Indians in America: ਟਰੰਪ ਦਾ ਇੱਕ ਹੋਰ ਵੱਡਾ ਝਟਕਾ! ਲੱਖਾਂ ਪੱਕੇ ਭਾਰਤੀਆਂ ਦੀਆਂ ਵੀ ਜਾਣਗੀਆਂ ਨੌਕਰੀਆਂ
Indian's Job at Risk in America: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਨੇ ਲੱਖਾਂ ਭਾਰਤੀਆਂ ਦੀ ਨੌਕਰੀ ਖਤਰੇ ਵਿੱਚ ਪਾ ਦਿੱਤੀ ਹੈ। ਇੱਕ ਪਾਸੇ ਟਰੰਪ ਗੈਰ-ਕਾਨੂੰਨੀ ਪਰਵਾਸੀਆਂ ਨੂੰ ਜ਼ਬਰੀ ਦੇਸ਼ ਅੰਦਰੋਂ ਕੱਢ ਰਹੇ ਹਨ ਤੇ ਇਸ

Indian's Job at Risk in America: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਨੇ ਲੱਖਾਂ ਭਾਰਤੀਆਂ ਦੀ ਨੌਕਰੀ ਖਤਰੇ ਵਿੱਚ ਪਾ ਦਿੱਤੀ ਹੈ। ਇੱਕ ਪਾਸੇ ਟਰੰਪ ਗੈਰ-ਕਾਨੂੰਨੀ ਪਰਵਾਸੀਆਂ ਨੂੰ ਜ਼ਬਰੀ ਦੇਸ਼ ਅੰਦਰੋਂ ਕੱਢ ਰਹੇ ਹਨ ਤੇ ਇਸ ਦੇ ਨਾਲ ਹੀ ਹੁਣ ਕਾਨੂੰਨੀ ਤੌਰ ਉਪਰ ਨੌਕਰੀਆਂ ਕਰ ਰਹੇ ਪਰਵਾਸੀ ਲੋਕਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਟਰੰਪ ਦੇ ਇੱਕ ਫੈਸਲੇ ਨਾਲ ਹੀ 8 ਲੱਖ ਲੋਕਾਂ ਦੀ ਨੌਕਰੀ ਖਤਰੇ ਵਿੱਚ ਹੈ ਗਈ ਹੈ ਜਿਨ੍ਹਾਂ ਵਿੱਚ ਇੱਕ ਲੱਖ ਭਾਰਤੀ ਸ਼ਾਮਲ ਹਨ।
ਦਰਅਸਲ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ DEI (ਵਿਭਿੰਨਤਾ, ਸਮਾਨਤਾ ਤੇ ਸਮਾਵੇਸ਼) ਪ੍ਰੋਗਰਾਮ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪ੍ਰੋਗਰਾਮ ਤਹਿਤ ਨੌਕਰੀ ਦੀ ਨਿਯੁਕਤੀ ਵਿੱਚ ਸਾਰੇ ਭਾਈਚਾਰਿਆਂ ਨੂੰ ਸਮਾਨ ਮੌਕਾ ਮੁਹੱਈਆ ਕਰਵਾਇਆ ਜਾਂਦਾ ਸੀ। ਅਮਰੀਕਾ ਵਿੱਚ DEI ਪ੍ਰਗੋਰਾਮ ਬੰਦ ਹੋਣ ਕਾਰਨ ਇੱਕ ਲੱਖ ਭਾਰਤੀਆਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ। ਅਮਰੀਕਾ ਵਿੱਚ ਕੁੱਲ 32 ਲੱਖ ਸੰਘੀ ਕਰਮਚਾਰੀ ਹਨ। ਇਨ੍ਹਾਂ ਵਿੱਚੋਂ 8 ਲੱਖ ਕਰਮਚਾਰੀ DEI ਪ੍ਰੋਗਰਾਮ ਅਧੀਨ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਲਗਪਗ ਇੱਕ ਲੱਖ ਭਾਰਤੀ ਹਨ।
ਦੱਸ ਦਈਏ ਕਿ ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਹੈ ਤੇ ਉਹ ਲੋਕ ਜੋ H-1B ਵੀਜ਼ਾ ਵਰਗੇ ਵਰਕ ਵੀਜ਼ਾ 'ਤੇ ਕੰਮ ਕਰ ਰਹੇ ਹਨ। ਟਰੰਪ DEI ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਗੋਰੇ ਲੋਕਾਂ ਲਈ ਹੋਰ ਮੌਕੇ ਪੈਦਾ ਕਰਨਾ ਚਾਹੁੰਦੇ ਹਨ। ਅਮਰੀਕਾ ਦੀ 35 ਕਰੋੜ ਆਬਾਦੀ ਵਿੱਚੋਂ 20 ਕਰੋੜ ਗੋਰੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਟਰੰਪ ਦਾ ਮੁੱਖ ਵੋਟ ਬੈਂਕ ਮੰਨਿਆ ਜਾਂਦਾ ਹੈ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ DIE ਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ।
ਹਾਸਲ ਜਾਣਕਾਰੀ ਮੁਤਾਬਕ ਅਮਰੀਕੀ ਸਰਕਾਰ ਨੇ DEI ਵਿੱਚ ਭਰਤੀ ਰੋਕ ਦਿੱਤੀ ਹੈ ਤੇ ਆਪਣੇ ਕਰਮਚਾਰੀਆਂ ਨੂੰ 31 ਜਨਵਰੀ ਤੱਕ ਤਨਖਾਹ ਵਾਲੀ ਛੁੱਟੀ 'ਤੇ ਭੇਜ ਦਿੱਤਾ ਹੈ। ਰਾਜਾਂ ਨੂੰ DEI ਦਫ਼ਤਰਾਂ ਨੂੰ ਬੰਦ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਇਸ ਨਾਲ ਜੁੜੇ ਕਰਮਚਾਰੀਆਂ ਦੇ ਭਵਿੱਖ ਬਾਰੇ ਫੈਸਲਾ 1 ਫਰਵਰੀ ਨੂੰ ਲਿਆ ਜਾਵੇਗਾ। ਇਸ ਪ੍ਰੋਗਰਾਮ ਸਬੰਧੀ ਸਾਰੇ ਸੰਘੀ ਦਫਤਰਾਂ ਤੋਂ ਰਿਪੋਰਟ ਵੀ ਮੰਗੀ ਗਈ ਹੈ। ਇਹ ਪ੍ਰੋਗਰਾਮ 1960 ਵਿੱਚ ਰੁਜ਼ਗਾਰ, ਸਿੱਖਿਆ ਤੇ ਹੋਰ ਖੇਤਰਾਂ ਵਿੱਚ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ।
ਦੱਸ ਦਈਏ ਕਿ DEI ਤਹਿਤ ਅਮਰੀਕੀ ਨਿਆਂ ਵਿਭਾਗ ਲੋਕਾਂ ਨੂੰ ਭਰਤੀ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਦੇਖਦਾ ਹੈ ਤਾਂ ਕਿ ਇਸ ਵਿੱਚ ਕੋਈ ਵਿਤਕਰਾ ਨਾ ਕੀਤਾ ਜਾ ਸਕੇ। ਕੁਝ ਲੋਕ ਦੋਸ਼ ਲਗਾਉਂਦੇ ਹਨ ਕਿ ਇਸ ਦੀ ਆੜ ਵਿੱਚ ਗੋਰੇ ਲੋਕਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਟਰੰਪ DEI ਨੂੰ ਖਤਮ ਕਰਕੇ ਸਰਕਾਰੀ ਤੇ ਨਿੱਜੀ ਖੇਤਰਾਂ ਵਿੱਚ ਗੋਰੇ ਲੋਕਾਂ ਲਈ ਨੌਕਰੀ ਦੇ ਮੌਕੇ ਵਧਾਉਣਾ ਚਾਹੁੰਦੇ ਹਨ। ਅਮਰੀਕਾ ਦੀ 35 ਕਰੋੜ ਆਬਾਦੀ ਵਿੱਚੋਂ 20 ਕਰੋੜ ਗੋਰੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਟਰੰਪ ਦਾ ਮੁੱਖ ਵੋਟ ਬੈਂਕ ਮੰਨਿਆ ਜਾਂਦਾ ਹੈ। ਉਹ DEI ਪ੍ਰੋਗਰਾਮਾਂ ਦਾ ਵਿਰੋਧ ਕਰਦੇ ਹਨ। 12 ਕਰੋੜ ਗੋਰੇ ਲੋਕ ਸਰਕਾਰੀ ਤੇ ਨਿੱਜੀ ਖੇਤਰਾਂ ਵਿੱਚ ਕੰਮ ਕਰਦੇ ਹਨ। ਟਰੰਪ ਦਾ ਕਹਿਣਾ ਹੈ ਕਿ ਉਹ DEI ਨੂੰ ਖਤਮ ਕਰਨਗੇ ਤੇ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਦੇਣਗੇ।
ਰਾਇਟਰਜ਼ ਦੇ ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਔਰਤਾਂ, ਕਾਲੇ, ਘੱਟ ਗਿਣਤੀ, LGBTQ+ ਤੇ ਹੋਰ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਲਈ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਟਰੰਪ ਦਾ ਇਹ ਫੈਸਲਾ ਇਨ੍ਹਾਂ ਭਾਈਚਾਰਿਆਂ ਵਿਰੁੱਧ ਪੱਖਪਾਤ ਤੇ ਵਿਤਕਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ। ਅਮਰੀਕਾ ਵਿੱਚ ਨਿੱਜੀ ਖੇਤਰ ਨੂੰ ਵੀ DEI ਪ੍ਰੋਗਰਾਮ ਤਹਿਤ ਨੌਕਰੀਆਂ ਦੇਣੀਆਂ ਪੈਂਦੀਆਂ ਹਨ। ਟਰੰਪ ਦੇ ਹੁਕਮ ਤੋਂ ਬਾਅਦ ਮੇਟਾ, ਬੋਇੰਗ, ਐਮਾਜ਼ਾਨ, ਵਾਲਮਾਰਟ, ਟਾਰਗੇਟ, ਫੋਰਡ, ਮੋਲਸਨ, ਹਾਰਲੇ ਡੇਵਿਡਸਨ ਤੇ ਮੈਕਡੋਨਲਡਜ਼ ਨੇ DEI ਨੂੰ ਰੋਕਣ ਦਾ ਐਲਾਨ ਕੀਤਾ ਹੈ।
ਟਰੰਪ ਨਿੱਜੀ ਖੇਤਰ 'ਤੇ ਵੀ ਦਬਾਅ ਪਾ ਰਹੇ ਹਨ ਕਿ ਉਹ ਲੋਕਾਂ ਦੇ ਵੱਖ-ਵੱਖ ਸਮੂਹਾਂ ਦੇ ਸ਼ਾਮਲ ਹੋਣ ਦੀ ਸਮੀਖਿਆ ਕਰੇ। ਇਸ ਦੇ ਨਾਲ ਹੀ ਕਿਰਤ ਵਿਭਾਗ ਅਨੁਸਾਰ ਟਰੰਪ ਨੇ 1965 ਵਿੱਚ ਰਾਸ਼ਟਰਪਤੀ ਲਿੰਡਨ ਜੌਹਨਸਨ ਦੁਆਰਾ ਜਾਰੀ ਕੀਤੇ ਗਏ ਉਸ ਆਦੇਸ਼ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸੰਘੀ ਇਕਰਾਰਨਾਮਿਆਂ ਵਿੱਚ ਨਸਲ, ਰੰਗ, ਧਰਮ, ਲਿੰਗ ਤੇ ਕੌਮੀਅਤ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
