ਪੜਚੋਲ ਕਰੋ
ਸਿਰਫ 20 ਦਿਨ ਫ੍ਰੀ 'ਚ ਅਪਡੇਟ ਹੋਣਗੀਆਂ Aadhar Card ਦੀਆਂ ਡਿਟੇਲਸ, ਫਿਰ ਲੱਗਣਗੇ ਇੰਨੇ ਰੁਪਏ
Aadhaar Card Update: ਜੇਕਰ ਤੁਸੀਂ ਆਧਾਰ ਕਾਰਡ ਨੂੰ ਮੁਫਤ 'ਚ ਅਪਡੇਟ ਕਰਵਾਉਣਾ ਚਾਹੁੰਦੇ ਹੋ। ਇਸ ਕਰਕੇ ਆਹ ਮੌਕਾ ਨਾ ਗੁਆਓ। ਤੁਹਾਡੇ ਕੋਲ ਸਿਰਫ 20 ਦਿਨ ਦਾ ਸਮਾਂ ਹੈ। ਇਸ ਤੋਂ ਬਾਅਦ ਤੁਹਾਨੂੰ ਇੰਨੀ ਰਕਮ ਅਦਾ ਕਰਨੀ ਪਵੇਗੀ।
Aadhar Card
1/5

ਭਾਰਤ ਵਿੱਚ ਰਹਿਣ ਲਈ ਲੋਕਾਂ ਨੂੰ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਦਸਤਾਵੇਜ਼ਾਂ ਦੀ ਵੱਖ-ਵੱਖ ਉਦੇਸ਼ਾਂ ਲਈ ਸਮੇਂ-ਸਮੇਂ 'ਤੇ ਲੋੜ ਪੈਂਦੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਆਈਡੀ ਕਾਰਡ ਅਤੇ ਆਧਾਰ ਕਾਰਡ ਵਰਗੇ ਦਸਤਾਵੇਜ਼ ਸ਼ਾਮਲ ਹਨ।
2/5

ਜਿਨ੍ਹਾਂ ਵਿੱਚੋਂ ਆਧਾਰ ਕਾਰਡ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਦਸਤਾਵੇਜ਼ ਹੈ। ਭਾਰਤ ਦੀ ਲਗਭਗ 90 ਫੀਸਦੀ ਆਬਾਦੀ ਕੋਲ ਆਧਾਰ ਕਾਰਡ ਹੈ।
3/5

ਲੋਕਾਂ ਨੂੰ ਸਕੂਲ-ਕਾਲਜ ਵਿੱਚ ਦਾਖ਼ਲਾ ਲੈਣ ਤੋਂ ਲੈ ਕੇ ਪੈਨ ਕਾਰਡ ਬਣਾਉਣ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੱਕ ਹਰ ਕੰਮ ਲਈ ਆਧਾਰ ਕਾਰਡ ਦੀ ਲੋੜ ਹੁੰਦੀ ਹੈ।
4/5

ਆਧਾਰ ਕਾਰਡ 'ਚ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਠੀਕ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸਦੇ ਲਈ ਤੁਹਾਨੂੰ ਇੱਕ ਫੀਸ ਅਦਾ ਕਰਨੀ ਪੈਂਦੀ ਹੈ।
5/5

ਪਰ ਫਿਲਹਾਲ ਤੁਸੀਂ ਅਗਲੇ 20 ਦਿਨਾਂ ਤੱਕ ਆਪਣਾ ਆਧਾਰ ਕਾਰਡ ਮੁਫਤ ਵਿੱਚ ਅਪਡੇਟ ਕਰਵਾ ਸਕਦੇ ਹੋ। UIDAI 14 ਸਤੰਬਰ ਤੱਕ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦਾ ਮੌਕਾ ਦੇ ਰਿਹਾ ਹੈ। ਮੁਫਤ ਵਿੱਚ ਆਧਾਰ ਕਾਰਡ ਅਪਡੇਟ ਲਈ ਪਹਿਲਾਂ ਤਰੀਕ 14 ਜੂਨ ਸੀ, ਜਿਸ ਨੂੰ ਬਦਲ ਕੇ 14 ਸਤੰਬਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੁਹਾਨੂੰ ਹਰ ਅਪਡੇਟ ਲਈ ₹50 ਦਾ ਭੁਗਤਾਨ ਕਰਨਾ ਹੋਵੇਗਾ।
Published at : 25 Aug 2024 11:55 AM (IST)
ਹੋਰ ਵੇਖੋ





















