ਪੜਚੋਲ ਕਰੋ
7th Pay Commission: ਸਸਤਾ ਲੋਨ ਲੈ ਕੇ ਕੇਂਦਰੀ ਕਰਮਚਾਰੀ ਬਣਾ ਸਕਦੇ ਹਨ ਆਪਣਾ ਘਰ, ਜਾਣੋ ਵੇਰਵੇ

Home Loan
1/5

7th Pay Commission Latest News: ਕੇਂਦਰੀ ਕਰਮਚਾਰੀ ਹੋਮ ਲੋਨ ਲੈ ਕੇ ਘਰ ਖਰੀਦਣਾ ਚਾਹੁੰਦੇ ਹਨ ਤਾਂ ਕੇਂਦਰ ਸਰਕਾਰ ਉਨ੍ਹਾਂ ਨੂੰ ਸਸਤੇ ਹੋਮ ਲੋਨ ਦੇ ਰਹੀ ਹੈ। ਜਿਸ ਨਾਲ ਉਹ ਸਸਤੇ ਕਰਜ਼ੇ ਦਾ ਫਾਇਦਾ ਉਠਾ ਕੇ ਆਪਣਾ ਘਰ ਬਣਾ ਸਕਦੇ ਹਨ। ਸਰਕਾਰ ਨੇ ਵਿੱਤੀ ਸਾਲ 2022-23 ਲਈ ਹਾਊਸਿੰਗ ਬਿਲਡਿੰਗ ਐਡਵਾਂਸ 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।
2/5

ਸ਼ਹਿਰੀ ਵਿਕਾਸ ਮੰਤਰਾਲੇ ਨੇ ਮੌਜੂਦਾ ਵਿੱਤੀ ਸਾਲ ਲਈ ਹਾਊਸਿੰਗ ਬਿਲਡਿੰਗ ਐਡਵਾਂਸ (HBA) 'ਤੇ ਵਿਆਜ ਦਰ ਨੂੰ ਘਟਾ ਕੇ 7.1 ਫੀਸਦੀ ਕਰ ਦਿੱਤਾ ਹੈ। ਕੇਂਦਰ ਸਰਕਾਰ 10-ਸਾਲ ਦੇ ਸਰਕਾਰੀ ਬਾਂਡਾਂ ਦੀ ਉਪਜ (ਵਾਪਸੀ) ਦੇ ਆਧਾਰ 'ਤੇ ਹਾਊਸਿੰਗ ਬਿਲਡਿੰਗ ਐਡਵਾਂਸ 'ਤੇ ਵਿਆਜ ਦਰ ਤੈਅ ਕਰਦੀ ਹੈ।
3/5

ਇੱਕ ਪਾਸੇ ਬੈਂਕ ਹੋਮ ਲੋਨ 'ਤੇ ਵਿਆਜ ਵਧਾ ਕੇ ਆਮ ਲੋਕਾਂ ਦੀ EMI ਮਹਿੰਗੀ ਕਰ ਰਹੇ ਹਨ। ਅਜਿਹੇ 'ਚ ਸਰਕਾਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸਸਤੇ ਹੋਮ ਲੋਨ ਦਾ ਫਾਇਦਾ ਦੇ ਰਹੀ ਹੈ। ਜਿਸ ਨਾਲ ਉਹ ਸਸਤੇ ਕਰਜ਼ੇ ਦਾ ਫਾਇਦਾ ਉਠਾ ਕੇ ਆਪਣਾ ਘਰ ਬਣਾ ਸਕਦੇ ਹਨ।
4/5

ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਅਤੇ ਹਾਊਸਿੰਗ ਬਿਲਡਿੰਗ ਐਡਵਾਂਸ 2017 ਨਿਯਮਾਂ ਦੇ ਅਨੁਸਾਰ, ਕੇਂਦਰੀ ਕਰਮਚਾਰੀ 34 ਮਹੀਨਿਆਂ ਦੀ ਮੂਲ ਤਨਖ਼ਾਹ ਦੇ ਬਰਾਬਰ ਜਾਂ ਵੱਧ ਤੋਂ ਵੱਧ 25 ਰੁਪਏ ਲੱਖ ਰੁਪਏ ਦੋੱਵਾਂ ਵਿੱਚ ਜੋ ਵੀ ਘੱਟ ਹੋਵੇ, ਨਵਾਂ ਮਕਾਨ ਬਣਾਉਣ ਜਾਂ ਖਰੀਦਣ ਲਈ ਉਹ ਐਡਵਾਂਸ ਦੇ ਤੌਰ 'ਤੇ ਲੈ ਸਕਦੇ ਹਨ। ਹਾਊਸਿੰਗ ਬਿਲਡਿੰਗ ਐਡਵਾਂਸ ਸਧਾਰਨ ਵਿਆਜ ਦੀ ਦਰ 'ਤੇ ਉਪਲਬਧ ਹੈ। ਹਾਊਸਿੰਗ ਬਿਲਡਿੰਗ ਐਡਵਾਂਸ ਨਿਯਮ ਦੇ ਅਨੁਸਾਰ, ਕਰਜ਼ੇ ਦੀ ਮੂਲ ਰਕਮ ਪਹਿਲੇ 15 ਸਾਲਾਂ ਵਿੱਚ 180 EMIs ਵਿੱਚ ਅਦਾ ਕਰਨੀ ਪੈਂਦੀ ਹੈ, ਫਿਰ ਕਰਜ਼ੇ 'ਤੇ ਵਿਆਜ ਪੰਜ ਸਾਲਾਂ ਵਿੱਚ 60 EMIs ਦੇ ਭੁਗਤਾਨ ਵਿੱਚ ਅਦਾ ਕਰਨਾ ਹੁੰਦਾ ਹੈ।
5/5

ਕੋਈ ਵੀ ਸਥਾਈ ਕਰਮਚਾਰੀ, ਅਸਥਾਈ ਕਰਮਚਾਰੀ ਜੋ ਅਜੇ ਵੀ ਪੰਜ ਸਾਲਾਂ ਤੋਂ ਲਗਾਤਾਰ ਸੇਵਾ ਵਿੱਚ ਹੈ, ਮਕਾਨ ਬਣਾਉਣ ਲਈ ਹਾਊਸਿੰਗ ਬਿਲਡਿੰਗ ਐਡਵਾਂਸ ਲੈ ਸਕਦਾ ਹੈ। ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਲਈ ਹਾਊਸਿੰਗ ਬਿਲਡਿੰਗ ਐਡਵਾਂਸ ਵੀ ਲਈ ਜਾ ਸਕਦੀ ਹੈ।
Published at : 15 Jul 2022 11:22 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
