ਪੜਚੋਲ ਕਰੋ
(Source: ECI/ABP News)
Holi 2021 Remedies: ਹੋਲੀ ਮੌਕੇ ਕੱਪੜਿਆਂ ਤੇ ਸਰੀਰ ਤੋਂ ਘਰ ’ਚ ਹੀ ਇੰਝ ਹਟਾਓ ਰੰਗ
holi
1/6
![ਦੇਸ਼ ਭਰ ’ਚ 29 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਲੋਕਾਂ ’ਚ ਰੰਗਾਂ ਦੇ ਇਸ ਤਿਉਹਾਰ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਕਈ ਵਾਰ ਹੋਲੀ ਤੋਂ ਬਾਅਦ ਕੱਪੜਿਆਂ ਜਾਂ ਸਰੀਰ ਤੋਂ ਰੰਗ ਆਸਾਨੀ ਨਾਲ ਹਟਦਾ ਨਹੀਂ। ਸਰੀਰ ਵਿੱਚ ਖ਼ਾਰਸ਼ ਤੇ ਜਲਣ ਵੀ ਮਹਿਸੂਸ ਹੋਣ ਲੱਗਦੀ ਹੈ।](https://cdn.abplive.com/imagebank/default_16x9.png)
ਦੇਸ਼ ਭਰ ’ਚ 29 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਲੋਕਾਂ ’ਚ ਰੰਗਾਂ ਦੇ ਇਸ ਤਿਉਹਾਰ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਕਈ ਵਾਰ ਹੋਲੀ ਤੋਂ ਬਾਅਦ ਕੱਪੜਿਆਂ ਜਾਂ ਸਰੀਰ ਤੋਂ ਰੰਗ ਆਸਾਨੀ ਨਾਲ ਹਟਦਾ ਨਹੀਂ। ਸਰੀਰ ਵਿੱਚ ਖ਼ਾਰਸ਼ ਤੇ ਜਲਣ ਵੀ ਮਹਿਸੂਸ ਹੋਣ ਲੱਗਦੀ ਹੈ।
2/6
![ਕੱਪੜਿਆਂ ਤੋਂ ਰੰਗ ਹਟਾਉਣਾ ਬਹੁਤ ਆਸਾਨ ਹੈ। ਤੁਸੀਂ ਘਰੇਲੂ ਉਤਪਾਦਾਂ ਦੀ ਵਰਤੋਂ ਕਰ ਕੇ ਵੀ ਕੱਪੜਿਆਂ ਤੋਂ ਰੰਗ ਹਟਾ ਸਕਦੇ ਹੋ। ਦਾਗ਼ ਹਟਾਉਣ ਲਈ ਤੁਸੀਂ ਆਪਣੇ ਕੱਪੜਿਆਂ ਉੱਤੇ ਨੇਲ ਪੇਂਟ ਰਿਮੂਵਰ ਵਰਤ ਸਕਦੇ ਹੋ। ਇਹ ਕੱਪੜਿਆਂ ਤੋਂ ਜ਼ਿੱਦੀ ਤੋਂ ਜ਼ਿੱਦੀ ਦਾਗ਼ ਹਟਾਉਣ ’ਚ ਮਦਦ ਕਰਦਾ ਹੈ।](https://cdn.abplive.com/imagebank/default_16x9.png)
ਕੱਪੜਿਆਂ ਤੋਂ ਰੰਗ ਹਟਾਉਣਾ ਬਹੁਤ ਆਸਾਨ ਹੈ। ਤੁਸੀਂ ਘਰੇਲੂ ਉਤਪਾਦਾਂ ਦੀ ਵਰਤੋਂ ਕਰ ਕੇ ਵੀ ਕੱਪੜਿਆਂ ਤੋਂ ਰੰਗ ਹਟਾ ਸਕਦੇ ਹੋ। ਦਾਗ਼ ਹਟਾਉਣ ਲਈ ਤੁਸੀਂ ਆਪਣੇ ਕੱਪੜਿਆਂ ਉੱਤੇ ਨੇਲ ਪੇਂਟ ਰਿਮੂਵਰ ਵਰਤ ਸਕਦੇ ਹੋ। ਇਹ ਕੱਪੜਿਆਂ ਤੋਂ ਜ਼ਿੱਦੀ ਤੋਂ ਜ਼ਿੱਦੀ ਦਾਗ਼ ਹਟਾਉਣ ’ਚ ਮਦਦ ਕਰਦਾ ਹੈ।
3/6
![ਇਸ ਨਾਲ ਕੱਪੜੇ ਨੂੰ ਕੋਈ ਨੁਕਸਾਨ ਵੀ ਨਹੀਂ ਪੁੱਜਦਾ। ਇਸ ਤੋਂ ਇਲਾਵਾ ਤੁਸੀਂ ਟੁੱਥਪੇਸਟ ਜਾਂ ਅਲਕੋਹਲ ਦੀ ਵਰਤੋਂ ਵੀ ਕਰ ਸਕਦੇ ਹੋ। ਬਿਨਾ ਜੈੱਲ ਵਾਲੇ ਟੁੱਥਪੇਸਟ ਨਾਲ ਰੰਗ ਆਸਾਨੀ ਨਾਲ ਹਟ ਜਾਂਦਾ ਹੈ ਤੇ ਕੱਪੜੇ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ। ਅਲਕੋਹਲ ਵਰਤਣ ਨਾਲ ਵੀ ਰੰਗ ਆਸਾਨੀ ਨਾਲ ਧੁਲ ਜਾਂਦਾ ਹੈ।](https://cdn.abplive.com/imagebank/default_16x9.png)
ਇਸ ਨਾਲ ਕੱਪੜੇ ਨੂੰ ਕੋਈ ਨੁਕਸਾਨ ਵੀ ਨਹੀਂ ਪੁੱਜਦਾ। ਇਸ ਤੋਂ ਇਲਾਵਾ ਤੁਸੀਂ ਟੁੱਥਪੇਸਟ ਜਾਂ ਅਲਕੋਹਲ ਦੀ ਵਰਤੋਂ ਵੀ ਕਰ ਸਕਦੇ ਹੋ। ਬਿਨਾ ਜੈੱਲ ਵਾਲੇ ਟੁੱਥਪੇਸਟ ਨਾਲ ਰੰਗ ਆਸਾਨੀ ਨਾਲ ਹਟ ਜਾਂਦਾ ਹੈ ਤੇ ਕੱਪੜੇ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ। ਅਲਕੋਹਲ ਵਰਤਣ ਨਾਲ ਵੀ ਰੰਗ ਆਸਾਨੀ ਨਾਲ ਧੁਲ ਜਾਂਦਾ ਹੈ।
4/6
![ਸਰੀਰ ਤੋਂ ਰੰਗ ਹਟਾਉਂਦੇ ਸਮੇਂ ਵਧੇਰੇ ਸਾਵਧਾਨੀ ਵਰਤੋ। ਕਈ ਵਾਰ ਜ਼ਬਰਦਸਤੀ ਰੰਗ ਹਟਾਉਣ ਦੇ ਚੱਕਰ ਵਿੱਚ ਚਮੜੀ ਸੁੱਜ ਜਾਂਦੀ ਹੈ। ਤੁਸੀਂ ਤਦ ਸਰ੍ਹੋਂ ਦਾ ਤੇਲ ਵਰਤ ਸਕਦੇ ਹੋ।](https://cdn.abplive.com/imagebank/default_16x9.png)
ਸਰੀਰ ਤੋਂ ਰੰਗ ਹਟਾਉਂਦੇ ਸਮੇਂ ਵਧੇਰੇ ਸਾਵਧਾਨੀ ਵਰਤੋ। ਕਈ ਵਾਰ ਜ਼ਬਰਦਸਤੀ ਰੰਗ ਹਟਾਉਣ ਦੇ ਚੱਕਰ ਵਿੱਚ ਚਮੜੀ ਸੁੱਜ ਜਾਂਦੀ ਹੈ। ਤੁਸੀਂ ਤਦ ਸਰ੍ਹੋਂ ਦਾ ਤੇਲ ਵਰਤ ਸਕਦੇ ਹੋ।
5/6
![ਹੋਲੀ ਖੇਡਣ ਤੋਂ ਪਹਿਲਾਂ ਤੁਸੀਂ ਆਪਣੇ ਸਰੀਰ ਉੱਤੇ ਸਰ੍ਹੋਂ ਦੇ ਤੇਲ ਦੀ ਚੰਗੀ ਤਰ੍ਹਾਂ ਮਾਲਸ਼ ਕਰ ਲਵੋ। ਇੰਝ ਰੰਗ ਸਰੀਰ ਤੋਂ ਛੇਤੀ ਹਟ ਜਾਂਦਾ ਹੈ।](https://cdn.abplive.com/imagebank/default_16x9.png)
ਹੋਲੀ ਖੇਡਣ ਤੋਂ ਪਹਿਲਾਂ ਤੁਸੀਂ ਆਪਣੇ ਸਰੀਰ ਉੱਤੇ ਸਰ੍ਹੋਂ ਦੇ ਤੇਲ ਦੀ ਚੰਗੀ ਤਰ੍ਹਾਂ ਮਾਲਸ਼ ਕਰ ਲਵੋ। ਇੰਝ ਰੰਗ ਸਰੀਰ ਤੋਂ ਛੇਤੀ ਹਟ ਜਾਂਦਾ ਹੈ।
6/6
![ਸਰੀਰ ਤੋਂ ਰੰਗ ਹਟਾਉਣ ’ਚ ਨਿੰਬੂ ਵੀ ਮਦਦਗਾਰ ਸਿੱਧ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਪੁੱਜਦਾ।](https://cdn.abplive.com/imagebank/default_16x9.png)
ਸਰੀਰ ਤੋਂ ਰੰਗ ਹਟਾਉਣ ’ਚ ਨਿੰਬੂ ਵੀ ਮਦਦਗਾਰ ਸਿੱਧ ਹੁੰਦਾ ਹੈ। ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਪੁੱਜਦਾ।
Published at : 28 Mar 2021 08:10 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)