Watch : ਇਜ਼ਰਾਈਲ ਨੂੰ 'ਅੱਲ੍ਹਾ ਦੀ ਧਮਕੀ' ਦੇਣ ਵਾਲੇ ਤੁਰਕੀ ਦੇ ਸੰਸਦ ਮੈਂਬਰ ਨੂੰ ਪਿਆ ਦਿਲ ਦਾ ਦੌਰਾ
Turkish Lawmaker Heart Attack: ਤੁਰਕੀ ਦੀ ਸੰਸਦ 'ਚ ਇਜ਼ਰਾਈਲ ਨੂੰ ਧਮਕੀ ਦੇਣ ਵਾਲੇ ਸੰਸਦ ਮੈਂਬਰ ਨੂੰ ਦਿਲ ਦਾ ਦੌਰਾ ਪੈ ਗਿਆ ਹੈ।
Watch Video: ਤੁਰਕੀ ਦੀ ਸੰਸਦ 'ਚ ਇਜ਼ਰਾਈਲ ਦੀ ਅਲੋਚਨਾ ਕਰਨ ਵਾਲੇ ਸੰਸਦ ਮੈਂਬਰ Hasan Bitmez ਨੂੰ ਸੰਸਦ ਵਿੱਚ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ Hasan Bitmez ਸੰਸਦ ਦੀ ਜ਼ਮੀਨ ਉੱਤੇ ਡਿੱਗ ਗਏ। ਦੱਸਿਆ ਜਾ ਰਿਹਾ ਹੈ ਇਹ ਘਟਨਾ ਬੀਤੇ ਕੱਲ੍ਹ ਭਾਵ ਮੰਗਲਵਾਰ ਦੀ ਹੈ। ਇਸ ਦੌਰਾਨ ਉਹ ਇਜ਼ਰਾਈਲ ਖ਼ਿਲਾਫ਼ ਐਲਾਨ ਕਰ ਰਹੇ ਸਨ, ਇਸ ਦੌਰਾਨ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਏ। ਜਿਵੇਂ ਹੀ ਉਹ ਇੱਕ ਦਮ ਜ਼ਮੀਨ ਉੱਤੇ ਡਿੱਗੇ ਤਾਂ ਪੂਰੇ ਸੰਸਦ ਭਵਨ ਵਿੱਚ ਹੰਗਾਮਾ ਮਚ ਗਿਆ ਅਤੇ ਸੰਸਦ ਮੈਂਬਰ ਉਹਨਾਂ ਨੂੰ ਚੁੱਕਣ ਲਈ ਉਹਨਾਂ ਕੋਲ ਜਾ ਪਹੁੰਚੇ। ਦਿਲ ਦਾ ਦੌਰਾ ਪੈਣ ਤੋਂ ਬਾਅਦ ਤੁਰਕੀ ਸੰਸਦ ਮੈਂਬਰ ਦੇ ਆਖਰੀ ਬੋਲ ਸੀ ਕਿ ਇਜ਼ਰਾਈਲ "ਅੱਲ੍ਹਾ ਦੇ ਕ੍ਰੋਧ ਤੋਂ ਬਚ ਨਹੀਂ ਸਕੇਗਾ।"
ਵੇਖੋ ਵੀਡੀਓ
NEW: Turkish lawmaker Hasan Bitmez collapses from a heart attack just seconds after saying Israel would "suffer the wrath of Allah."
— Collin Rugg (@CollinRugg) December 12, 2023
The 53-year old lawmaker collapsed after giving his speech in the General Assembly Hall in Ankara, the Capital of Turkey.
"We can perhaps hide… pic.twitter.com/OpoXO2g1z2
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸਾਦਤ ਪਾਰਟੀ ਕੋਕਾਏਲੀ ਦੇ ਡਿਪਟੀ ਹਸਨ ਬਿਟਮੇਜ਼ (Saadet Party Kocaeli Deputy Hasan Bitmez), 53, ਇੱਕ ਭਾਸ਼ਣ ਦਿੰਦੇ ਹੋਏ, ਜੋ ਕਿ ਬੀਬੀਸੀ ਦੇ ਅਨੁਸਾਰ, ਤੁਰਕੀ ਦੀ ਗ੍ਰੈਂਡ ਨੈਸ਼ਨਲ ਅਸੈਂਬਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬਜਟ 'ਤੇ ਸੀ।
"ਭਾਵੇਂ ਇਤਿਹਾਸ ਚੁੱਪ ਰਹੇ, ਸੱਚਾਈ ਚੁੱਪ ਨਹੀਂ ਰਹੇਗੀ। ਉਹ ਸੋਚਦੇ ਹਨ ਕਿ ਜੇ ਉਹ ਸਾਡੇ ਤੋਂ ਛੁਟਕਾਰਾ ਪਾ ਲੈਂਦੇ ਹਨ, ਤਾਂ ਕੋਈ ਸਮੱਸਿਆ ਨਹੀਂ ਹੋਵੇਗੀ," ਬਿਟਮੇਜ਼ ਨੇ ਆਪਣੇ ਭਾਸ਼ਣ ਦੇ ਅਨੁਵਾਦਿਤ ਸੰਸਕਰਣ ਵਿੱਚ ਕਿਹਾ, "ਹਾਲਾਂਕਿ, ਜੇ ਤੁਸੀਂ ਸਾਡੇ ਤੋਂ ਛੁਟਕਾਰਾ ਪਾ ਲਿਆ, ਤੁਸੀਂ ਜ਼ਮੀਰ ਦੇ ਤਸੀਹੇ ਤੋਂ ਬਚ ਨਹੀਂ ਸਕੋਗੇ, ਤੇ ਤੁਸੀਂ ਅੱਲ੍ਹਾ ਦੇ ਕ੍ਰੋਧ ਤੋਂ ਵੀ ਨਹੀਂ ਬਚ ਸਕੋਗੇ।" ਇਹ ਭਾਸ਼ਣ ਦੇਣ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਏ।
ਬੀਬੀਸੀ ਨੇ ਰਿਪੋਰਟ ਦਿੱਤੀ ਕਿ ਬਿਟਮੇਜ਼ ਨੂੰ ਸਟਰੈਚਰ 'ਤੇ ਕਮਰੇ ਤੋਂ ਬਾਹਰ ਲਿਜਾਣ ਤੋਂ ਪਹਿਲਾਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ, ਜਿਸ ਵਿੱਚ ਸੀਪੀਆਰ ਸ਼ਾਮਲ ਸੀ, ਜਦੋਂ ਕਿ ਐਮਰਜੈਂਸੀ ਮੈਡੀਕਲ ਅਮਲੇ ਨੇ ਸੀਪੀਆਰ ਕਰਨਾ ਜਾਰੀ ਰੱਖਿਆ।