ਪੜਚੋਲ ਕਰੋ
Shoaib Malik: ਸ਼ੋਏਬ ਮਲਿਕ-ਸਾਨੀਆ ਮਿਰਜ਼ਾ ਦੇ ਤਲਾਕ 'ਤੇ ਲੱਗੀ ਮੋਹਰ, ਸਾਬਕਾ ਕਪਤਾਨ ਨੇ ਸਨਾ ਜਾਵੇਦ ਨਾਲ ਕਰਵਾਇਆ ਵਿਆਹ
shoaib malik married with sana javed: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਹਾਲ ਹੀ 'ਚ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਵੱਖ ਹੋਣ ਦੀਆਂ ਅਫਵਾਹਾਂ ਚੱਲ ਰਹੀਆਂ ਸਨ।

Shoaib Malik Sana Javed marries
1/7

ਸਾਬਕਾ ਕਪਤਾਨ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੇ ਸਾਨੀਆ ਅਤੇ ਸ਼ੋਏਬ ਮਲਿਕ ਦੇ ਤਲਾਕ ਦੀਆਂ ਖਬਰਾਂ ਉੱਪਰ ਮੋਹਰ ਲੱਗ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ੋਏਬ ਦੇ ਵਿਆਹ ਦੀਆਂ ਅਚਾਨਕ ਤਸਵੀਰਾਂ ਸਾਹਮਣੇ ਆਉਣ ਤੇ ਹਲਚਲ ਮੱਚ ਗਈ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਇਸ ਤੋਂ ਹੈਰਾਨ ਰਹਿ ਗਏ ਹਨ। ਹਾਲਾਂਕਿ ਕ੍ਰਿਕਟਰ ਨੂੰ ਪ੍ਰਸ਼ੰਸਕਾਂ ਕੋਲੋਂ ਵਧਾਈਆਂ ਵੀ ਮਿਲ ਰਹੀਆਂ ਹਨ। ਉਨ੍ਹਾਂ ਦੀ ਪੋਸਟ ਉੱਪਰ ਲਗਾਤਾਰ ਕਮੈਂਟਸ ਦੀ ਬਰਸਾਤ ਹੋ ਰਹੀ ਹੈ।
2/7

ਸਾਬਕਾ ਕਪਤਾਨ ਸ਼ੋਏਬ ਨੇ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਇਲਾਵਾ ਸਨਾ ਵੀ ਤਲਾਕਸ਼ੁਦਾ ਹੈ। ਉਸਨੇ 2020 ਵਿੱਚ ਉਮੈਰ ਜਸਵਾਲ ਨਾਲ ਵਿਆਹ ਕੀਤਾ ਸੀ।
3/7

ਹਾਲਾਂਕਿ ਦੋਵੇਂ ਜਲਦੀ ਹੀ ਵੱਖ ਹੋ ਗਏ। ਬਾਅਦ 'ਚ ਦੋਹਾਂ ਨੇ ਆਪਣੇ-ਆਪਣੇ ਅਕਾਊਂਟ ਤੋਂ ਇਕ-ਦੂਜੇ ਦੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ। ਫਿਰ ਦੋਹਾਂ ਵਿਚਕਾਰ ਤਲਾਕ ਦਾ ਮਾਮਲਾ ਸਾਹਮਣੇ ਆਇਆ। 28 ਸਾਲ ਦੀ ਸਨਾ ਪਾਕਿਸਤਾਨ ਦੇ ਕਈ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ।
4/7

ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ਉੱਪਰ ਲੰਬੇ ਸਮੇਂ ਤੋਂ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਤਲਾਕ ਦੀਆਂ ਅਫਵਾਹਾਂ ਚੱਲ ਰਹੀਆਂ ਸਨ। ਹਾਲਾਂਕਿ ਸ਼ੋਏਬ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ, ਕਿ ਉ੍ਨ੍ਹਾਂ ਸਾਨੀਆ ਮਿਰਜ਼ਾ ਤੋਂ ਤਲਾਕ ਲੈ ਲਿਆ ਹੈ।
5/7

ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੀ ਪਹਿਲੀ ਮੁਲਾਕਾਤ 2003 ਵਿੱਚ ਹੋਈ ਸੀ। ਪਹਿਲੀ ਮੁਲਾਕਾਤ 'ਚ ਸਾਨੀਆ ਨੇ ਸ਼ੋਏਬ ਨੂੰ ਕੋਈ ਭਾਵ ਨਹੀਂ ਦਿੱਤਾ, ਸ਼ੋਏਬ ਮਲਿਕ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸ਼ੋਏਬ ਨੂੰ ਭਾਵ ਨਾ ਦੇਣ 'ਤੇ ਸਾਨੀਆ ਮਿਰਜ਼ਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਨਜ਼ਰ 'ਚ ਕ੍ਰਿਕਟਰਾਂ ਦਾ ਸੁਭਾਅ ਚੰਗਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਸ਼ੋਏਬ ਤੋਂ ਦੂਰ ਰਹਿਣਾ ਵਧੀਆ ਸਮਝਿਆ ਸੀ।
6/7

ਇਸ ਤੋਂ ਬਾਅਦ ਉਨ੍ਹਾਂ ਦੀ ਦੂਜੀ ਮੁਲਾਕਾਤ 'ਚ ਕਾਫੀ ਸਮਾਂ ਲੱਗਾ। ਸ਼ੋਏਬ ਅਤੇ ਸਾਨੀਆ 2009 ਵਿੱਚ ਦੂਜੀ ਵਾਰ ਮਿਲੇ ਸਨ। ਦੋਵਾਂ ਦੀ ਇਹ ਮੁਲਾਕਾਤ ਆਸਟ੍ਰੇਲੀਆ ਦੇ ਹੋਬਾਰਟ 'ਚ ਹੋਈ। ਇਸ ਵਾਰ ਦੋਵਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਸਾਨੀਆ ਅਤੇ ਸ਼ੋਏਬ ਦਾ ਵਿਆਹ 2010 ਵਿੱਚ ਹੋਇਆ ਸੀ। ਵਿਆਹ ਤੋਂ ਪਹਿਲਾਂ ਦੋਹਾਂ ਨੇ ਕੁਝ ਸਮਾਂ ਇਕ-ਦੂਜੇ ਨੂੰ ਡੇਟ ਕੀਤਾ ਸੀ। ਸਾਨੀਆ ਮਿਰਜ਼ਾ ਨੂੰ ਪਾਕਿਸਤਾਨੀ ਕ੍ਰਿਕਟਰ ਨਾਲ ਵਿਆਹ ਕਰਨ ਤੋਂ ਬਾਅਦ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ, ਸਾਨੀਆ ਨੇ ਆਪਣੀ ਮੰਗਣੀ ਤੋੜ ਕੇ ਇਸ ਪਾਕਿਸਤਾਨੀ ਕ੍ਰਿਕਟਰ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਦੋਵਾਂ ਨੇ ਭਾਰਤ ਦੇ ਰਿਐਲਿਟੀ ਡਾਂਸ ਸ਼ੋਅ 'ਚ ਵੀ ਇਕੱਠੇ ਹਿੱਸਾ ਲਿਆ ਸੀ।
7/7

ਵਿਆਹ ਦੇ ਕੁਝ ਸਮੇਂ ਬਾਅਦ ਸ਼ੋਏਬ ਅਤੇ ਸਾਨੀਆ ਮਾਤਾ-ਪਿਤਾ ਬਣ ਗਏ। ਸਾਨੀਆ ਮਿਰਜ਼ਾ ਨੇ 30 ਅਕਤੂਬਰ 2018 ਨੂੰ ਬੇਟੇ ਇਜ਼ਹਾਨ ਨੂੰ ਜਨਮ ਦਿੱਤਾ ਸੀ।
Published at : 20 Jan 2024 01:09 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਚੰਡੀਗੜ੍ਹ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
