ਪੜਚੋਲ ਕਰੋ
Benefits Warm Jaggery Water: ਖਾਲੀ ਪੇਟ ਕਰੋ ਗੁੜ ਦੇ ਕੋਸੇ ਪਾਣੀ ਦੀ ਵਰਤੋਂ, ਦੂਰ ਹੋਣਗੀਆਂ ਕਈ ਪਰੇਸ਼ਾਨੀਆਂ
ਗੁੜ 'ਚ ਮੌਜੂਦ ਕਈ ਪੋਸ਼ਕ ਤੱਤ ਸਾਡੇ ਲਈ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ 'ਚ ਕਾਰਗਰ ਹੁੰਦੇ ਹਨ। ਇਸ ਵਿਚ ਕੈਲਸ਼ੀਅਮ, ਜ਼ਿੰਕ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।

Benefits Warm Jaggery Water
1/6

ਗੁੜ ਖਾਣ ਦੇ ਨਾਲ-ਨਾਲ ਤੁਸੀਂ ਇਸ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਣ ਨਾਲ ਕਈ ਫਾਇਦੇ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਖਾਲੀ ਪੇਟ ਗੁੜ ਦਾ ਪਾਣੀ ਪੀਣ ਦੇ ਫਾਇਦੇ-
2/6

ਗੁੜ ਦਾ ਪਾਣੀ ਨਿਯਮਿਤ ਰੂਪ 'ਚ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਪੀਣ ਨਾਲ ਸਰੀਰ ਨੂੰ ਡੀਟੌਕਸ ਕਰਨ 'ਚ ਵੀ ਮਦਦ ਮਿਲਦੀ ਹੈ।
3/6

ਗੁੜ ਐਂਟੀਆਕਸੀਡੈਂਟਸ ਦਾ ਇਕ ਚੰਗਾ ਸਰੋਤ ਹੈ, ਜੋ ਇਮਿਊਨ ਸਿਸਟਮ ਮਜ਼ਬੂਤ ਕਰਨ ਵਿਚ ਮਦਦ ਕਰ ਸਕਦਾ ਹੈ। ਇਸ ਨੂੰ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ।
4/6

ਗੁੜ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਅਜਿਹੇ 'ਚ ਇਸ ਦਾ ਨਿਯਮਤ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ।
5/6

ਰੋਜ਼ਾਨਾ ਖਾਲੀ ਪੇਟ ਗੁੜ ਦਾ ਪਾਣੀ ਪੀਣ ਨਾਲ ਸਕਿਨ ਨੂੰ ਸਿਹਤਮੰਦ ਬਣਾਉਣ 'ਚ ਮਦਦ ਮਿਲਦੀ ਹੈ। ਦਰਅਸਲ, ਗੁੜ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸਕਿਨ ਨੂੰ ਸਿਹਤਮੰਦ ਤੇ ਚਮਕਦਾਰ ਰੱਖਣ ਵਿਚ ਮਦਦ ਕਰਦੇ ਹਨ।
6/6

ਜੇਕਰ ਤੁਸੀਂ ਰੋਜ਼ਾਨਾ ਗੁੜ ਦਾ ਪਾਣੀ ਪੀਂਦੇ ਹੋ ਤਾਂ ਇਹ ਸਰੀਰ ਦੇ ਐਨਰਜੀ ਲੈਵਲ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਹ ਤੁਹਾਨੂੰ ਵਧੇਰੇ ਚੁਸਤ ਤੇ ਤਾਜ਼ਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।
Published at : 23 Sep 2023 10:19 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪਟਿਆਲਾ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
