ਪੜਚੋਲ ਕਰੋ
ਸਾਵਧਾਨ! ਅਚਾਨਕ ਚਿਹਰੇ 'ਤੇ ਵੱਧ ਰਹੇ ਕਾਲੇ ਧੱਬੇ ਤਾਂ ਹੋ ਜਾਓ ਸਾਵਧਾਨ, ਕਿਤੇ ਇਸ ਬਿਮਾਰੀ ਦੇ ਤਾਂ ਨਹੀਂ ਹੋ ਗਏ ਸ਼ਿਕਾਰ
ਸਾਡੇ ਚਿਹਰੇ 'ਤੇ ਕਈ ਵਾਰੀ ਦਾਗ-ਧੱਬੇ ਆ ਜਾਂਦੇ ਹਨ। ਜ਼ਿਆਦਾਤਰ ਇਹ ਆਮ ਹੁੰਦੇ ਹਨ ਅਤੇ ਸਮੇਂ ਨਾਲ ਠੀਕ ਹੋ ਜਾਂਦੇ ਹਨ, ਪਰ ਕੁਝ ਲੰਬੇ ਸਮੇਂ ਲਈ ਰਹਿ ਜਾਂਦੇ ਹਨ। ਮਾਹਿਰਾਂ ਦੇ ਮੁਤਾਬਕ, ਜੇ ਚਿਹਰੇ 'ਤੇ ਅਚਾਨਕ ਕਾਲੇ ਧੱਬੇ ਤੇਜ਼ੀ ਨਾਲ ਆਣ ਲੱਗਣ...
( Image Source : Freepik )
1/5

ਸਾਡੇ ਚਿਹਰੇ 'ਤੇ ਕਈ ਵਾਰੀ ਦਾਗ-ਧੱਬੇ ਆ ਜਾਂਦੇ ਹਨ। ਜ਼ਿਆਦਾਤਰ ਇਹ ਆਮ ਹੁੰਦੇ ਹਨ ਅਤੇ ਸਮੇਂ ਨਾਲ ਠੀਕ ਹੋ ਜਾਂਦੇ ਹਨ, ਪਰ ਕੁਝ ਲੰਬੇ ਸਮੇਂ ਲਈ ਰਹਿ ਜਾਂਦੇ ਹਨ। ਮਾਹਿਰਾਂ ਦੇ ਮੁਤਾਬਕ, ਜੇ ਚਿਹਰੇ 'ਤੇ ਅਚਾਨਕ ਕਾਲੇ ਧੱਬੇ ਤੇਜ਼ੀ ਨਾਲ ਆਣ ਲੱਗਣ, ਤਾਂ ਇਹ ਹਾਇਪਰਪਿਗਮੈਂਟੇਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ।
2/5

ਹਾਇਪਰਪਿਗਮੈਂਟੇਸ਼ਨ ਵਿੱਚ ਚਿਹਰੇ ਦੇ ਕੁਝ ਹਿੱਸੇ ਹੋਰ ਚਮੜੀ ਨਾਲੋਂ ਗੂੜ੍ਹੇ ਹੋ ਜਾਂਦੇ ਹਨ। ਇਸਦਾ ਮੁੱਖ ਕਾਰਨ ਮੇਲਾਨਿਨ ਦਾ ਵੱਧ ਬਣਨਾ ਹੈ, ਜੋ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ। ਇਹ ਧੱਬੇ ਹਲਕੇ ਭੂਰੇ ਤੋਂ ਕਾਲੇ ਰੰਗ ਦੇ ਹੋ ਸਕਦੇ ਹਨ ਅਤੇ ਆਕਾਰ ਵਿੱਚ ਵੀ ਵੱਖਰੇ ਹੋ ਸਕਦੇ ਹਨ।
3/5

ਸੂਰਜ ਦੀ ਰੋਸ਼ਨੀ- ਚਮੜੀ 'ਤੇ ਸਭ ਤੋਂ ਵੱਡਾ ਪ੍ਰਭਾਵ ਪਾਉਂਦਾ ਹੈ। UV ਕਿਰਨਾਂ ਨਾਲ ਮੇਲਾਨਿਨ ਦਾ ਉਤਪਾਦਨ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਗਰਭ ਅਵਸਥਾ ਜਾਂ ਹੋਰ ਹਾਰਮੋਨਲ ਤਬਦੀਲੀਆਂ ਨਾਲ ਚਮੜੀ 'ਤੇ ਧੱਬੇ ਉੱਭਰ ਸਕਦੇ ਹਨ।
4/5

ਦਵਾਈਆਂ ਦੇ ਸਾਈਡ ਇਫੈਕਟ – ਕੁਝ ਦਵਾਈਆਂ (ਜਿਵੇਂ ਐਂਟੀਬਾਇਓਟਿਕ ਜਾਂ ਹਾਰਮੋਨਲ ਗੋਲੀਆਂ) ਨਾਲ ਵੀ ਸਕਿਨ 'ਤੇ ਡਾਰਕ ਸਪਾਟ ਆ ਸਕਦੇ ਹਨ। ਹੋਰ ਕਾਰਣ – ਜਲਣ, ਜਾਨਵਰ ਦੇ ਕੱਟਣ ਜਾਂ ਕਿਸੇ ਕ੍ਰੀਮ/ਸਕਿਨ ਪ੍ਰੋਡਕਟ ਦੇ ਰਿਐਕਸ਼ਨ ਨਾਲ ਵੀ ਚਮੜੀ 'ਤੇ ਧੱਬੇ ਪੈ ਸਕਦੇ ਹਨ। ਇਹ ਧੱਬੇ ਅਕਸਰ ਚਿਹਰੇ, ਬਾਂਹਾਂ ਅਤੇ ਉਨ੍ਹਾਂ ਹਿੱਸਿਆਂ 'ਤੇ ਦਿਖਦੇ ਹਨ ਜਿੱਥੇ ਸੂਰਜ ਦੀ ਰੋਸ਼ਨੀ ਵੱਧ ਪੈਂਦੀ ਹੈ।
5/5

ਹਲਕੇ ਕਾਲੇ ਧੱਬਿਆਂ ਨੂੰ ਘੱਟਣ ਵਿੱਚ 6–12 ਮਹੀਨੇ ਲੱਗ ਸਕਦੇ ਹਨ, ਜਦਕਿ ਗੂੜ੍ਹੇ ਧੱਬਿਆਂ ਨੂੰ ਮਿਟਣ ਵਿੱਚ ਸਾਲਾਂ ਲੱਗ ਸਕਦੇ ਹਨ। ਮਾਹਿਰਾਂ ਦੇ ਅਨੁਸਾਰ ਸਹੀ ਸਕਿਨ ਕੇਅਰ, ਸਨਸਕ੍ਰੀਨ ਵਰਤੋਂ ਅਤੇ ਤਣਾਅ ਘਟਾਉਣ ਨਾਲ ਇਹ ਧੱਬੇ ਕਾਫ਼ੀ ਹੱਦ ਤੱਕ ਘਟਾਏ ਜਾ ਸਕਦੇ ਹਨ।
Published at : 09 Oct 2025 03:10 PM (IST)
View More
Advertisement
Advertisement





















