ਪੜਚੋਲ ਕਰੋ
Advertisement
ਉੱਤਰੀ ਕੋਰੀਆ ਖਤਮ ਕਰੇਗਾ ਪਰਮਾਣੂ ਹਥਿਆਰ!
ਵਾਸ਼ਿੰਗਟਨ: ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਗੱਲਬਾਤ ਦਾ ਮਾਹੌਲ ਤਿਆਰ ਹੋ ਰਿਹਾ ਹੈ। ਅਜਿਹੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵੱਲੋਂ ਪਰਮਾਣੂ ਹਥਿਆਰ ਤਿਆਗਣ ਦੀ ਸੰਭਵਨਾ ਹੈ। ਉਂਝ ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਉੱਪਰ ਪਾਬੰਦੀਆਂ ਤੇ ਦਬਾਅ ਬਣਿਆ ਰਹਿਣਾ ਚਾਹੀਦਾ ਹੈ।
ਟਰੰਪ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਚੀਨ ਦੀ ਇਤਿਹਾਸਕ ਯਾਤਰਾ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਉੱਤਰੀ ਕਿਮ ਜੋਂਗ ਉਨ ਦੀ ਚੀਨ ਯਾਤਰਾ ਕਾਫੀ ਅਹਿਮ ਹੈ। ਕਿਮ ਨੇ ਆਪਣੇ ਭਰੋਸੇਯੋਗ ਸਾਥੀ ਤੇ ਗੁਆਂਢੀ ਮੁਲਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਨਾਲ ਮੁਲਾਕਾਤ ਕਰਕੇ ਪ੍ਰਗਟਾਵਾ ਕੀਤਾ ਹੈ ਕਿ ਉਹ ਪਰਮਾਣੁ ਹਥਿਆਰਾਂ ਦੇ ਨਿਸ਼ਸਤੀਕਰਨ ਲਈ ਪ੍ਰਤੀਬੱਧ ਹੈ। ਇਹ ਪ੍ਰਗਟਾਵਾ ਉਨ੍ਹਾਂ ਚੀਨ ਦੀ ਕੁਝ ਦਿਨ ਪਹਿਲਾਂ ਕੀਤੀ ਗੁਪਤ ਯਾਤਰਾ ਦੌਰਾਨ ਕੀਤਾ।
ਚੀਨ ਤੇ ਉੱਤਰੀ ਕੋਰੀਆ ਦੋਵਾਂ ਦੇਸ਼ਾਂ ਨੇ ਪੁਸ਼ਟੀ ਕੀਤੀ ਹੈ ਕਿ ਕਿਮ ਨੇ ਰਾਸ਼ਟਰਪਤੀ ਸ਼ੀ ਨੂੰ ਮਿਲਣ ਲਈ ਚੀਨ ਦਾ ਦੌਰਾ ਕੀਤਾ ਹੈ। ਕਿਮ ਨੇ ਐਤਵਾਰ ਤੋਂ ਲੈ ਕੇ ਬੁੱਧਵਾਰ ਤੱਕ ਚਾਰ ਦਿਨ ਦਾ ਅਣਅਧਿਕਾਰਤ ਦੌਰਾ ਕੀਤਾ। 2011 ਵਿੱਚ ਉੱਤਰੀ ਕੋਰੀਆ ਦੀ ਸੱਤਾ ਸੰਭਾਲਣ ਤੋਂ ਬਾਅਦ ਇਹ ਕਿਮ ਦਾ ਕਿਸੇ ਮੁਲਕ ਦਾ ਪਹਿਲਾ ਦੌਰਾ ਸੀ। ਸਿਨਹੂਆ ਖ਼ਬਰ ਏਜੰਸੀ ਨੇ ਕਿਮ ਦੇ ਉੱਤਰੀ ਕੋਰੀਆ ਪਰਤਣ ਤੋਂ ਬਾਅਦ ਇਸ ਦੌਰੇ ਦੀ ਪੁਸ਼ਟੀ ਕੀਤੀ ਹੈ।
ਪਹਿਲਾਂ ਕਿਮ ਦੇ ਚੀਨ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ ਪਰ ਜਾਪਾਨ ਨੇ ਕਿਮ ਦੀ ‘ਗ੍ਰੀਨ ਟਰੇਨ’ ਪੇਈਚਿੰਗ ਆਉਂਦੀ ਤੇ ਬੁੱਧਵਾਰ ਨੂੰ ਜਾਂਦੀ ਦਿਖਾਈ ਸੀ। ਇਸ ਤਰ੍ਹਾਂ ਦੀ ਟਰੇਨ ਹੀ ਕਿਮ ਦਾ ਪਿਤਾ ਵਰਤਦਾ ਸੀ। ਭਾਵੇਂ ਕਿ ਚੀਨ ਦੇ ਅਧਿਕਾਰੀਆਂ ਨੇ ਦੇਸ਼ ਵਿੱਚ ਕਿਮ ਦੀ ਹਾਜ਼ਰੀ ਬਾਰੇ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਪੰਜਾਬ
ਜਲੰਧਰ
Advertisement