ਪਾਕਿਸਤਾਨ 'ਚ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੱਤਰਕਾਰ ਦਾ ਕੀਨੀਆ 'ਚ ਗੋਲ਼ੀ ਮਾਰ ਕੇ ਕਤਲ
ਕੀਨੀਆ ਦੇ ਮੀਡੀਆ ਨੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਸ਼ਰੀਫ਼ ਨੂੰ ਪੁਲਿਸ ਨੇ "ਗ਼ਲਤ ਪਛਾਣ" ਕਾਰਨ ਗੋਲੀ ਮਾਰ ਦਿੱਤੀ ਸੀ।
ਪੱਤਰਕਾਰ ਅਰਸ਼ਦ ਸ਼ਰੀਫ ਦਾ ਨਾਂ ਪਾਕਿਸਤਾਨ ਸਮੇਤ ਦੁਨੀਆ ਭਰ ਦੇ ਲੋਕ ਜਾਣਦੇ ਹਨ। ਕੀਨੀਆ ਵਿੱਚ ਐਤਵਾਰ ਰਾਤ ਨੂੰ ਇੱਕ ਕਥਿਤ ਗੋਲੀਬਾਰੀ ਦੀ ਘਟਨਾ ਵਿੱਚ ਉਸਦੀ ਮੌਤ ਹੋ ਗਈ। ਉਹ ਪਾਕਿਸਤਾਨ ਦੇ ਮਸ਼ਹੂਰ ਟੀਵੀ ਸ਼ੋਅ ਦਾ ਐਂਕਰ ਸੀ। ਅਰਸ਼ਦ ਪਹਿਲਾਂ ਪਾਕਿ ਟੀਵੀ ਚੈਨਲ ਏਆਰਵਾਈ ਨਿਊਜ਼ ਨਾਲ ਜੁੜਿਆ ਹੋਇਆ ਸੀ। ਚੈਨਲ ਛੱਡ ਕੇ ਉਹ ਦੁਬਈ ਚਲਾ ਗਿਆ। ਪਾਕਿਸਤਾਨ 'ਚ ਉਸ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਸੀ।
ਸ਼ਰੀਫ ਦੀ ਮੌਤ ਤੋਂ ਬਾਅਦ ਹੁਣ ਪਾਕਿਸਤਾਨ ਦੇ ਮੀਡੀਆ ਭਾਈਚਾਰਾ ਅਤੇ ਕਈ ਨਾਗਰਿਕ ਸੰਗਠਨ ਉਨ੍ਹਾਂ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ।
I lost friend, husband and my favourite journalist @arsched today, as per police he was shot in Kenya.
— Javeria Siddique (@javerias) October 24, 2022
Respect our privacy and in the name of breaking pls don't share our family pics, personal details and his last pictures from hospital.
Remember us in ur prayers. pic.twitter.com/wP1BJxqP5e
ਪਤਨੀ ਨੇ ਲਾਇਆ ਕਤਲ ਦੀ ਇਲਜ਼ਾਮ
ਉਨ੍ਹਾਂ ਦੀ ਪਤਨੀ ਜਵੇਰੀਆ ਸਿੱਦੀਕ ਨੇ ਅਰਸ਼ਦ ਸ਼ਰੀਫ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਅਰਸ਼ਦ ਦੀ ਕੀਨੀਆ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਜਵੇਰੀਆ ਨੇ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ, ''ਮੈਂ ਅੱਜ ਆਪਣੇ ਦੋਸਤ, ਪਤੀ ਅਤੇ ਆਪਣੇ ਪਸੰਦੀਦਾ ਪੱਤਰਕਾਰ (ਅਰਸ਼ਦ ਸ਼ਰੀਫ) ਨੂੰ ਗੁਆ ਦਿੱਤਾ ਹੈ। ਪੁਲਿਸ ਮੁਤਾਬਕ ਉਸ ਨੂੰ ਕੀਨੀਆ ਵਿੱਚ ਗੋਲੀ ਮਾਰੀ ਗਈ ਸੀ। ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ ਅਤੇ ਬ੍ਰੇਕਿੰਗ (ਨਿਊਜ਼) ਦੇ ਨਾਮ 'ਤੇ ਕਿਰਪਾ ਕਰਕੇ ਸਾਡੀਆਂ ਪਰਿਵਾਰਕ ਫੋਟੋਆਂ, ਨਿੱਜੀ ਜਾਣਕਾਰੀ ਅਤੇ ਹਸਪਤਾਲ ਤੋਂ ਉਨ੍ਹਾਂ ਦੀਆਂ ਆਖਰੀ ਤਸਵੀਰਾਂ ਸਾਂਝੀਆਂ ਨਾ ਕਰੋ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ।"
"ਗਲਤ ਪਛਾਣ" ਕਾਰਨ ਗੋਲੀ ਚੱਲੀ
ਕੀਨੀਆ ਦੇ ਮੀਡੀਆ ਨੇ ਅਰਸ਼ਦ ਦੀ ਮੌਤ ਬਾਰੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਸ਼ਰੀਫ਼ ਨੂੰ ਪੁਲਿਸ ਨੇ "ਗਲਤ ਪਛਾਣ" ਕਾਰਨ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਨੈਰੋਬੀ-ਮਗਾਦੀ ਹਾਈਵੇਅ 'ਤੇ ਐਤਵਾਰ ਰਾਤ ਨੂੰ ਵਾਪਰੀ। ਕੀਨੀਆ ਦੇ ਮੀਡੀਆ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਵਿਚ ਗੁੱਸਾ ਹੈ ਅਤੇ ਪੱਤਰਕਾਰਾਂ ਨੇ ਸਰਕਾਰ ਨੂੰ “ਪਾਰਦਰਸ਼ੀ ਜਾਂਚ” ਕਰਨ ਅਤੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਅਰਸ਼ਦ 'ਤੇ ਦੇਸ਼ ਧ੍ਰੋਹ ਦਾ ਇਲਜ਼ਾਮ!
ਪੱਤਰਕਾਰ ਅਰਸ਼ਦ ਸ਼ਰੀਫ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਉਸ ਵਿਰੁੱਧ ਕੇਸ ਚੱਲ ਰਿਹਾ ਸੀ। ਇਹ ਮਾਮਲਾ ਪਾਕਿਸਤਾਨ ਦੇ ਟੀਵੀ ਚੈਨਲ ਏਆਰਵਾਈ ਨਿਊਜ਼ ਨਾਲ ਸਬੰਧਤ ਹੈ ਜਿੱਥੇ ਅਰਸ਼ਦ ਕੰਮ ਕਰਦਾ ਸੀ। ਇਸ ਦੇ ਨਾਲ ਹੀ ਇੱਕ ਪ੍ਰੋਗਰਾਮ ਕਾਰਨ ਉਸ 'ਤੇ ਅਤੇ ਉਸ ਦੇ ਕੁਝ ਸਾਥੀਆਂ 'ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਗਸਤ 2022 'ਚ ਦੇਸ਼ਧ੍ਰੋਹ ਦਾ ਦੋਸ਼ ਲੱਗਣ ਤੋਂ ਬਾਅਦ ਉਸ ਨੇ ਚੈਨਲ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਦੁਬਈ ਚਲਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ਦ ਸ਼ਰੀਫ ਨੂੰ ਕੁਝ ਦਿਨ ਪਹਿਲਾਂ ਲੰਡਨ 'ਚ ਦੇਖਿਆ ਗਿਆ ਸੀ।