Depression ਦੇ ਮਰੀਜ਼ ਖਾਂਦੇ ਜੰਕ ਫੂਡ, ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ, ਇਦਾਂ ਸਿਹਤ 'ਤੇ ਪੈਂਦਾ ਬੂਰਾ ਅਸਰ
ਕੈਲੀਫੋਰਨੀਆ ਵਿਚ ਬ੍ਰੇਨ-ਇਮੇਜਿੰਗ ਰਿਸਰਚ ਡਾਕਟਰ ਡੇਨੀਅਲ ਏਮੇਨ ਨੇ ਕਿਹਾ ਹੈ ਕਿ ਜਿਹੜੇ ਲੋਕ ਡਿਪਰੈਸ਼ਨ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਜੰਕ ਫੂਡ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।
Health: ਇੱਕ ਪੁਰਾਣੀ ਕਹਾਵਤ ਹੈ ਕਿ ਤੁਸੀਂ ਉਹੀ ਹੋ ਜੋ ਤੁਸੀਂ ਖਾਂਦੇ ਹੋ। ਬਹੁਤ ਸਾਰੇ ਲੋਕ ਇਸ 'ਤੇ ਵਿਸ਼ਵਾਸ ਕਰਦੇ ਹਨ, ਜਦਕਿ ਕੁਝ ਲੋਕ ਅਜਿਹੇ ਹਨ ਜੋ ਕਹਿੰਦੇ ਹਨ ਕੀ ਬਕਵਾਸ ਹੈ ਇਹ? ਪਰ ਇੱਕ ਮਸ਼ਹੂਰ ਮਨੋਵਿਗਿਆਨੀ ਨੇ ਹਾਲ ਹੀ ਵਿੱਚ ਕਿਹਾ ਕਿ ਉਹ ਬਿਨਾਂ ਸ਼ੱਕ ਤੋਂ ਤੁਹਾਨੂੰ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਹਾਵਤ ਬਾਰੇ ਸੋਚਣ ਲਈ ਮਜਬੂਰ ਕਰੇਗਾ। ਕੈਲੀਫੋਰਨੀਆ ਵਿਚ ਬ੍ਰੇਨ-ਇਮੇਜਿੰਗ ਰਿਸਰਚ ਡਾਕਟਰ ਡੇਨੀਅਲ ਏਮੇਨ ਨੇ ਕਿਹਾ ਹੈ ਕਿ ਜਿਹੜੇ ਲੋਕ ਡਿਪਰੈਸ਼ਨ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਜੰਕ ਫੂਡ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।
ਅਜਿਹਾ ਇਸ ਲਈ ਕਿਉਂਕਿ ਜੰਕ ਫੂਡ ਖਾਣਾ ਮਰੀਜ਼ਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਡਾ: ਡੈਨੀਅਲ ਏਮੇਨ ਨੇ ਪਿਛਲੇ ਹਫ਼ਤੇ TikTok 'ਤੇ ਕਿਹਾ ਸੀ ਕਿ ਜੇਕਰ ਤੁਹਾਡਾ ਪੇਟ ਠੀਕ ਤਰ੍ਹਾਂ ਕੰਮ ਕਰਦਾ ਹੈ ਤਾਂ ਤੁਹਾਡਾ ਦਿਮਾਗ ਵੀ ਤੰਦਰੁਸਤ ਰਹੇਗਾ। ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰੋਸੈਸਡ ਅਤੇ ਜੰਕ ਫੂਡ ਖਾਂਦੇ ਹੋ, ਤਾਂ ਤੁਹਾਡਾ ਡਿਪਰੈਸ਼ਨ ਕਾਫੀ ਜ਼ਿਆਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਬਦਲਦੇ ਮੌਸਮ 'ਚ ਜੁਕਾਮ-ਖੰਘ ਅਤੇ ਜੋੜਾਂ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਆਹ ਛੋਟਾ ਜਿਹਾ ਬੀਜ ਬਣਾਵੇਗਾ ਤੁਹਾਨੂੰ ਮਜ਼ਬੂਤ
ਦਿਮਾਗੀ ਪ੍ਰਣਾਲੀ ਨੂੰ ਕਰਦਾ ਪ੍ਰਭਾਵਿਤ
ਨਿਊਯਾਰਕ ਪੋਸਟ ਦੇ ਅਨੁਸਾਰ, ਖੋਜਕਰਤਾ ਅੰਤੜੀ ਅਤੇ ਦਿਮਾਗ ਦੇ ਵਿਚਕਾਰ ਸਬੰਧ ਨੂੰ ਲੈ ਕੇ ਲੰਬੇ ਸਮੇਂ ਤੋਂ ਖੋਜ ਕਰ ਰਹੇ ਹਨ। ਇਹ ਵਿਚਾਰ ਕਿ ਅੰਤੜੀਆਂ ਅਤੇ ਦਿਮਾਗ ਨਾੜੀਆਂ ਅਤੇ ਰਸਾਇਣਕ ਸੰਕੇਤਾਂ ਦੇ ਇੱਕ ਗੁੰਝਲਦਾਰ ਨੈਟਵਰਕ ਦੁਆਰਾ ਨਿਰੰਤਰ ਕੰਮ ਕਰਦੇ ਹਨ। ਦਿਮਾਗ ਅੰਤੜੀਆਂ ਨੂੰ ਭੋਜਨ ਨੂੰ ਹਜ਼ਮ ਦੇ ਲਈ ਤਿਆਰ ਹੋਣ ਦਾ ਸੰਕੇਤ ਦਿੰਦਾ ਹੈ, ਜਦੋਂ ਕਿ ਤਣਾਅ ਸਿਗਨਲ ਨੂੰ ਟ੍ਰਿਗਰ ਕਰ ਸਕਦਾ ਹੈ ਜੋ ਮਤਲੀ ਜਾਂ ਦਸਤ ਵਰਗੇ ਗੈਸਟਰੋਇੰਟੇਸਟਾਈਨਲ ਲੱਛਣਾਂ ਦਾ ਕਾਰਨ ਬਣਦੇ ਹਨ।
ਗਟ ਮਾਈਕ੍ਰੋਬਾਓਮ - ਸਾਡੇ ਪਾਚਨ ਟ੍ਰੈਕਟ ਵਿੱਚ ਬੈਕਟੀਰੀਆ, ਵਾਇਰਸ ਅਤੇ ਫੰਜਾਈ ਦਾ ਸੰਗ੍ਰਹਿ ਅਜਿਹਾ ਰਸਾਇਣ ਪੈਦਾ ਕਰਦਾ ਹੈ ਜੋ ਦਿਮਾਗ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਜੰਕ ਫੂਡ ਖਾਣ ਨਾਲ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਰਕੇ ਮੋਟਾਪਾ, ਟਾਈਪ 2 ਸ਼ੂਗਰ, ਦਿਲ ਦੀ ਬਿਮਾਰੀ, ਪਾਚਨ ਸੰਬੰਧੀ ਸਮੱਸਿਆਵਾਂ, ਹਾਈ ਬਲੱਡ ਪ੍ਰੈਸ਼ਰ ਅਤੇ ਡਿਪਰੈਸ਼ਨ ਵਰਗੀ ਬਿਮਾਰੀ ਹੋ ਸਕਦੀ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੀਰੀਅਡਸ ਦੇ ਰੰਗ ਤੋਂ ਪਤਾ ਲੱਗੇਗਾ ਤੁਸੀਂ ਕੰਸੀਵ ਕਰਨਾ ਜਾਂ ਨਹੀਂ? ਜਾਣੋ ਪੂਰਾ ਪ੍ਰੋਸੈਸ
Check out below Health Tools-
Calculate Your Body Mass Index ( BMI )