ਪੜਚੋਲ ਕਰੋ
Chandrayaan 3 Land: ਭਾਰਤ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠਿਆਂ PM ਮੋਦੀ ਨੇ ਦੇਖਿਆ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦਾ ਨਜ਼ਾਰਾ, ਵੇਖੋ ਤਸਵੀਰਾਂ
Chandrayaan 3 Land: ਚੰਦਰਯਾਨ 3 ਨੇ ਬੁੱਧਵਾਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕੀਤੀ। ਇਸ ਪ੍ਰਕਿਰਿਆ ਨੂੰ ਦੇਖਣ ਲਈ ਪੀਐਮ ਮੋਦੀ ਭਾਰਤ ਤੋਂ ਕਰੀਬ 8 ਹਜ਼ਾਰ ਕਿਲੋਮੀਟਰ ਦੂਰ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਤੋਂ ਆਨਲਾਈਨ ਜੁੜੇ।
PM Modi
1/5

ਦੱਖਣੀ ਅਫਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਧਰਤੀ 'ਤੇ ਸੰਕਲਪ ਲਿਆ ਅਤੇ ਚੰਦਰਮਾ 'ਤੇ ਇਸ ਨੂੰ ਪੂਰਾ ਕੀਤਾ। PM ਮੋਦੀ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਜੋਹਾਨਸਬਰਗ ਦੇ ਦੌਰੇ 'ਤੇ ਹਨ।
2/5

ਪੀਐਮ ਮੋਦੀ ਨੇ ਕਿਹਾ, "ਭਾਰਤ ਹੁਣ ਚੰਦ 'ਤੇ ਹੈ ਅਤੇ ਹੁਣ 'ਚੰਦਰ ਮਾਰਗ' 'ਤੇ ਚੱਲਣ ਦਾ ਸਮਾਂ ਹੈ। ਜਦੋਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਅਜਿਹਾ ਇਤਿਹਾਸ ਬਣਦਾ ਹੋਇਆ ਦੇਖਦੇ ਹਾਂ ਤਾਂ ਜੀਵਨ ਧੰਨ ਹੋ ਜਾਂਦਾ ਹੈ।
3/5

ਪੀਐਮ ਮੋਦੀ ਨੇ ਅੱਗੇ ਕਿਹਾ, “ਇਹ ਪਲ ਅਭੁੱਲ ਹੈ, ਇਹ ਪਲ ਬੇਮਿਸਾਲ ਹੈ, ਇਹ ਪਲ ਵਿਕਸਤ ਭਾਰਤ ਦਾ ਸ਼ੰਖਨਾਦ ਦਾ ਹੈ।
4/5

ਉਨ੍ਹਾਂ ਕਿਹਾ, “ਇਹ ਉਹ ਸਾਲ ਹੈ ਜਿਸ ਵਿੱਚ ਵਿਸ਼ਵ ਭਾਰਤ ਦੀ ਜੀ-20 ਪ੍ਰਧਾਨਗੀ ਦਾ ਗਵਾਹ ਹੈ। ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦਾ ਸਾਡਾ ਦ੍ਰਿਸ਼ਟੀਕੋਣ ਦੁਨੀਆ ਭਰ ਵਿੱਚ ਗੂੰਜ ਰਿਹਾ ਹੈ।
5/5

ਭਾਰਤ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਅਤੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਅਮਰੀਕਾ, ਤਤਕਾਲੀ ਸੋਵੀਅਤ ਸੰਘ ਅਤੇ ਚੀਨ ਹੀ ਇਹ ਉਪਲਬਧੀ ਹਾਸਲ ਕਰ ਸਕੇ ਸਨ।
Published at : 23 Aug 2023 09:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
