ਪੜਚੋਲ ਕਰੋ
Anushka Sharma: ਰੈਟਰੋ ਲੁੱਕ ਨੂੰ ਮਿਲ ਰਹੇ ਪਿਆਰ ਤੋਂ ਪ੍ਰਭਾਵਿਤ ਹੋਈ ਅਨੁਸ਼ਕਾ ਸ਼ਰਮਾ, B&W ਫੋਟੋਆਂ ਸਾਂਝੀਆਂ ਕਰ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
Pics: ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਰਿਲੀਜ਼ ਹੋਈ ਨੈੱਟਫਲਿਕਸ ਓਰੀਜਨਲ ਫਿਲਮ ਕਲਾ 'ਚ ਇੱਕ ਕੈਮਿਓ ਕੀਤਾ ਸੀ। ਇਸ 'ਚ ਉਸ ਦਾ ਰੈਟਰੋ ਲੁੱਕ ਦੇਖਣ ਨੂੰ ਮਿਲਿਆ। ਇਸ ਲੁੱਕ 'ਚ ਉਸ ਦੀ ਖੂਬਸੂਰਤੀ ਦੀ ਤੁਲਨਾ ਨਰਗਿਸ ਨਾਲ ਕੀਤੀ ਜਾ ਰਹੀ ਹੈ।
Anushka Sharma
1/7

ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਪ੍ਰੋਡਕਸ਼ਨ ਹਾਊਸ 'ਕਲੀਨ ਸਲੇਟ ਫਿਲਮਸ' ਤੋਂ ਖੁਦ ਨੂੰ ਵੱਖ ਕਰ ਲਿਆ ਹੈ ਅਤੇ ਇਸ ਦੀ ਜ਼ਿੰਮੇਵਾਰੀ ਆਪਣੇ ਭਰਾ ਕਰਨੇਸ਼ ਸ਼ਰਮਾ ਨੂੰ ਸੌਂਪ ਦਿੱਤੀ ਹੈ। ਇਸ ਪ੍ਰੋਡਕਸ਼ਨ ਹਾਊਸ ਦੇ ਤਹਿਤ ਹਾਲ ਹੀ 'ਚ ਨੈੱਟਫਲਿਕਸ 'ਤੇ ਫਿਲਮ 'ਕਲਾ' ਰਿਲੀਜ਼ ਹੋਈ ਸੀ, ਜਿਸ 'ਚ ਅਨੁਸ਼ਕਾ ਨੇ ਕੈਮਿਓ ਕੀਤਾ ਸੀ। ਇਸ 'ਚ ਉਹ ਰੈਟਰੋ ਲੁੱਕ 'ਚ ਨਜ਼ਰ ਆਈ। ਸੋਸ਼ਲ ਮੀਡੀਆ 'ਤੇ ਉਸ ਦੇ ਲੁੱਕ ਦੀ ਕਾਫੀ ਤਾਰੀਫ ਹੋ ਰਹੀ ਹੈ।
2/7

ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੇ ਵਿੰਟੇਜ ਲੁੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
Published at : 06 Dec 2022 02:35 PM (IST)
ਹੋਰ ਵੇਖੋ





















