ਪੜਚੋਲ ਕਰੋ
ਨਹੁੰਆਂ 'ਚ ਨਜ਼ਰ ਆ ਰਹੇ ਬਦਲਾਅ ਤਾਂ ਸਾਵਧਾਨ! ਗੰਭੀਰ ਬਿਮਾਰੀ ਵੱਲ ਇਸ਼ਾਰਾ, ਸਮੇਂ ਰਹਿੰਦੇ ਕਰਵਾਓ ਇਲਾਜ
ਸਰਦੀ ਦੇ ਮੌਸਮ ਵਿੱਚ ਕਈ ਲੋਕਾਂ ਦੇ ਨਹੁੰਆਂ ਦਾ ਰੰਗ ਨੀਲਾ ਹੋ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ, ਜੇ ਨਹੁੰਆਂ ਦਾ ਰੰਗ ਵਾਰ-ਵਾਰ ਬਦਲਦਾ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਨੀਲਾ ਜਾਂ ਜਾਮੁਨੀ ਰੰਗ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਸੰਕੇਤ ਹੋ
( Image Source : Freepik )
1/6

ਨਹੁੰ ਨੀਲੇ ਹੋਣ ਦੇ ਮੁੱਖ ਕਾਰਣਾਂ ਵਿੱਚ ਆਕਸੀਜਨ ਦੀ ਘਾਟ (Cyanosis) ਸ਼ਾਮਲ ਹੈ। ਜਦੋਂ ਲਾਲ ਖੂਨ ਦੇ ਸੈੱਲਾਂ ਵਿੱਚ ਆਕਸੀਜਨ ਘੱਟ ਹੁੰਦਾ ਹੈ, ਤਾਂ ਨਹੁੰ ਨੀਲੇ ਹੋ ਸਕਦੇ ਹਨ। ਇਸਦੇ ਲੱਛਣਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ ਅਤੇ ਸਾਹ ਫੁੱਲਣਾ ਸ਼ਾਮਲ ਹਨ। ਜੇ ਤੁਹਾਡੇ ਨਹੁੰ ਨੀਲੇ ਹੋਣ, ਤਾਂ ਡਾਕਟਰ ਨੂੰ ਤੁਰੰਤ ਮਿਲੋ।
2/6

ਨਹੁੰ ਨੀਲੇ ਹੋਣ ਦੇ ਹੋਰ ਕਾਰਣਾਂ ਵਿੱਚ ਨਿਊਮੋਨੀਆ ਅਤੇ ਖੂਨ ਦਾ ਸਹੀ ਪ੍ਰਵਾਹ ਨਾ ਹੋਣਾ (Raynaud's Phenomenon) ਸ਼ਾਮਲ ਹਨ। ਤੇਜ਼ ਬੁਖਾਰ ਦੇ ਨਾਲ ਨਹੁੰ ਨੀਲੇ ਹੋ ਜਾਣ 'ਤੇ ਨਿਊਮੋਨੀਆ ਦਾ ਸੰਕੇਤ ਹੋ ਸਕਦਾ ਹੈ, ਇਸ ਲਈ ਟੈਸਟ ਕਰਵਾਉਣਾ ਜਰੂਰੀ ਹੈ। ਜਦੋਂ ਹੱਥਾਂ ਅਤੇ ਪੈਰਾਂ ਦੀਆਂ ਖੂਨ ਦੀਆਂ ਨਾੜੀਆਂ ਸਖ਼ਤ ਹੋ ਜਾਣ, ਤਾਂ ਨਹੁੰ ਨੀਲੇ ਹੋ ਜਾਂਦੇ ਹਨ। ਇਸਦੇ ਲਈ ਸਰੀਰ ਨੂੰ ਗਰਮ ਰੱਖਣਾ ਚਾਹੀਦਾ ਹੈ ਤਾਂ ਕਿ ਖੂਨ ਸਹੀ ਤਰੀਕੇ ਨਾਲ ਪ੍ਰਵਾਹਿਤ ਹੋਵੇ।
Published at : 13 Oct 2025 02:19 PM (IST)
ਹੋਰ ਵੇਖੋ
Advertisement
Advertisement





















