲਾ ਕਰ ਰਹੇ ਹਨ। ਜੋ ਇਜ਼ਰਾਈਲ ਜਾ ਰਹੇ ਹਨ। ਖਤਰੇ ਨੂੰ ਦੇਖਦੇ ਹੋਏ ਜਹਾਜ਼ਾਂ ਰਾਹੀਂ ਮਾਲ ਢੋਣ ਵਾਲੀਆਂ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਪਹਿਲਾਂ ਹੀ ਲਾਲ ਸਾਗਰ ਤੋਂ ਨਾ ਲੰਘਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Rajya Sabha Election: ਦਿੱਲੀ ਦੀਆਂ 3 ਅਤੇ ਸਿੱਕਮ ਦੀ 1 ਰਾਜ ਸਭਾ ਸੀਟ ਲਈ ਚੋਣਾਂ ਦਾ ਸ਼ਡਿਊਲ ਜਾਰੀ, ਦੇਖੋ