ਪੜਚੋਲ ਕਰੋ

Maghi mela: ਜਾਣੋ ਮਾਘੀ ਦਾ ਪਵਿੱਤਰ ਇਤਿਹਾਸ, ਕਿਓਂ ਮਨਾਉਂਦੇ ਮਾਘੀ ਦਾ ਮੇਲਾ

ਅੱਜ ਸਮੁੱਚੇ ਦੇਸ਼ ਭਰ 'ਚ ਮਾਘੀ ਦਾ ਮੇਲਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ, ਜਾਣੋ ਕੀ ਹੈ ਇਸ ਦਿਨ ਦਾ ਪਵਿੱਤਰ ਇਤਿਹਾਸ...

Maghi mela: ਅੱਜ ਸਮੁੱਚੇ ਦੇਸ਼ ਭਰ ‘ਚ ਮਾਘੀ ਦਾ ਮੇਲਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਦੀ ਸਿੱਖ ਇਤਿਹਾਸ 'ਚ ਬਹੁਤ ਮਹੱਤਤਾ ਹੈ। ਦੱਸ ਦਈਏ ਅੱਜ ਦੇ ਦਿਨ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਆਪਣੀ ਹਾਜ਼ਰੀ ਗੁਰੂ ਚਰਨਾ 'ਚ ਲਗਵਾ ਰਹੇ ਹਨ। ਉੱਥੇ ਹੀ ਪੰਜਾਬ ਭਰ ਚੋਂ ਵੱਖ-ਵੱਖ ਅਸਥਾਨਾਂ 'ਤੇ ਮਾਘੀ ਨੂੰ ਸਮਰਪਿਤ ਬਹੁਤ ਵੱਡੇ ਪੱਧਰ 'ਤੇ ਸਮਾਗਮ ਉਲੀਕੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਗਤਾਂ ਨੇੜਲੇ ਗੁਰਧਾਮਾ 'ਚ ਜਾ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹੀਆਂ ਹਨ।

ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾ ਦੇ ਮੁੱਖੀ ਬਾਬਾ ਨਿਹਾਲ ਸਿੰਘ ਨੇ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਨੇ ਗੁਰੂ ਤੋਂ ਭੁੱਲ ਕਿਸ ਤਰ੍ਹਾਂ ਬਖ਼ਸ਼ਾਉਣੀ ਹੈ ਇਹ ਮੁਕਤਸਰ ਸਾਹਿਬ ਦਾ ਇਤਿਹਾਸ ਪੜ੍ਹੇ ਬਗੈਰ ਸਮਝਣਾ ਅਧੂਰਾ ਹੈ, ਜਿੱਥੇ ਅੱਜ ਦੇ ਦਿਨ 40 ਮੁਕਤਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਬਾਬਾ ਨਿਹਾਲ ਸਿੰਘ ਨੇ ਦੱਸਿਆ ਕਿ ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਰਾਗ ਬਸੰਤ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ ਹੋਲੇ ਮਹੱਲੇ ਤੱਕ ਚੱਲੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਮੁਕਤਸਰ ਦੀ ਜੰਗ ਵਿੱਚ ਜਿੱਥੇ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ, ਉੱਥੇ ਹੀ ਇਨ੍ਹਾਂ 40 ਸਿੰਘਾ ਨੂੰ ਮੈਦਾਨ-ਏ-ਜੰਗ ਵਿੱਚ ਵੰਗਾਰ ਕੇ ਲੈ ਕੇ ਆਉਣ ਵਾਲੀ ਮਾਈ ਭਾਗੋ ਦਾ ਨਾਮ ਵੀ ਸਿੱਖ ਇਤਿਹਾਸ 'ਚ ਬਹੁਤ ਸ਼ਾਨ ਨਾਲ ਲਿਆ ਜਾਂਦਾ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾ 'ਚ ਅਹਿਮ ਸੇਵਾ ਨਿਭਾਉਣ ਵਾਲੇ ਬੀਬੀ ਯਸ਼ਪਾਲ ਕੌਰ ਨੇ ਕਿਹਾ ਕਿ ਅੱਜ ਮਾਈ ਭਾਗੋ ਦੀਆਂ ਵਾਰਸਾਂ ਨੂੰ ਅੱਗੇ ਆਉਣ ਦੀ ਅਤੇ ਜ਼ੁਲਮ ਦੇ ਵਿਰੁੱਧ ਡੱਟਣ ਦੀ ਸਖ਼ਤ ਲੋੜ ਹੈ। ਜਿਸ ਤਰ੍ਹਾਂ ਮਾਈ ਭਾਗੋ ਨੇ ਦਲੇਰੀ ਦੇ ਨਾਲ ਜੰਗ 'ਚ ਤੇਗ ਦੇ ਜੌਹਰ ਵਿਖਾਏ ਸੀ, ਉਵੇਂ ਹੀ ਅੱਜ ਦੀ ਔਰਤ ਅੱਗੇ ਵੀ ਕਈ ਜੰਗਾਂ ਹਨ ਜ਼ਿਨ੍ਹਾਂ ਦਾ ਉਨ੍ਹਾਂ ਨੇ ਸਾਹਮਣਾ ਕਰਨਾ ਹੈ ਤਾਂ ਇਹ ਮੁਕਾਬਲਾ ਕੇਵਲ ਮਾਈ ਭਾਗੋ ਦੀਆਂ ਸਿੱਖਿਆਵਾਂ ਸਦਕਾ ਹੀ ਪ੍ਰਾਪਤ ਹੋ ਸਕਦਾ ਹੈ।

ਮਾਘੀ ਦਾ ਇਤਿਹਾਸ (Maghi history in sikhism)

ਸਿੱਖ ਇਤਿਹਾਸ ਅਨੁਸਾਰ ਬਿਕਰਮੀ ਸੰਮਤ 1761 ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਅਨੰਦਪੁਰ ਸਾਹਿਬ ਵਿਖੇ ਮੁਗ਼ਲ ਫ਼ੌਜਾਂ ਨਾਲ ਜੰਗ ਲੜ ਰਹੇ ਸਨ। ਕਿਲ੍ਹੇ ਵਿੱਚ ਰਾਸ਼ਨ-ਪਾਣੀ ਖ਼ਤਮ ਹੋ ਰਿਹਾ ਸੀ। 40 ਸਿੱਖ ਯੋਧਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਭੁੱਖੇ-ਪਿਆਸੇ ਨਹੀਂ ਲੜ ਸਕਦੇ। ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਵੇਦਾਵਾ ਲਿਖ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਨਹੀਂ ਅਤੇ ਅਸੀਂ ਉਨ੍ਹਾਂ ਦੇ ਚੇਲੇ ਨਹੀਂ ਹਾਂ। ਸਿੰਘਾਂ ਨੇ ਉਪਰੋਕਤ ਪੰਕਤੀਆਂ ਲਿਖ ਕੇ ਗੁਰੂ ਜੀ ਨੂੰ ਦਿੱਤੀਆਂ ਅਤੇ ਆਪਣੇ ਘਰ ਚਲੇ ਗਏ। ਕੁਝ ਦਿਨਾਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਚਲੇ ਗਏ, ਜਿੱਥੇ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਮੁਗਲ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਗੁਰੂ ਜੀ ਨੇ ਉਥੋਂ ਖਿਦਰਾਣੇ ਦੀ ਢਾਬ ਨੇੜੇ ਉੱਚੀ ਰੇਤਲੀ ਟਿੱਬੀ 'ਤੇ ਡੇਰਾ ਲਾਇਆ।

ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਛੱਡ ਕੇ ਘਰ ਪਰਤੇ 40 ਸਿੰਘਾਂ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਹੁਤ ਕੋਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਮੁਸੀਬਤ ਦੇ ਵੇਲੇ ਗੁਰੂ ਜੀ ਦਾ ਸਾਥ ਨਹੀਂ ਛੱਡਣਾ ਚਾਹੀਦਾ ਸੀ |  ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਨੇ ਕਿਹਾ ਸੀ ਕਿ ਤੁਸੀਂ ਸਾਰੇ ਘਰ ਬੈਠੋ, ਅਸੀਂ ਗੁਰੂ ਜੀ ਦੀ ਫੌਜ ਬਣ ਕੇ ਜੰਗ ਵਿੱਚ ਜਾਂਦੇ ਹਾਂ। ਪਰਿਵਾਰ ਵਾਲਿਆਂ ਦੇ ਤਾਅਨੇ ਸੁਣ ਕੇ ਮਾਈ ਭਾਗੋ ਦੀ ਅਗਵਾਈ ਵਿਚ 40 ਸਿੰਘ ਗੁਰੂ ਜੀ ਦੀ ਭਾਲ ਵਿਚ ਵਾਪਸ ਚਲੇ ਗਏ। ਲੱਭਦੇ-ਲੱਭਦੇ ਇਹ ਸਿੰਘ ਖਿਦਰਾਣੇ ਪਹੁੰਚ ਗਏ ਅਤੇ ਉੱਥੇ ਉਨ੍ਹਾਂ ਨੇ ਆਪਣਾ ਡੇਰਾ ਲਾ ਲਿਆ। ਗੁਰੂ ਜੀ ਦਾ ਪਿੱਛਾ ਕਰਦੇ ਹੋਏ ਜਦੋਂ ਮੁਗ਼ਲ ਫ਼ੌਜ ਵੀ ਖਿਦਰਾਣੇ ਪਹੁੰਚੀ ਤਾਂ ਉਨ੍ਹਾਂ ਨੇ ਉਥੇ ਝਾੜੀਆਂ 'ਤੇ ਸਿੰਘਾਂ ਦੇ ਸੁੱਕਦੇ ਕੱਪੜੇ ਵੇਖ ਕੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਦੀ ਫ਼ੌਜ ਨੇ ਇੱਥੇ ਤੰਬੂ ਲਾਏ ਹੋਏ ਹਨ। ਇਹ ਸੋਚ ਕੇ ਮੁਗ਼ਲ ਫ਼ੌਜ ਨੇ 40 ਸਿੰਘਾਂ ਉੱਤੇ ਹਮਲਾ ਕਰ ਦਿੱਤਾ। 40 ਸਿੰਘ ਯੋਧਿਆਂ ਨੇ ਵੀ ਭੁੱਖੇ ਸ਼ੇਰ ਵਾਂਗ ਹਰ ਪਾਸਿਓਂ ਮੁਗਲਾਂ 'ਤੇ ਹਮਲਾ ਕਰ ਦਿੱਤਾ। ਇਸ ਜੰਗ ਵਿੱਚ 39 ਸ਼ੇਰ ਸ਼ਹੀਦ ਹੋ ਗਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
Advertisement
ABP Premium

ਵੀਡੀਓਜ਼

Mukh Mantri |ਮੁੱਖ ਮੰਤਰੀ ਦੇ ਕੁਟਾਪੇ 'ਚ ਨਵਾਂ ਮੋੜ! ਸਸਪੈਂਡ ਪੁਲਿਸ ਅਫ਼ਸਰਾਂ ਨੇ ਚੁੱਕ ਲਿਆ ਵੱਡਾ ਕਦਮ |Abp Sanjhaਡਿੰਪੀ ਢਿੱਲੋਂ ਨੂੰ ਰਵਨੀਤ ਬਿੱਟੂ ਨੇ ਕੀਤਾ ਚੈਲੇਂਜ, ਕਰ ਦਿੱਤੀ ਬੋਲਤੀ ਬੰਦਰਾਜਾ ਵੜਿੰਗ ਨੂੰ ਕੌਣ ਬਚਾ ਰਿਹਾ?ਅੰਮ੍ਰਿਤਾ ਵੜਿੰਗ ਨੇ ਵਰਤਾਇਆ ਲੰਗਰ, ਗੁਰਪੁਰਬ ਸਮੇਂ ਕੀਤੀ ਲੰਗਰ ਦੀ ਸੇਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ
ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ
10 ਹਜ਼ਾਰ ਰੁਪਏ 'ਚ ਘਰ ਲਿਆਓ 55 KMPL ਮਾਈਲੇਜ ਦੇਣ ਵਾਲੀ ਇਹ ਬਾਈਕ, ਇੱਥੇ ਜਾਣੋ EMI ਡਿਟੇਲ
10 ਹਜ਼ਾਰ ਰੁਪਏ 'ਚ ਘਰ ਲਿਆਓ 55 KMPL ਮਾਈਲੇਜ ਦੇਣ ਵਾਲੀ ਇਹ ਬਾਈਕ, ਇੱਥੇ ਜਾਣੋ EMI ਡਿਟੇਲ
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
Embed widget