ਪੜਚੋਲ ਕਰੋ
ਅਮਰੀਕੀ ਦੌਰੇ ਲਈ ਇਮਰਾਨ ਖ਼ਾਨ ਨੇ ਡੇਢ ਲੱਖ 'ਚ ਖਰੀਦੇ 7 ਜੋੜੀ ਕੱਪੜੇ, ਕ੍ਰੈਡਿਟ ਲੈਣ ਲਈ ਭਿੜੀਆਂ ਦੋ ਕੰਪਨੀਆਂ
ਸੋਸ਼ਲ ਮੀਡੀਆ 'ਤੇ ਇਮਰਾਨ ਦੇ ਕੱਪੜਿਆਂ ਬਾਰੇ ਬਹਿਸ ਛਿੜ ਗਈ ਹੈ। ਵਿਵਾਦ ਵਧਣ 'ਤੇ ਇਮਰਾਨ ਦੇ ਵਿਸ਼ੇਸ਼ ਸਕੱਤਰ ਜੁਲਫੀ ਬੁਖਾਰੀ ਨੂੰ ਸਫ਼ਾਈ ਦੇਣੀ ਪਈ।

ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਦੌਰੇ ਤੋਂ ਮੁੜ ਆਏ ਹਨ ਪਰ ਇਸ ਦੀਆਂ ਚਰਚਾਵਾਂ ਹਾਲੇ ਤਕ ਜਾਰੀ ਹਨ। ਅਮਰੀਕਾ ਵਿੱਚ ਇਮਰਾਨ ਫੈਸ਼ਨੇਬਲ ਸਲਵਾਰ-ਕਮੀਜ਼ ਤੇ ਜੈਕਟ ਵਿੱਚ ਨਜ਼ਰ ਆਏ। ਹੁਣ ਉਨ੍ਹਾਂ ਬਾਰੇ ਦੋ ਤਰ੍ਹਾਂ ਦੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਮਰਾਨ ਦੇ ਕੱਪੜਿਆਂ ਬਾਰੇ ਬਹਿਸ ਛਿੜ ਗਈ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਮਰਾਨ ਨੇ ਦੌਰੇ ਲਈ 7 ਜੋੜੀਆਂ ਸਲਵਾਰ-ਕਮੀਜ਼, ਜੈਕਟ ਤੇ ਪੇਸ਼ਾਵਰੀ ਸਲੀਪਰ ਤਿਆਰ ਕਰਵਾਏ। ਇਕ ਸੈੱਟ 'ਤੇ ਘੱਟੋ-ਘੱਟ 20 ਹਜ਼ਾਰ ਰੁਪਏ ਖਰਚ ਹੋਏ। ਦੂਜੇ ਪਾਸੇ ਕੁਝ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਮਰਾਨ ਨੇ 7 ਜੋੜੀ ਕੱਪੜੇ ਤਾਂ ਬਣਵਾਏ ਪਰ ਇਹ ਉਨ੍ਹਾਂ ਦੀ ਪਤਨੀ ਬੁਸ਼ਰਾ ਨੇ ਸਿਲਵਾਏ ਤੇ ਉਹ ਵੀ ਬੇਹੱਦ ਘੱਟ ਕੀਮਤ 'ਤੇ ਕੱਪੜਾ ਲੈ ਕੇ ਇੱਕ ਦਰਜੀ ਕੋਲੋਂ ਤਿਆਰ ਕਰਵਾਏ। ਪਾਕਿਸਤਾਨ ਦੇ ਅਖਬਾਰ 'ਦ ਡਾਅਨ' ਮੁਤਾਬਕ ਇਸਲਾਮਾਬਾਦ ਦੀ ਇੱਕ ਲਗਜ਼ਰੀ ਕੱਪੜੇ ਦੀ ਦੁਕਾਨ 'ਮੋਹਤਰਾਮ' ਨੂੰ ਇਮਰਾਨ ਦੇ ਸੂਟ ਤਿਆਰ ਕਰਨ ਦਾ ਠੇਕਾ ਦਿੱਤਾ ਗਿਆ ਸੀ। ਇਸ ਸਟੋਰ ਵਿੱਚ ਇੱਕ ਜੋੜੀ ਸਲਵਾਰ-ਕਮੀਜ਼ ਦੀ ਕੀਮਤ ਘੱਟੋ-ਘੱਟ 16 ਹਜ਼ਾਰ ਰੁਪਏ ਹੈ। ਜੈਕਿਟ ਤੇ ਸਲੀਪਰ ਦੀ ਕੀਮਤ ਇਸ ਵਿੱਚ ਸ਼ਾਮਲ ਨਹੀਂ। ਅਨੁਮਾਨ ਮੁਤਾਬਕ 7 ਸਲਵਾਰ ਕਮੀਜ਼ ਤੇ ਜੈਕਿਟ ਦੇ ਸੈੱਟ ਦੀ ਕੀਮਤ ਲਗਪਗ 1.50 ਲੱਖ ਰੁਪਏ ਹੋਵੇਗੀ। ਦੂਜੇ ਪਾਸੇ 'ਲਾਫਰੇਬਿਕਾ' ਸਟੋਰ ਨੇ ਵੀ ਇਹੀ ਦਾਅਵਾ ਕੀਤਾ ਹੈ। ਪਰ ਹੁਣ ਇਹ ਦੋਵੇਂ ਸਟੋਰ ਅਧਿਕਾਰਿਤ ਤੌਰ 'ਤੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ। ਇਸ ਬਾਰੇ ਵਿਵਾਦ ਵਧਣ 'ਤੇ ਇਮਰਾਨ ਦੇ ਵਿਸ਼ੇਸ਼ ਸਕੱਤਰ ਜੁਲਫੀ ਬੁਖਾਰੀ ਨੂੰ ਸਫ਼ਾਈ ਦੇਣੀ ਪਈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਪਤਨੀ ਬੁਸ਼ਰਾ ਨੇ ਕੱਪੜਾ ਖਰੀਦਿਆ ਤੇ ਇੱਕ ਲੋਕਲ ਦਰਜੀ ਤੋਂ ਸੂਟ ਤਿਆਰ ਕਰਵਾਏ। ਪੀਐਮ ਨੂੰ ਡਿਜ਼ਾਈਨਰ ਕੱਪੜਿਆਂ ਦਾ ਸ਼ੌਕ ਨਹੀਂ। ਉਹ ਸਾਦਗੀ ਪਸੰਦ ਹਨ। ਜੇ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਧੋਖੇਬਾਜ਼ੀ ਕਰ ਰਹੇ ਹਨ।
The PM has never been interested in designers or worn them. Especially for his simple shalwar kameez. The First Lady bought all the cloth and got it stitched from a simple local tailor. Which ever designer is trying to claim credit for it is not only a liar but a cheat.
— Sayed Z Bukhari (@sayedzbukhari) July 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















