ਪੜਚੋਲ ਕਰੋ
Dates: ਇੰਨੇ ਖਜੂਰ ਖਾਣ ਨਾਲ ਸਰੀਰ 'ਚ ਨਹੀਂ ਹੋਵੇਗੀ ਖੂਨ ਦੀ ਕਮੀ, ਜਾਣੋ
ਕਈ ਵਾਰ ਬਿਨਾਂ ਕਿਸੇ ਗੰਭੀਰ ਕਾਰਨ ਤੋਂ ਵੀ ਸਰੀਰ ਵਿਚ ਅਨੀਮੀਆ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਖੁਰਾਕ ਵਿਚ ਖਜੂਰ ਸ਼ਾਮਿਲ ਕਰਨਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਆਓ ਜਾਣਦੇ ਹਾਂ...
Dates
1/5

ਖਜੂਰ ਵਿੱਚ ਆਇਰਨ, ਕਾਪਰ, ਵਿਟਾਮਿਨ ਸੀ ਅਤੇ ਵਿਟਾਮਿਨ ਬੀ ਕੰਪਲੈਕਸ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਅਸੀਂ ਇੱਕ ਦਿਨ ਵਿੱਚ ਕਿੰਨੀਆਂ ਖਜੂਰਾਂ ਖਾ ਸਕਦੇ ਹਾਂ...
2/5

ਮਾਹਿਰਾਂ ਅਨੁਸਾਰ ਰੋਜ਼ਾਨਾ 3-4 ਖਜੂਰਾਂ ਖਾਣੀਆਂ ਚਾਹੀਦੀਆਂ ਹਨ, ਇਸ ਤੋਂ ਵੱਧ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। ਖਜੂਰ ਵਿਚ ਨੈਚੂਰਲ ਸ਼ੂਗਰ ਹੁੰਦੀ ਹੈ ਜੋ ਸਰੀਰ ਵਿਚ ਹੌਲੀ-ਹੌਲੀ ਲੀਨ ਹੋ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਊਰਜਾ ਪ੍ਰਦਾਨ ਕਰਦੀ ਹੈ ਅਤੇ ਸਰੀਰ ਵਿਚ ਲਾਲ ਖੂਨ ਦੇ ਸੈੱਲਾਂ ਦਾ ਪੱਧਰ ਆਮ ਹੋ ਜਾਂਦਾ ਹੈ।
3/5

ਖਜੂਰ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ ਜੋ ਅਨੀਮੀਆ ਵਰਗੀਆਂ ਸਮੱਸਿਆਵਾਂ ਨਾਲ ਲੜਨ 'ਚ ਮਦਦ ਕਰਦੇ ਹਨ। ਖਜੂਰ 'ਚ ਆਇਰਨ ਅਤੇ ਕਾਪਰ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।100 ਗ੍ਰਾਮ ਖਜੂਰ 'ਚ ਲਗਭਗ 5 ਗ੍ਰਾਮ ਆਇਰਨ ਹੁੰਦਾ ਹੈ, ਜੋ ਸਾਡੇ ਸਰੀਰ ਦੀ ਜ਼ਰੂਰਤ ਤੋਂ ਕਿਤੇ ਜ਼ਿਆਦਾ ਹੁੰਦਾ ਹੈ।
4/5

ਇਸ ਲਈ ਰੋਜ਼ਾਨਾ ਖਜੂਰ ਖਾਣ ਨਾਲ ਅਨੀਮੀਆ ਵਰਗੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ।
5/5

ਖਜੂਰ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
Published at : 03 Jan 2024 10:37 PM (IST)
ਹੋਰ ਵੇਖੋ
Advertisement
Advertisement




















