ਪੜਚੋਲ ਕਰੋ
Yuzvendra Chahal: ਯੁਜਵੇਂਦਰ ਚਾਹਲ-ਧਨਸ਼੍ਰੀ ਵਰਮਾ ਦੀਆਂ ਤਸਵੀਰਾਂ ਜਿੱਤ ਲੈਣਗੀਆਂ ਦਿਲ, ਜੋੜੀ 'ਤੇ ਮਾਰੋ ਇੱਕ ਨਜ਼ਰ
Yuzvendra Chahal-Dhanashree Verma Pics: ਭਾਰਤੀ ਟੀਮ ਦੇ ਸਟਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਆਪਣੇ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰਦਾ ਰਹਿੰਦਾ ਹੈ।

Yuzvendra Chahal-Dhanashree Verma
1/7

ਚਾਹਲ ਆਪਣੀ ਪਤਨੀ ਧਨਸ਼੍ਰੀ ਵਰਮਾ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਖੂਬ ਪਿਆਰ ਲੁੱਟਾਉਂਦੇ ਹਨ।
2/7

ਇਸ ਵਿਚਾਲੇ ਯੁਜਵੇਂਦਰ ਚਾਹਲ ਦੀਆਂ ਪਤਨੀ ਧਨਸ਼੍ਰੀ ਵਰਮਾ ਨਾਲ ਬੇਹੱਦ ਖਾਸ ਤਸੀਵਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
3/7

ਦਰਅਸਲ, ਇਹ ਤਸਵੀਰਾਂ ਧਨਸ਼੍ਰੀ ਵੱਲੋਂ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਜੋੜੀ ਬੇਹੱਦ ਕਮਾਲ ਲੱਗ ਰਹੀ ਹੈ।
4/7

ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੀ ਲਵ ਸਟੋਰੀ ਦੀ ਗੱਲ ਕਰਿਏ ਤਾਂ ਇਹ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ।
5/7

ਦੱਸ ਦੇਈਏ ਕਿ ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਪਹਿਲੀ ਵਾਰ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਪਤਨੀ ਧਨਸ਼੍ਰੀ ਵਰਮਾ ਨੂੰ ਪ੍ਰਪੋਜ਼ ਕੀਤਾ ਸੀ।
6/7

ਧਨਸ਼੍ਰੀ ਵਰਮਾ ਇੱਕ ਕੋਰੀਓਗ੍ਰਾਫਰ ਹੈ ਅਤੇ ਚਾਹਲ ਨੂੰ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਡਾਂਸ ਵੀਡੀਓਜ਼ ਦੇਖਣ ਤੋਂ ਬਾਅਦ ਧਨਸ਼੍ਰੀ ਨਾਲ ਪਿਆਰ ਹੋ ਗਿਆ ਸੀ। ਚਾਹਲ ਨੇ ਧਨਸ਼੍ਰੀ ਨੂੰ ਆਨਲਾਈਨ ਡਾਂਸ ਸਿਖਾਉਣ ਲਈ ਪੁੱਛਿਆ।
7/7

ਇਸ ਤੋਂ ਬਾਅਦ ਧਨਸ਼੍ਰੀ ਨੇ ਚਾਹਲ ਨੂੰ ਆਨਲਾਈਨ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ। ਚਾਹਲ ਨੇ ਦੱਸਿਆ ਕਿ ਕਰੀਬ 2 ਮਹੀਨਿਆਂ ਤੱਕ ਉਨ੍ਹਾਂ ਅਤੇ ਧਨਸ਼੍ਰੀ ਵਿਚਾਲੇ ਡਾਂਸ ਤੋਂ ਇਲਾਵਾ ਕੋਈ ਗੱਲਬਾਤ ਨਹੀਂ ਹੋਈ। ਇਸ ਤੋਂ ਬਾਅਦ ਚਾਹਲ ਨੇ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਡਾਇਰੈਕਟ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਇਸ ਦੌਰਾਨ ਧਨਸ਼੍ਰੀ ਨੇ ਦੱਸਿਆ ਕਿ ਜਦੋਂ ਚਾਹਲ ਨੇ ਉਨ੍ਹਾਂ ਨੂੰ ਡਾਇਰੈਕਟ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਉਨ੍ਹਾਂ ਨੂੰ ਇਹ ਬਹੁਤ ਪਸੰਦ ਆਇਆ। ਕਿਉਂਕਿ ਚਾਹਲ ਸਿਰਫ ਕੰਮ ਦੀ ਗੱਲ ਕਰਦੇ ਹਨ ਅਤੇ ਉਹ ਬਹੁਤ ਮਿਹਨਤੀ ਵੀ ਹਨ, ਮੈਨੂੰ ਡਾਂਸ ਸਿਖਾਉਣ ਦੌਰਾਨ ਉਨ੍ਹਾਂ ਵਿੱਚ ਮੈਨੂੰ ਇਹ ਚੀਜ਼ ਨਜ਼ਰ ਆਈ।
Published at : 21 Aug 2023 06:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
