ਪੜਚੋਲ ਕਰੋ
ਸਿਰਫ 10 ਮਿੰਟ ਭੱਜਣ ਨਾਲ ਬਦਲ ਸਕਦੀ ਤੁਹਾਡੀ ਜ਼ਿੰਦਗੀ, ਆਹ ਖਤਰਨਾਕ ਬਿਮਾਰੀਆਂ ਨਹੀਂ ਆਉਣਗੀਆਂ ਨੇੜੇ
ਜਿਨ੍ਹਾਂ ਲੋਕਾਂ ਕੋਲ ਫਿਟਨੈੱਸ ਲਈ ਸਮਾਂ ਨਹੀਂ ਹੈ। ਉਹ ਸਿਰਫ਼ 10 ਮਿੰਟ ਦੌੜ ਕੇ ਕਈ ਲਾਭ ਪ੍ਰਾਪਤ ਕਰ ਸਕਦੇ ਹਨ। ਜੀ ਹਾਂ, ਰੋਜ਼ਾਨਾ 10-15 ਮਿੰਟ ਦੌੜਨਾ ਸਰੀਰ ਤੋਂ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ।
Running
1/6

ਭਾਰ ਘਟਾਉਣ ਵਿੱਚ ਤੁਹਾਡੀ ਖੁਰਾਕ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਇਲਾਵਾ ਜੋ ਸਰੀਰਕ ਗਤੀਵਿਧੀ ਤੁਸੀਂ ਦਿਨ ਭਰ ਕਰਦੇ ਹੋ, ਉਹ ਵੀ ਮਾਇਨੇ ਰੱਖਦੀ ਹੈ। ਸਿਹਤਮੰਦ ਰਹਿਣ ਅਤੇ ਮੋਟਾਪਾ ਘਟਾਉਣ ਲਈ ਰੋਜ਼ਾਨਾ 45 ਮਿੰਟ ਸੈਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜਿਨ੍ਹਾਂ ਕੋਲ ਸਮੇਂ ਦੀ ਕਮੀ ਹੈ। ਉਨ੍ਹਾਂ ਨੂੰ 10 ਮਿੰਟ ਰਨਿੰਗ ਕਰਨ ਦਾ ਵੀ ਫਾਇਦਾ ਹੋ ਸਕਦਾ ਹੈ। ਰੋਜ਼ਾਨਾ 10 ਮਿੰਟ ਦੌੜਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਅਤੇ ਭਾਰ ਵੀ ਤੇਜ਼ੀ ਨਾਲ ਘੱਟ ਹੁੰਦਾ ਹੈ। ਜਾਣੋ ਰੋਜ਼ਾਨਾ ਦੌੜਨ ਦੇ ਫਾਇਦੇ। ਦਿਲ ਤੰਦਰੁਸਤ ਰਹਿੰਦਾ: ਰੋਜ਼ਾਨਾ ਸਿਰਫ਼ 10 ਮਿੰਟ ਦੌੜਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਦਿਲ ਦੀ ਕਾਰਜ ਪ੍ਰਣਾਲੀ 'ਚ ਸੁਧਾਰ ਹੁੰਦਾ ਹੈ। ਮਾਸਪੇਸ਼ੀਆਂ ਤੇਜ਼ੀ ਨਾਲ ਖੂਨ ਪੰਪ ਕਰਦੀਆਂ ਹਨ। ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਲਈ, ਤੁਹਾਨੂੰ ਹਰ ਰੋਜ਼ ਕੁਝ ਮਿੰਟਾਂ ਲਈ ਦੌੜਨਾ ਚਾਹੀਦਾ ਹੈ।
2/6

ਭਾਰ ਘਟਾਉਣਾ: ਮੋਟਾਪਾ ਘਟਾਉਣ ਲਈ ਸੈਰ ਕਰਨ ਨਾਲੋਂ ਦੌੜਨਾ ਵਧੇਰੇ ਪ੍ਰਭਾਵਸ਼ਾਲੀ ਹੈ। ਰੋਜ਼ਾਨਾ ਕੁਝ ਮਿੰਟ ਦੌੜਨ ਨਾਲ ਫੈਟ ਜਲਦੀ ਬਰਨ ਹੁੰਦਾ ਹੈ ਅਤੇ ਭਾਰ ਘੱਟ ਹੁੰਦਾ ਹੈ। ਦੌੜ ਕੇ ਢਿੱਡ ਦੀ ਚਰਬੀ ਘਟਾਈ ਜਾ ਸਕਦੀ ਹੈ। ਦੌੜਦੇ ਸਮੇਂ ਤੁਸੀਂ ਜ਼ਿਆਦਾ ਕੈਲੋਰੀ ਬਰਨ ਕਰਦੇ ਹੋ। ਜੋ ਭਾਰ ਘਟਾਉਣ ਲਈ ਜ਼ਰੂਰੀ ਹੈ।
3/6

ਹੈਪੀ ਹਾਰਮੋਨਸ ਵਧਦੇ: ਜਦੋਂ ਤੁਸੀਂ ਦੌੜਦੇ ਹੋ ਤਾਂ ਸਰੀਰ ਵਿੱਚ ਹੈਪੀ ਹਾਰਮੋਨਸ ਵਧਦੇ ਹਨ। ਦੌੜਨਾ HGH ਹਾਰਮੋਨ ਪੈਦਾ ਕਰਦਾ ਹੈ। ਜਿਸ ਨਾਲ ਸਰੀਰ ਖੁਸ਼ਹਾਲ ਅਤੇ ਸਿਹਤਮੰਦ ਰਹਿੰਦਾ ਹੈ। ਰੋਜ਼ਾਨਾ ਦੌੜਨ ਨਾਲ ਵੀ ਬੁਢਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ।
4/6

ਨੀਂਦ 'ਚ ਸੁਧਾਰ ਕਰਦਾ: ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਦੌੜਨ ਦਾ ਫਾਇਦਾ ਹੋਵੇਗਾ। ਦੌੜਨਾ ਤੁਹਾਡੀ ਨੀਂਦ, ਨੀਂਦ ਦੇ ਪੈਟਰਨ ਅਤੇ ਨੀਂਦ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰੇਗਾ। ਸਿਰਫ਼ 10 ਮਿੰਟ ਦੀ ਦੌੜ ਜਾਂ ਕਾਰਡੀਓ ਕਸਰਤ ਰਾਤ ਨੂੰ ਡੂੰਘੀ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੀ ਹੈ।
5/6

ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ : ਦੌੜਨ ਨਾਲ ਨਾ ਸਿਰਫ਼ ਦਿਲ ਨਾਲ ਸਬੰਧਤ ਲਾਭ ਮਿਲਦਾ ਹੈ ਬਲਕਿ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ। ਨਿਯਮਤ ਦੌੜਨ ਨਾਲ ਲੱਤਾਂ ਅਤੇ ਕੋਰ ਮਾਸਪੇਸ਼ੀਆਂ ਦੀ ਤਾਕਤ ਵਧਦੀ ਹੈ। ਦੌੜਨਾ ਵਿਕਾਸ ਹਾਰਮੋਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਜੋ ਮਾਸਪੇਸ਼ੀਆਂ ਦੇ ਟਿਸ਼ੂ ਨੂੰ ਚੰਗਾ ਅਤੇ ਮੁਰੰਮਤ ਕਰਦਾ ਹੈ। ਦੌੜਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
6/6

ਦੌੜਨਾ ਤਣਾਅ, ਚਿੰਤਾ ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਨੂੰ ਸੁਧਾਰਦਾ ਹੈ। ਦੌੜਨ ਨਾਲ ਦਿਮਾਗ 'ਚ ਐਂਡੋਰਫਿਨ ਨਾਂ ਦਾ ਹਾਰਮੋਨ ਨਿਕਲਦਾ ਹੈ, ਜਿਸ ਨਾਲ ਮੂਡ ਚੰਗਾ ਰਹਿੰਦਾ ਹੈ।
Published at : 29 Oct 2024 06:34 AM (IST)
ਹੋਰ ਵੇਖੋ





















