ਪੜਚੋਲ ਕਰੋ
Over Sleeping: ਜ਼ਿਆਦਾ ਸੌਣਾ ਇੰਨਾ ਖਤਰਨਾਕ? ਜਾਣੋ ਰੋਜ਼ਾਨਾ ਕਿੰਨੇ ਘੰਟੇ ਸੌਣਾ ਚਾਹੀਦਾ
Over Sleeping: ਅਜੋਕੇ ਸਮੇਂ ਵਿੱਚ ਨਾ ਸਿਰਫ਼ ਬੱਚਿਆਂ ਵਿੱਚ ਸਗੋਂ ਨਵੀਂ ਪੀੜ੍ਹੀ ਵਿੱਚ ਵੀ ਜ਼ਿਆਦਾ ਸੌਣਾ ਇੱਕ ਵੱਡੀ ਸਮੱਸਿਆ ਬਣ ਗਈ ਹੈ।
( Image Source : Freepik )
1/5

ਨੀਂਦ ਦੀਆਂ ਲੋੜਾਂ ਹਰ ਵਿਅਕਤੀ ਲਈ ਵੱਖਰੀਆਂ ਹੋ ਸਕਦੀਆਂ ਹਨ, ਪਰ ਆਮ ਤੌਰ 'ਤੇ ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਸਿਹਤਮੰਦ ਬਾਲਗ ਪ੍ਰਤੀ ਰਾਤ ਔਸਤਨ 7 ਤੋਂ 9 ਘੰਟੇ ਨੀਂਦ ਲੈਣ। ਜੇਕਰ ਤੁਹਾਨੂੰ ਆਰਾਮ ਮਹਿਸੂਸ ਕਰਨ ਲਈ ਹਰ ਰਾਤ 8 ਜਾਂ 9 ਘੰਟੇ ਤੋਂ ਵੱਧ ਦੀ ਨੀਂਦ ਦੀ ਲੋੜ ਹੁੰਦੀ ਹੈ, ਤਾਂ ਇਹ ਇੱਕ ਅੰਤਰੀਵ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਪਰ 9 ਘੰਟੇ ਤੋਂ ਵੱਧ ਨੀਂਦ ਬਹੁਤ ਖਤਰਨਾਕ ਹੈ ਤੇ ਮੌਤ ਵੀ ਹੋ ਸਕਦੀ ਹੈ।
2/5

ਰਿਪੋਰਟਾਂ ਅਨੁਸਾਰ, ਰਾਤਨੂੰ 9 ਘੰਟੇ ਤੋਂ ਵੱਧ ਸੌਣ ਵਾਲੇ ਲੋਕਾਂ ਦੀ ਮੌਤ ਦਰ ਰਾਤ ਨੂੰ ਸੱਤ ਤੋਂ ਅੱਠ ਘੰਟੇ ਸੌਣ ਵਾਲੇ ਲੋਕਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਜ਼ਿਆਦਾ ਨੀਂਦ ਲੈਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਸਿੱਧੇ ਤੌਰ 'ਤੇ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਮੌਤ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ।
Published at : 28 Sep 2023 01:00 PM (IST)
ਹੋਰ ਵੇਖੋ





















