(Source: ECI/ABP News/ABP Majha)
ਤੇਜ਼ੀ ਨਾਲ ਹੇਠਾਂ ਆ ਰਿਹਾ Statue of Liberty ਤੋਂ ਵੀ ਕਈ ਗੁਣਾ ਵੱਡਾ Asteroid, ਕੀ ਧਰਤੀ ਨਾਲ ਟਕਰਾਏਗਾ?
ਨਾਸਾ ਦੇ ਵਿਗਿਆਨੀ ਪਿਛਲੇ 60 ਦਿਨਾਂ ਤੋਂ ਇਸ ਗ੍ਰਹਿ ਵਰਗੀ ਵਸਤੂ 'ਤੇ ਨਜ਼ਰ ਰੱਖ ਰਹੇ ਹਨ। ਵਿਗਿਆਨੀਆਂ ਨੇ ਇਸ ਗ੍ਰਹਿ ਨੂੰ 2021 NY1 ਦਾ ਨਾਂਅ ਦਿੱਤਾ ਹੈ।
ਇੱਕ ਵਿਸ਼ਾਲ ਗ੍ਰਹਿ (ਐਸਟੀਰਾਇਡ) ਧਰਤੀ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਇਸ ਗ੍ਰਹਿ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਹ ਗ੍ਰਹਿ ਤੇਜ਼ੀ ਨਾਲ ਧਰਤੀ ਦੇ ਗ੍ਰਹਿ ਪੰਧ ਵੱਲ ਵਧ ਰਿਹਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਸ ਦਾ ਆਕਾਰ ‘ਸਟੈਚੂ ਆਫ ਲਿਬਰਟੀ’ ਤੋਂ ਲਗਭਗ ਤਿੰਨ ਗੁਣਾ ਜ਼ਿਆਦਾ ਹੈ।
ਨਾਸਾ ਦੇ ਵਿਗਿਆਨੀ ਪਿਛਲੇ 60 ਦਿਨਾਂ ਤੋਂ ਇਸ ਗ੍ਰਹਿ ਵਰਗੀ ਵਸਤੂ 'ਤੇ ਨਜ਼ਰ ਰੱਖ ਰਹੇ ਹਨ। ਵਿਗਿਆਨੀਆਂ ਨੇ ਇਸ ਗ੍ਰਹਿ ਨੂੰ 2021 NY1 ਦਾ ਨਾਂਅ ਦਿੱਤਾ ਹੈ।
ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦੇ ਵਿਗਿਆਨੀਆਂ ਅਨੁਸਾਰ, 2021 NY1 ਧਰਤੀ ਦੇ ਨਜ਼ਦੀਕ ਲੰਘਣ ਵਾਲੀਆਂ 17 ਨੇੜਲੀਆਂ ਵਸਤੂਆਂ (17 Near Earth Objects) ਵਿੱਚੋਂ ਇੱਕ ਹੈ। ਇਹ 33,659 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ।
ਧਰਤੀ ਦੇ ਗ੍ਰਹਿ ਪੰਧ ਵਿੱਚ ਹੋ ਸਕਦਾ ਦਾਖਲ
ਇਹ ਐਸਟੀਰਾਇਡ 2021 NY1 ਧਰਤੀ ਦੇ ਗ੍ਰਹਿ ਪੰਧ ਭਾਵ ਔਰਬਿਟ ਵਿੱਚ ਆ ਸਕਦਾ ਹੈ। ਵਿਗਿਆਨੀਆਂ ਨੂੰ ਆਸ ਹੈ ਕਿ ਇਹ ਗ੍ਰਹਿ 22 ਸਤੰਬਰ ਨੂੰ ਧਰਤੀ ਦੇ ਔਰਬਿਟ ਵਿੱਚ ਦਾਖਲ ਹੋਵੇਗਾ। ਨਾਸਾ ਦੇ ਵਿਗਿਆਨੀਆਂ ਅਨੁਸਾਰ, 2021 NY1 ਗ੍ਰਹਿ ਦਾ ਵਿਆਸ 130-300 ਮੀਟਰ ਹੈ ਜਦੋਂ ਕਿ 'ਸਟੈਚੂ ਆਫ਼ ਲਿਬਰਟੀ' ਸਿਰਫ 93 ਮੀਟਰ ਉੱਚਾ ਹੈ।
ਨਾਸਾ ਨੂੰ ਉਮੀਦ ਹੈ ਕਿ ਇਹ ਗ੍ਰਹਿ ਧਰਤੀ ਤੋਂ 14,97,473 ਕਿਲੋਮੀਟਰ ਦੀ ਦੂਰੀ ਤੋਂ ਸੁਰੱਖਿਅਤ ਢੰਗ ਨਾਲ ਲੰਘੇਗਾ। ਇਸ ਤੋਂ ਇਲਾਵਾ ਨਾਸਾ ਨੇ ਇਹ ਵੀ ਦੱਸਿਆ ਕਿ 22 ਅਜਿਹੇ ਐਸਟਰਾਇਡ ਹਨ ਜੋ ਧਰਤੀ ਨਾਲ ਟਕਰਾ ਸਕਦੇ ਹਨ। ਇਸ ਵੇਲੇ ਨਾਸਾ 2 ਹਜ਼ਾਰ ਤੋਂ ਵੱਧ ਐਸਟਰਾਇਡਾਂ ਉੱਤੇ ਨਜ਼ਰ ਰੱਖ ਰਿਹਾ ਹੈ।
ਇੱਕ ਗ੍ਰਹਿ ਦਾ ਵਰਣਨ ਕਰਦੇ ਹੋਏ, ਨਾਸਾ ਨੇ ਕਿਹਾ ਕਿ 2021 QC1 ਧਰਤੀ ਤੋਂ 30 ਲੱਖ ਮੀਲ ਤੋਂ ਵੱਧ ਦੀ ਦੂਰੀ ਤੋਂ ਲੰਘ ਜਾਵੇਗਾ। ਇਸ ਤੋਂ ਇਲਾਵਾ ਬੇਨੂੰ 2300 ਨਾਂ ਦਾ ਇੱਕ ਹੋਰ ਗ੍ਰਹਿ ਭਾਵ ਐਸਟੀਰਾਇਡ ਵੀ ਧਰਤੀ ਨਾਲ ਟਕਰਾ ਸਕਦਾ ਹੈ।
ਇਹ ਵੀ ਪੜ੍ਹੋ: ਸਮੁੰਦਰ ਕੰਢੇ ਬਿਕਨੀ ਪਾ ਕੇ ਬੈਠੀਆਂ ਕੁੜੀਆਂ ਨਾਲ ਭਿੜਿਆ ਬੰਦਾ, ਕਿਹਾ, ਕਿਉਂ ਪਹਿਨਦੀਆਂ ਹੋ ਅਜਿਹੇ ਕੱਪੜੇ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904