ਪੜਚੋਲ ਕਰੋ
ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜ਼ਿੰਦਗੀ ਭਰ ਬਣੀ ਰਹੇਗੀ ਮਾਂ ਦੀ ਕਿਰਪਾ
Maa lakshmi
1/7

ਹਿੰਦੂ ਧਰਮ ਵਿਚ ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨ ਦਾ ਵਿਧਾਨ ਹੈ। ਧਨ ਦੀ ਦੇਵੀ ਲਕਸ਼ਮੀ ਦੀ ਕਿਰਪਾ ਬਣਾਈ ਰੱਖਣ ਲਈ ਸ਼ੁੱਕਰਵਾਰ ਨੂੰ ਨਿਯਮਿਤ ਰੂਪ ਨਾਲ ਪੂਜਾ ਕਰਨੀ ਚਾਹੀਦੀ ਹੈ। ਨਾਲ ਹੀ ਕੁਝ ਉਪਾਅ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।
2/7

ਕਿਹਾ ਜਾਂਦਾ ਹੈ ਕਿ ਕੁੰਡਲੀ 'ਚ ਸ਼ੁੱਕਰ ਗ੍ਰਹਿ ਕਮਜ਼ੋਰ ਹੋਣ 'ਤੇ ਸ਼ੁੱਕਰਵਾਰ ਦੇ ਦਿਨ ਕੁਝ ਉਪਾਅ ਕਰਨ ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ। ਇਸ ਦਿਨ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਵੀ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਲਾਭ ਹੁੰਦਾ ਹੈ।
3/7

ਮਾਂ ਲਕਸ਼ਮੀ ਦੇ ਨਾਲ ਗਣੇਸ਼ ਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਘਰ ਦੇ ਮੰਦਰ 'ਚ ਦੋਹਾਂ ਦੀ ਮੂਰਤੀ ਉੱਤਰ ਦਿਸ਼ਾ 'ਚ ਸਥਾਪਿਤ ਕਰਨੀ ਚਾਹੀਦੀ ਹੈ ਤੇ ਮਾਂ ਲਕਸ਼ਮੀ ਦੀ ਮੂਰਤੀ ਨੂੰ ਭਗਵਾਨ ਗਣੇਸ਼ ਦੇ ਸੱਜੇ ਪਾਸੇ ਲਗਾਉਣਾ ਚਾਹੀਦਾ ਹੈ।
4/7

ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਨੂੰ ਗੁਲਾਬੀ ਰੰਗ ਬਹੁਤ ਪਿਆਰਾ ਹੁੰਦਾ ਹੈ। ਇਸ ਲਈ ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਨੂੰ ਗੁਲਾਬੀ ਰੰਗ ਦੇ ਫੁੱਲ ਚੜ੍ਹਾਓ। ਨਾਲ ਹੀ ਗੁਲਾਬੀ ਰੰਗ ਦੇ ਕੱਪੜੇ ਵੀ ਪਹਿਨੋ।
5/7

ਸ਼ਾਸਤਰਾਂ ਅਨੁਸਾਰ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਤੁਹਾਨੂੰ ਗੁਲਾਬ ਦਾ ਫੁੱਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਪ੍ਰਸੰਨ ਹੋ ਜਾਂਦੀ ਹੈ ਤੇ ਸ਼ਰਧਾਲੂਆਂ ਦੇ ਬੇੜੇ ਪਾਰ ਕਰ ਦਿੰਦੀ ਹੈ। ਇਸ ਤੋਂ ਇਲਾਵਾ ਫੁੱਲ, ਫਲ, ਧੂਪ-ਦੀਪ ਆਦਿ ਨਾਲ ਮਾਂ ਦੀ ਪੂਜਾ ਕਰੋ।
6/7

ਕਿਹਾ ਜਾਂਦਾ ਹੈ ਕਿ ਜਿੱਥੇ ਸਫ਼ਾਈ ਹੁੰਦੀ ਹੈ ,ਉੱਥੇ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਇਸ ਦੇ ਲਈ ਘਰ ਨੂੰ ਪੂਰੀ ਤਰ੍ਹਾਂ ਸਾਫ ਰੱਖੋ। ਘਰ ਵਿੱਚ ਕਿਤੇ ਵੀ ਮੱਕੜੀ ਦਾ ਜਾਲਾ ਆਦਿ ਨਹੀਂ ਹੋਣਾ ਚਾਹੀਦਾ।
7/7

ਸ਼ੁੱਕਰਵਾਰ ਨੂੰ ਮਾਂ ਲਕਸ਼ਮੀ ਦੇ ਸਾਹਮਣੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ। ਅਜਿਹਾ ਕਰਨ ਨਾਲ ਘਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਤੇ ਵਿਅਕਤੀ ਦੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ।
Published at : 04 Mar 2022 01:21 PM (IST)
ਹੋਰ ਵੇਖੋ





















