ਪੜਚੋਲ ਕਰੋ
Eye Care : ਅੱਖਾਂ ਦੀ ਜਲਨ ਤੇ ਖੁਜਲੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
ਦੀਵਾਲੀ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਹਰ ਸਾਲ ਸਰਦੀਆਂ ਦੀ ਸ਼ੁਰੂਆਤ 'ਚ ਹੀ ਲੋਕ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋਣ ਲੱਗਦੇ ਹਨ। ਵਧਦੇ ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ

Eye care
1/9

ਦੀਵਾਲੀ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਹਰ ਸਾਲ ਸਰਦੀਆਂ ਦੀ ਸ਼ੁਰੂਆਤ 'ਚ ਹੀ ਲੋਕ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹੋਣ ਲੱਗਦੇ ਹਨ।
2/9

ਵਧਦੇ ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਨ, ਅੱਖਾਂ ਦਾ ਲਾਲ ਹੋਣਾ ਅਤੇ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ।
3/9

ਅਜਿਹੇ 'ਚ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ। ਜੇਕਰ ਅੱਖਾਂ 'ਚ ਜਲਨ ਜਾਂ ਖਾਰਸ਼ ਹੈ ਤਾਂ ਤੁਸੀਂ ਅਪਣਾ ਸਕਦੇ ਹੋ ਇਹ ਘਰੇਲੂ ਅਤੇ ਪ੍ਰਭਾਵਸ਼ਾਲੀ ਉਪਾਅ।
4/9

ਅੱਖਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੌਂਫ ਦਾ ਪਾਣੀ ਵੀ ਵਧੀਆ ਵਿਕਲਪ ਹੈ। ਇਹ ਖੁਸ਼ਕੀ, ਜਲਣ ਅਤੇ ਖੁਜਲੀ ਨੂੰ ਸ਼ਾਂਤ ਕਰਦਾ ਹੈ। 1 ਚਮਚ ਸੌਂਫ ਦੇ ਬੀਜਾਂ ਨੂੰ 1 ਕੱਪ ਪਾਣੀ 'ਚ ਉਬਾਲੋ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇੱਕ ਕਪਾਹ ਦੇ ਪੈਡ ਨੂੰ ਪਾਣੀ ਵਿੱਚ ਭਿਓ ਕੇ ਪਲਕਾਂ 'ਤੇ ਰੱਖੋ।
5/9

ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਣ ਅਤੇ ਖੁਸ਼ਕੀ ਦੀ ਸਮੱਸਿਆ ਵਧ ਜਾਂਦੀ ਹੈ। ਇਸ ਦੇ ਲਈ ਗੁਲਾਬ ਜਲ ਦੀ ਵਰਤੋਂ ਕਰੋ। ਕਾਟਨ 'ਚ ਗੁਲਾਬ ਜਲ ਲੈ ਕੇ ਅੱਖਾਂ 'ਤੇ ਰੋਜ਼ਾਨਾ ਆਈ ਪੈਕ ਦੀ ਤਰ੍ਹਾਂ ਲਗਾਓ। ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ।
6/9

ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਕਿਸੇ ਵੀ ਇਨਫੈਕਸ਼ਨ ਤੋਂ ਬਚਾਉਣ ਲਈ ਅੱਖਾਂ 'ਤੇ ਠੰਢਾ ਪਾਣੀ ਛਿੜਕਦੇ ਰਹੋ। ਠੰਢੇ ਪਾਣੀ ਨਾਲ ਅੱਖਾਂ ਨੂੰ ਧੋਣ ਨਾਲ ਜਲਨ ਅਤੇ ਖਾਰਸ਼ ਵਿਚ ਤੁਰੰਤ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਠੰਢੇ ਪਾਣੀ 'ਚ ਭਿੱਜਿਆ ਕੱਪੜਾ ਵੀ ਅੱਖਾਂ 'ਤੇ ਰੱਖ ਸਕਦੇ ਹੋ।
7/9

ਜੇਕਰ ਅੱਖਾਂ 'ਚ ਜਲਨ ਜਾਂ ਲਾਲੀ ਹੈ ਤਾਂ ਇਸ ਦੇ ਲਈ ਵੀ ਐਲੋਵੇਰਾ ਜੈੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। 3-4 ਚੱਮਚ ਐਲੋਵੇਰਾ ਜੈੱਲ 'ਚ ਅੱਧਾ ਕੱਪ ਪਾਣੀ ਅਤੇ ਬਰਫ਼ ਮਿਲਾਓ। ਇਸ ਵਿਚ ਰੂੰ ਨੂੰ ਭਿਓ ਕੇ ਪਲਕਾਂ 'ਤੇ ਲਗਾਓ। ਅਜਿਹਾ ਦਿਨ ਵਿੱਚ ਦੋ ਵਾਰ ਕਰੋ।
8/9

ਅੱਖਾਂ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਣ ਲਈ ਵੀ ਧਨੀਏ ਦਾ ਪਾਣੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਅੱਖਾਂ ਦੀ ਖੁਜਲੀ ਅਤੇ ਖੁਸ਼ਕੀ ਨੂੰ ਘੱਟ ਕਰਦੇ ਹਨ।
9/9

ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੇ ਫੇਸ ਨੂੰ ਕਵਰ ਕਰੋ ਤੇ ਅੱਖਾਂ ਤੇ ਸਨ ਗਲਾਸਿਸ ਲਗਾਓ, ਤਾਂ ਕਿ ਤੁਹਾਡੀਆਂ ਅੱਖਾਂ ਪ੍ਰਦੂਸ਼ਣ 'ਚ ਵੀ ਸੁਰੱਖਿਅਤ ਰਹਿਣ।
Published at : 14 Oct 2022 05:47 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
