(Source: ECI/ABP News)
ਇਹ ਨੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਸਿਪਾਹੀ, 326 ਦਿਨਾਂ ਬਾਅਦ 'ਨਰਕ' 'ਚੋਂ ਕੱਢ ਲਿਆਏ ਆਪਣਾ ਬੰਦਾ, ਮਾੜੇ ਦਿਲ ਵਾਲੇ ਨਾ ਹੀ ਪੜ੍ਹਿਓ !
Israeli Hostage Rescued From Gaza: ਇਜ਼ਰਾਈਲੀ ਫ]ਫ਼ੌਜ ਦੇ ਬਹਾਦਰ ਜਵਾਨਾਂ ਨੇ 326 ਦਿਨਾਂ ਬਾਅਦ ਹਮਾਸ ਦੇ ਚੁੰਗਲ ਤੋਂ 52 ਸਾਲਾ ਵਿਅਕਤੀ ਨੂੰ ਛੁਡਵਾਇਆ, ਜਿਸ ਨੇ ਦੱਸਿਆ ਕਿ ਹਮਾਸ ਇਜ਼ਰਾਈਲੀ ਬੰਧਕਾਂ 'ਤੇ ਤਸ਼ੱਦਦ ਕਰ ਰਿਹਾ ਸੀ।
![ਇਹ ਨੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਸਿਪਾਹੀ, 326 ਦਿਨਾਂ ਬਾਅਦ 'ਨਰਕ' 'ਚੋਂ ਕੱਢ ਲਿਆਏ ਆਪਣਾ ਬੰਦਾ, ਮਾੜੇ ਦਿਲ ਵਾਲੇ ਨਾ ਹੀ ਪੜ੍ਹਿਓ ! israeli hostage in gaza rescued by israel army after 326 days of hamas fighters captivity ਇਹ ਨੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਸਿਪਾਹੀ, 326 ਦਿਨਾਂ ਬਾਅਦ 'ਨਰਕ' 'ਚੋਂ ਕੱਢ ਲਿਆਏ ਆਪਣਾ ਬੰਦਾ, ਮਾੜੇ ਦਿਲ ਵਾਲੇ ਨਾ ਹੀ ਪੜ੍ਹਿਓ !](https://feeds.abplive.com/onecms/images/uploaded-images/2024/08/16/23b5304e4b5fbaec77c43014d6cee83e1723774115492785_original.jpeg?impolicy=abp_cdn&imwidth=1200&height=675)
Israeli Hostage Rescued From Gaza: ਦੁਨੀਆ ਭਰ ਵਿੱਚ ਬਹੁਤ ਵੱਡੇ ਦੇਸ਼ ਹਨ, ਤੁਸੀਂ ਅਮਰੀਕਾ, ਚੀਨ, ਭਾਰਤ ਤੇ ਫਰਾਂਸ ਵਰਗੀਆਂ ਮਹਾਸ਼ਕਤੀਆਂ ਦੀਆਂ ਫ਼ੌਜਾਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਛੋਟੇ ਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਬਹਾਦਰੀ ਦੀਆਂ ਵੱਖ-ਵੱਖ ਕਹਾਣੀਆਂ ਹਨ।
ਇਹ ਦੇਸ਼ ਪਿਛਲੇ ਇੱਕ ਸਾਲ ਤੋਂ ਵੱਡੀ ਜੰਗ ਲੜ ਰਿਹਾ ਹੈ ਅਤੇ ਇਸ ਜੰਗ ਵਿੱਚ ਕਰੀਬ 40 ਤੋਂ 45 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਇਹ ਦੇਸ਼ ਆਪਣੇ ਬੰਧਕਾਂ ਅਤੇ ਇਸ 'ਤੇ ਹੋ ਰਹੇ ਹਮਲਿਆਂ ਨੂੰ ਬਚਾਉਣ ਲਈ ਪਿਛਲੇ ਇੱਕ ਸਾਲ ਤੋਂ ਲਗਾਤਾਰ ਜੰਗ ਲੜ ਰਿਹਾ ਹੈ।
ਇਜ਼ਰਾਈਲ ਤੇ ਹਮਾਸ ਵਿਚਾਲੇ ਪਿਛਲੇ ਇੱਕ ਸਾਲ ਤੋਂ ਜੰਗ ਚੱਲ ਰਹੀ ਹੈ। ਸਾਲ 2023 'ਚ 7 ਅਕਤੂਬਰ ਨੂੰ ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ ਲਗਭਗ 1200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਤੇ ਲਗਭਗ 250 ਨਾਗਰਿਕਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ ਇੱਕ ਵੱਡੀ ਜੰਗ ਛਿੜ ਗਈ ਅਤੇ ਇਹ ਜੰਗ ਪਿਛਲੇ 10 ਮਹੀਨਿਆਂ ਤੋਂ ਚੱਲ ਰਹੀ ਹੈ ਤੇ ਇਜ਼ਰਾਈਲ 1200 ਲੋਕਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਫਲਸਤੀਨ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ ਅਤੇ ਹਮਾਸ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਹੈ। 1200 ਲੋਕਾਂ ਦਾ ਬਦਲਾ ਲੈਣ ਲਈ ਇਜ਼ਰਾਈਲ ਹੁਣ ਤੱਕ 40-45 ਹਜ਼ਾਰ ਫਲਸਤੀਨੀਆਂ ਅਤੇ ਹਮਾਸ ਦੇ ਲੜਾਕਿਆਂ ਨੂੰ ਮਾਰ ਚੁੱਕਾ ਹੈ।
ਹੁਣ ਇਜ਼ਰਾਈਲ ਹਮਾਸ ਦੁਆਰਾ ਬੰਧਕ ਬਣਾਏ ਗਏ ਲੋਕਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੜੀ 'ਚ ਇਜ਼ਰਾਈਲ ਨੂੰ ਸਫਲਤਾ ਵੀ ਮਿਲੀ। ਇਜ਼ਰਾਈਲ ਨੇ ਅਲਕਾਦੀ ਨਾਂਅ ਦੇ 52 ਸਾਲਾ ਵਿਅਕਤੀ ਨੂੰ ਆਜ਼ਾਦ ਕਰਵਾਇਆ, ਜਿਸ ਨੂੰ 326 ਦਿਨਾਂ ਤੋਂ ਹਮਾਸ ਦੇ ਇੱਕ ਭੂਮੀਗਤ ਬੇਸ ਵਿਚ ਬੰਧਕ ਬਣਾਇਆ ਗਿਆ ਸੀ। ਅਲਕਾਦੀ ਨਾਂਅ ਦਾ ਇਹ ਪਹਿਲਾ ਵਿਅਕਤੀ ਹੈ, ਜਿਸ ਨੂੰ ਇਜ਼ਰਾਇਲੀ ਸਰਕਾਰ ਨੇ ਬਚੇ ਹਮਾਸ ਦੇ ਲੜਾਕਿਆਂ ਤੋਂ ਮੁਕਤ ਕਰਵਾਇਆ ਹੈ। ਸਰਕਾਰ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ ਤੇ ਉਸ ਦੀ ਰਾਸਟਰਪਤੀ ਨਾਲ ਵੀ ਗੱਲ ਕਰਵਾਈ ਗਈ ਹੈ। ਉਸਨੇ ਕਿਹਾ ਕਿ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਆਜ਼ਾਦ ਹੋਵੇਗਾ।
ਇਜ਼ਰਾਈਲੀ ਬੰਧਕਾਂ 'ਤੇ ਕੀਤਾ ਜਾ ਰਿਹਾ ਤਸ਼ੱਦਦ
ਅਲਕਾਦੀ ਨੇ ਦੱਸਿਆ ਕਿ ਜਿਸ ਥਾਂ 'ਤੇ ਹਮਾਸ ਦੇ ਲੜਾਕੂਆਂ ਨੇ ਉਸ ਨੂੰ ਬੰਧਕ ਬਣਾਇਆ ਸੀ, ਉੱਥੇ 108 ਹੋਰ ਇਜ਼ਰਾਈਲੀ ਲੋਕ ਹਨ, ਜਿਨ੍ਹਾਂ 'ਚੋਂ ਇੱਕ ਤਿਹਾਈ ਦੀ ਮੌਤ ਹੋ ਚੁੱਕੀ ਹੈਅਤੇ ਬਾਕੀ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਲੋਕਾਂ 'ਤੇ ਅਸਹਿ ਤਸ਼ੱਦਦ ਕੀਤਾ ਜਾ ਰਿਹਾ ਹੈ। ਵਿਅਕਤੀ ਨੇ ਕਿਹਾ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਬੰਧਕ ਉੱਥੇ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)