ਪੜਚੋਲ ਕਰੋ
ਸਵੇਰੇ ਉੱਠਦਿਆਂ ਹੀ ਚਾਹ ਪੀਣ ਦੀ ਆਦਤ ਛੱਡੋ, ਨਹੀਂ ਤਾਂ ਪੇਟ ਦੀਆਂ ਸਮੱਸਿਆਵਾਂ ਸਣੇ ਇਹ ਦਿੱਕਤਾਂ ਘੇਰ ਲੈਣਗੀਆਂ
ਚਾਹ ਜਾਂ ਕੌਫੀ ਵਿੱਚ ਮੌਜੂਦ ਕੈਫੀਨ ਇੱਕ ਸਟਿਮਿਊਲੈਂਟ ਹੈ, ਜੋ ਅੰਤੜੀਆਂ ਦੀ ਗਤੀ ਨੂੰ ਕੁਝ ਸਮੇਂ ਲਈ ਤੇਜ਼ ਕਰ ਦਿੰਦਾ ਹੈ। ਇਸ ਨਾਲ ਪੇਟ ਤੁਰੰਤ ਸਾਫ਼ ਹੋ ਜਾਂਦਾ ਹੈ, ਪਰ ਲੰਬੇ ਸਮੇਂ ਇਹ ਆਦਤ ਹੌਲੀ-ਹੌਲੀ ਨਿਰਭਰਤਾ ਬਣਾਉਂਦੀ ਹੈ।
( Image Source : Freepik )
1/5

ਅਕਸਰ ਲੋਕ ਸਵੇਰੇ ਉਠਦਿਆਂ ਹੀ ਚਾਹ ਜਾਂ ਕੌਫੀ ਪੀ ਲੈਂਦੇ ਹਨ, ਕਈ ਇਸਨੂੰ ਪੇਟ ਸਾਫ਼ ਕਰਨ ਦਾ ਸਾਧਨ ਮੰਨਦੇ ਹਨ। ਪਰ ਗੈਸਟ੍ਰੋਐਂਟਰੋਲੋਜਿਸਟ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਆਦਤ ਲੰਬੇ ਸਮੇਂ ਲਈ ਅੰਤੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
2/5

ਇਸ ਆਦਤ ਦੇ ਨੁਕਸਾਨ: ਅੰਤੜੀਆਂ ਦੀ ਕੁਦਰਤੀ ਗਤੀ ਘਟ ਜਾਂਦੀ ਹੈ, ਜਿਸ ਕਾਰਨ ਸਰੀਰ ਆਪਣਾ ਪੇਟ ਸਾਫ਼ ਕਰਨ ਦੀ ਸਮਰੱਥਾ ਗੁਆ ਬੈਠਦਾ ਹੈ। ਲੰਬੇ ਸਮੇਂ ਤੱਕ ਇਹ ਆਦਤ ਕ੍ਰਾਨਿਕ ਕਬਜ਼ ਦਾ ਕਾਰਨ ਬਣ ਸਕਦੀ ਹੈ। ਇਸਦੇ ਨਾਲ ਹੀ ਕੈਫੀਨ ਇੱਕ ਡਾਇਯੂਰੇਟਿਕ ਹੈ, ਜੋ ਸਰੀਰ ਤੋਂ ਪਾਣੀ ਕੱਢ ਦਿੰਦੀ ਹੈ, ਜਿਸ ਨਾਲ ਐਸਿਡਿਟੀ, ਗੈਸ ਅਤੇ ਹਾਰਟਬਰਨ ਵੱਧ ਸਕਦੇ ਹਨ।
3/5

ਅੰਤੜੀਆਂ ਦੀ ਸੰਵੇਦਨਸ਼ੀਲਤਾ ‘ਤੇ ਅਸਰ: ਡਾਕਟਰਾਂ ਦੇ ਮੁਤਾਬਕ, ਰੋਜ਼ਾਨਾ ਕੈਫੀਨ ਲੈਣ ਨਾਲ ਅੰਤੜੀਆਂ ਇਸਦੀ ਆਦਤ ਬਣਾਉ ਲੈਂਦੀਆਂ ਹਨ ਅਤੇ ਬਿਨਾਂ ਚਾਹ ਜਾਂ ਕੌਫੀ ਦੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਸਵੇਰੇ ਕੈਫੀਨ ਲੈਣ ਨਾਲ ਕੋਰਟਿਸੋਲ ਹਾਰਮੋਨ ਦਾ ਸੰਤੁਲਨ ਵੀ ਖਰਾਬ ਹੋ ਜਾਂਦਾ ਹੈ, ਜਿਸ ਨਾਲ ਦਿਨ ਭਰ ਬੇਚੈਨੀ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ।
4/5

ਡਾਕਟਰ ਦੀ ਸਲਾਹ: ਸਵੇਰੇ ਉਠ ਕੇ ਕੋਸਾ ਪਾਣੀ ਜਾਂ ਨਿੰਬੂ ਪਾਣੀ ਪੀਣਾ ਸ਼ੁਰੂ ਕਰੋ। ਨਿਯਮਿਤ ਸਮੇਂ ਟਾਇਲਟ ਜਾਣ ਦੀ ਆਦਤ ਪਾਓ, ਭਾਵੇਂ ਪੇਟ ਪੂਰੀ ਤਰ੍ਹਾਂ ਸਾਫ਼ ਨਾ ਹੋਵੇ।
5/5

ਰੋਜ਼ਾਨਾ ਕਸਰਤ ਅਤੇ ਯੋਗ ਸ਼ਾਮਲ ਕਰੋ, ਖਾਸ ਕਰਕੇ ਪਵਨਮੁਕਤਾਸਨ ਅਤੇ ਮਾਲਾਸਨ, ਜੋ ਅੰਤੜੀਆਂ ਨੂੰ ਕੁਦਰਤੀ ਤੌਰ ‘ਤੇ ਸਰਗਰਮ ਕਰਦੇ ਹਨ।
Published at : 26 Oct 2025 02:20 PM (IST)
ਹੋਰ ਵੇਖੋ
Advertisement
Advertisement





















