ਪੇਟ ਦੀ ਅੱਗ ਦਾ ਕੌੜਾ ਸੱਚ! ਕੱਚੇ ਪਿਆਜ਼ ਤੇ ਲੱਸਣ ਨਾਲ ਚੌਲ ਖਾਣ ਵਾਲੀ ਵਾਇਰਲ ਵੀਡੀਓ ਬਣੀ ਚਰਚਾ ਦੀ ਵਿਸ਼ਾ
ਐਪਿਡ ਨੇ ਲਿਖਿਆ ਹੈ ਕਿ ਤਨਖ਼ਾਹ ਓਨੀ ਹੀ ਹੈ, ਜਿੰਨੀ ਹੋਰਨਾਂ ਨੂੰ ਮਿਲਦੀ ਹੈ ਪਰ ਫਿਰ ਵੀ ਉਹ ਚੌਲਾਂ ਨਾਲ ਪਿਆਜ ਤੇ ਲਸਣ ਖਾਣ ਲਈ ਮਜਬੂਰ ਹੈ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੈ।
Heartbreaking: ਦੁਨੀਆ ’ਚ ਗ਼ਰੀਬੀ ਤੋਂ ਵੱਡਾ ਕੋਈ ਵੀ ਦੁੱਖ ਨਹੀਂ। ਭਾਰਤ ’ਚ ਗ਼ਰੀਬੀ ਕਾਰਨ ਅੱਜ ਵੀ ਲੱਖਾਂ ਲੋਕ ਪੇਟ ਭਰ ਕੇ ਭੋਜਨ ਨਹੀਂ ਕਰ ਪਾਉਂਦੇ। ਮਲੇਸ਼ੀਆ ਸਾਡੇ ਤੋਂ ਕੁਝ ਖ਼ੁਸ਼ਹਾਲ ਦੇਸ਼ ਹੈ, ਭਾਵੇਂ ਗ਼ਰੀਬੀ ਹਾਲੇ ਵੀ ਉੱਥੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਪਿੱਛੇ ਜਿਹੇ ਇੱਕ ਵੀਡੀਓ ਵਾਇਰਲ ਹੋਈ ਹੈ, ਜੋ ਕਿਸੇ ਵੀ ਜਜ਼ਬਾਤੀ ਵਿਅਕਤੀ ਦੇ ਦਿਲ ਨੂੰ ਛੋਹ ਲੈਂਦੀ ਹੈ।ਇਸ ਵਾਇਰਲ ਵਿਡੀਓ ’ਚ ਇੱਕ ਸਕਿਓਰਿਟੀ ਗਾਰਡ ਸਿਰਫ਼ ਪਿਆਜ਼ ਤੇ ਲਸਣ ਨਾਲ ਚੌਲ ਖਾ ਰਿਹਾ ਹੈ। ਭਾਰਤ ’ਚ ਭਾਵੇਂ ਲੂਣ ਨਾਲ ਰੋਟੀ ਖਾਣਾ ਆਮ ਗੱਲ ਹੈ ਪਰ ਮਲੇਸ਼ੀਆ ’ਚ ਵੀ ਇਵੇਂ ਹੁੰਦਾ ਹੈ, ਇਹ ਥੋੜ੍ਹਾ ਹੈਰਾਨਕੁਨ ਹੈ।
ਇਸ ਵਾਇਰਲ ਵਿਡੀਓ ਨੂੰ ਸਕਿਓਰਿਟੀ ਗਾਰਡ ਦੇ ਇੱਕ ਦੋਸਤ ਐਪਿਡ ਲਿਡ ਨੇ ਫ਼ੇਸਬੁੱਕ ਉੱਤੇ ਪੋਸਟ ਕਰ ਦਿੱਤਾ। ਵੇਖਦੇ ਹੀ ਵੇਖਦੇ ਉਹ ਵੀਡੀਓ ਵਾਇਰਲ ਹੋ ਗਏ। ਪੋਸਟ ਕਰਦਿਆਂ ਉਸ ਨੇ ਲਿਖਿਆ ਕਿ ਉਸ ਦਾ ਦੋਸਤ ਬਹੁਤ ਮਿਹਨਤੀ ਹੈ। ਉਹ ਆਪਣੀ ਤਨਖ਼ਾਹ ਦਾ ਬਹੁਤਾ ਹਿੱਸਾ ਪਰਿਵਾਰ ਨੂੰ ਭੇਜ ਦਿੰਦਾ ਹੈ। ਜੋ ਕੁਝ ਉਸ ਕੋਲ ਬਚ ਜਾਂਦਾ ਹੈ, ਉਸ ਨਾਲ ਉਹ ਸਿਰਫ਼ ਚੌਲ ਹੀ ਖਾ ਸਕਦਾ ਹੈ।
ਐਪਿਡ ਨੇ ਲਿਖਿਆ ਹੈ ਕਿ ਤਨਖ਼ਾਹ ਓਨੀ ਹੀ ਹੈ, ਜਿੰਨੀ ਹੋਰਨਾਂ ਨੂੰ ਮਿਲਦੀ ਹੈ ਪਰ ਫਿਰ ਵੀ ਉਹ ਚੌਲਾਂ ਨਾਲ ਪਿਆਜ ਤੇ ਲਸਣ ਖਾਣ ਲਈ ਮਜਬੂਰ ਹੈ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੈ। ਇਸੇ ਲਈ ਉਹ ਬਹੁਤੀ ਸੈਲਰੀ ਆਪਣੇ ਪਰਿਵਾਰ ਨੂੰ ਭੇਜ ਦਿੰਦਾ ਹੈ।
ਕਈ ਲੋਕਾਂ ਨੇ ਇਸ ਵੀਡੀਓ ਉੱਤੇ ਆਪਣੀਆਂ ਟਿੱਪਣੀਆਂ ਦਿੱਤੀਆਂ ਹਨ। ਇਸ ਵਾਸਿੲਰਲ ਪੋਸਟ ਉੱਤੇ ਖ਼ਬਰ ਲਿਖੇ ਜਾਣ ਤੱਕ 4,000 ਤੋਂ ਵੱਧ ਕਮੈਂਟ ਕੀਤੇ ਗਏ ਹਨ ਤੇ 6,000 ਤੋਂ ਵੱਧ ਵਾਰ ਇਸ ਨੂੰ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਇਹ ਨਹੀਂ ਦੱਸਿਆ ਕਿ ਇਹ ਵਿਡੀਓ ਕਿੱਥੋਂ ਦਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਲੇਸ਼ੀਆ ਦਾ ਹੈ।