(Source: ECI/ABP News/ABP Majha)
Ukraine-Russia War: ਯੁਕਰੇਨ ਦੇ ਨਾਲ ਖੜ੍ਹਾ ਅਮਰੀਕਾ, ਰੂਸ ਲਈ ਅਮਰੀਕੀ ਏਅਰਬੇਸ ਬੰਦ , ਬਾਈਡਨ ਨੇ ਕਿਹਾ ਤਾਨਾਸ਼ਾਹ ਨੂੰ ਸਜ਼ਾ ਦੇਣਾ ਜਰੂਰੀ
Ukriane-Russia War: ਯੂਕਰੇਨ-ਰੂਸ ਜੰਗ ਵਿਚਾਲੇ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣਾ ਪਹਿਲਾ ਸਟੇਟ ਆਫ਼ ਦ ਯੂਨੀਅਨ (ਸੋਟੂ) ਸੰਬੋਧਨ ਦਿੱਤਾ।
Ukriane-Russia War: ਯੂਕਰੇਨ-ਰੂਸ ਜੰਗ ਵਿਚਾਲੇ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣਾ ਪਹਿਲਾ ਸਟੇਟ ਆਫ਼ ਦ ਯੂਨੀਅਨ (ਸੋਟੂ) ਸੰਬੋਧਨ ਦਿੱਤਾ। ਯੂਕਰੇਨ ਬਾਰੇ ਬਾਈਡਨ ਨੇ ਕਿਹਾ ਕਿ 6 ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗਲਤ ਫੈਸਲਾ ਲਿਆ ਸੀ। ਰੂਸ ਨੇ ਸੋਚਿਆ ਸੀ ਕਿ ਅਸੀਂ ਯੂਕਰੇਨ ਨੂੰ ਤਬਾਹ ਕਰਾਂਗੇ ਪਰ ਯੂਕਰੇਨ ਦੇ ਲੋਕਾਂ ਨੇ ਰੂਸ ਨੂੰ ਕਰਾਰਾ ਜਵਾਬ ਦਿੱਤਾ। ਯੂਕਰੇਨ ਦੇ ਲੋਕਾਂ ਨੇ ਹਿੰਮਤ ਦਿਖਾਈ ਹੈ। ਅਮਰੀਕਾ ਯੂਕਰੇਨ ਦੇ ਲੋਕਾਂ ਨਾਲ ਖੜ੍ਹਾ ਹੈ।
ਰੂਸ ਲਈ ਅਮਰੀਕੀ ਏਅਰਬੇਸ ਬੰਦ - ਬਾਈਡਨ
ਬਾਈਡਨ ਨੇ ਕਿਹਾ, ''ਰੂਸ ਨੇ ਦੁਨੀਆ ਦੀ ਨੀਂਹ ਹਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੂਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਅਸੀਂ ਰੂਸ 'ਤੇ ਆਰਥਿਕ ਪਾਬੰਦੀਆਂ ਲਗਾ ਰਹੇ ਹਾਂ। ਸਿਰਫ ਅਮਰੀਕਾ ਹੀ ਨਹੀਂ, ਦੁਨੀਆ ਦੇ ਕਈ ਦੇਸ਼ ਯੂਕਰੇਨ ਦੇ ਨਾਲ ਖੜ੍ਹੇ ਹਨ।'' ਇਸ ਦੌਰਾਨ ਬਾਈਡਨ ਨੇ ਐਲਾਨ ਕੀਤਾ ਕਿ ਅਮਰੀਕਾ ਰੂਸ ਲਈ ਆਪਣਾ ਏਅਰਬੇਸ ਬੰਦ ਕਰ ਰਿਹਾ ਹੈ।
ਤਾਨਾਸ਼ਾਹ ਨੂੰ ਉਸਦੇ ਕੰਮਾਂ ਲਈ ਸਜ਼ਾ ਦੇਣਾ ਜਰੂਰੀ: ਬਾਈਡਨ
ਬਾਈਡਨ ਨੇ ਅੱਗੇ ਕਿਹਾ, “ਯੂਰਪੀਅਨ ਯੂਨੀਅਨ ਇਕਜੁੱਟ ਹੈ। ਸਾਨੂੰ ਯੂਕਰੇਨ ਦੇ ਲੋਕਾਂ 'ਤੇ ਮਾਣ ਹੈ। ਹੁਣ ਤਾਨਾਸ਼ਾਹ ਨੂੰ ਉਸ ਦੇ ਕੰਮਾਂ ਲਈ ਸਜ਼ਾ ਦੇਣਾ ਬਹੁਤ ਜ਼ਰੂਰੀ ਹੈ।'' ਉਨ੍ਹਾਂ ਕਿਹਾ, ''ਪੁਤਿਨ ਨੇ ਜਾਣਬੁੱਝ ਕੇ ਯੂਕਰੇਨ 'ਤੇ ਹਮਲਾ ਕੀਤਾ ਹੈ। ਹੁਣ ਰੂਸ ਆਰਥਿਕ ਪਾਬੰਦੀਆਂ ਨਾਲ ਕਮਜ਼ੋਰ ਹੋਵੇਗਾ।
ਰੂਸ ਦੇ ਤਿੱਖੇ ਹਮਲੇ ਦੇ ਵਿਚਕਾਰ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਬਾਈਡਨ ਨਾਲ ਗੱਲ ਕੀਤੀ ਅਤੇ ਫੌਜੀ ਸਹਾਇਤਾ ਦੀ ਮੰਗ ਕੀਤੀ । ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ਾਲੇਨਸਕੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਫੋਨ 'ਤੇ ਗੱਲਬਾਤ ਕੀਤੀ। ਇਸ ਗੱਲਬਾਤ 'ਚ ਰੱਖਿਆ ਸਹਿਯੋਗ ਅਤੇ ਰੂਸ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਗੱਲਬਾਤ ਹੋਈ ਹੈ।